ਸ਼ੁੱਕਰਵਾਰ ਯਾਨੀ 23 ਸਤੰਬਰ ਨੂੰ ਰੁਪਿਆ ਡਾਲਰ ਦੇ ਮੁਕਾਬਲੇ ਆਪਣੇ ਸਭ ਤੋਂ ਹੇਠਲੇ ਪੱਧਰ ‘ਤੇ ਖੁੱਲ੍ਹਿਆ। ਰੁਪਿਆ ਪਹਿਲੀ ਵਾਰ 81 ਪ੍ਰਤੀ ਡਾਲਰ ਦੇ ਪੱਧਰ ਨੂੰ ਪਾਰ ਕਰ ਗਿਆ ਹੈ। ਬਲੂਮਬਰਗ ਦੇ ਮੁਤਾਬਕ ਵੀਰਵਾਰ ਨੂੰ ਰੁਪਿਆ ਡਾਲਰ ਦੇ ਮੁਕਾਬਲੇ 80.86 ਦੇ ਪੱਧਰ ‘ਤੇ ਬੰਦ ਹੋਇਆ ਸੀ। ਵੀਰਵਾਰ ਨੂੰ ਰੁਪਏ ਦੀ ਗਿਰਾਵਟ 24 ਫਰਵਰੀ ਤੋਂ ਬਾਅਦ ਦੀ ਸਭ ਤੋਂ ਵੱਡੀ ਗਿਰਾਵਟ ਸੀ। ਮਾਹਿਰਾਂ ਮੁਤਾਬਕ ਡਾਲਰ ਦੇ ਮੁਕਾਬਲੇ ਰੁਪਿਆ 81 ਜਾਂ 81.50 ਦੇ ਪੱਧਰ ਤੱਕ ਜਾ ਸਕਦਾ ਹੈ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀਰਵਾਰ ਨੂੰ ਕਿਹਾ ਕਿ ਸਰਕਾਰ ਐਕਸਚੇਂਜ ਰੇਟ ਅਤੇ ਮਹਿੰਗਾਈ ‘ਤੇ ਨਜ਼ਰ ਰੱਖ ਰਹੀ ਹੈ ਅਤੇ ਉਚਿਤ ਕਦਮ ਚੁੱਕ ਰਹੀ ਹੈ।
ਯੂਐਸ ਡਾਲਰ ਇੰਡੈਕਸ (US Dollar Index) 111 ਤੋਂ ਉੱਪਰ ਬਣਿਆ ਹੋਇਆ ਹੈ ਅਤੇ ਦੋ ਸਾਲ ਦੀ ਮਿਆਦ ਵਾਲੇ ਯੂਐਸ ਬਾਂਡ ਦੀ ਉਪਜ ਕਈ ਸਾਲਾਂ ਦੇ ਉਚ ਪੱਧਰ 4.1 ਪ੍ਰਤੀਸ਼ਤ ਦੇ ਉੱਪਰ ਹੈ। ਇਨ੍ਹਾਂ ਕਾਰਨਾਂ ਕਾਰਨ ਸ਼ੁੱਕਰਵਾਰ ਨੂੰ ਪਹਿਲੀ ਵਾਰ ਰੁਪਿਆ ਡਾਲਰ ਦੇ ਮੁਕਾਬਲੇ 81.23 ਦੇ ਰਿਕਾਰਡ ਹੇਠਲੇ ਪੱਧਰ ‘ਤੇ ਆ ਗਿਆ।
ਪੀਟੀਆਈ ਦੀ ਇੱਕ ਰਿਪੋਰਟ ਦੇ ਅਨੁਸਾਰ ਵਿਦੇਸ਼ੀ ਮੁਦਰਾ ਵਪਾਰੀਆਂ ਨੇ ਕਿਹਾ ਕਿ ਯੂਐਸ ਫੈਡਰਲ ਰਿਜ਼ਰਵ ਦੁਆਰਾ ਵਿਆਜ ਦਰਾਂ ਵਿੱਚ ਕੀਤਾ ਗਿਆ 75 ਅਧਾਰ ਅੰਕਾਂ ਦਾ ਵਾਧਾ ਅਤੇ ਯੂਕਰੇਨ ਵਿੱਚ ਭੂ-ਰਾਜਨੀਤਿਕ ਜੋਖਮ ਵਧਣ ਦਾ ਅਸਰ ਵੀ ਰਿਸ੍ਕ ਉਠਾਉਣ ਦੀ ਸਮਰੱਥਾ ‘ਤੇ.ਪਿਆ ਹੈ। ਇਹੀ ਕਾਰਨ ਹੈ ਕਿ ਵਿਦੇਸ਼ੀ ਬਾਜ਼ਾਰਾਂ ‘ਚ ਅਮਰੀਕੀ ਕਰੰਸੀ ਮਜ਼ਬੂਤ ਹੋਈ ਹੈ। ਘਰੇਲੂ ਸ਼ੇਅਰ ਬਾਜ਼ਾਰ ਦੇ ਸਥਿਰ ਟ੍ਰੇਂਡ , ਨਿਵੇਸ਼ਕਾਂ ਦੀ ਜੋਖਮ ਉਠਉਣ ਦੀ ਸਮਰੱਥਾ ‘ਚ ਕਮੀ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਨੇ ਰੁਪਏ ਨੂੰ ਪ੍ਰਭਾਵਿਤ ਕੀਤਾ ਹੈ।
ਪੀਟੀਆਈ ਨੇ ਐਚਡੀਐਫਸੀ ਸਕਿਓਰਿਟੀਜ਼ ਦੇ ਰਿਸਰਚ ਐਨਾਲਿਸਟ ਦਿਲੀਪ ਪਰਮਾਰ ਦੇ ਹਵਾਲੇ ਨਾਲ ਕਿਹਾ ਕਿ ਘਰੇਲੂ ਆਧਾਰਾਂ ਦੀ ਮਜ਼ਬੂਤੀ ਦੇ ਬਾਵਜੂਦ ਰੁਪਏ ਦੀ ਗਿਰਾਵਟ ਦਾ ਮੌਜੂਦਾ ਰੁਝਾਨ ਕੁਝ ਸਮੇਂ ਲਈ ਜਾਰੀ ਰਹਿ ਸਕਦਾ ਹੈ। ਹਾਲਾਂਕਿ ਦੂਜੇ ਦੇਸ਼ਾਂ ਦੀ ਕਰੰਸੀ ਦੇ ਮੁਕਾਬਲੇ ਰੁਪਏ ਦਾ ਪ੍ਰਦਰਸ਼ਨ ਬਿਹਤਰ ਰਹੇਗਾ। ਪਰਮਾਰ ਨੇ ਕਿਹਾ ਕਿ USD-INR ਦੀ ਸਪਾਟ ਕੀਮਤ ਦਾ ਵਿਰੋਧ 81.25 ਤੋਂ 81.40 ਦੀ ਰੇਂਜ ਵਿੱਚ ਹੈ ਜਦੋਂ ਕਿ ਇਸਨੂੰ 80.12 ਦੇ ਪੱਧਰ ‘ਤੇ ਸਮਰਥਨ ਮਿਲੇਗਾ।