ਬਸਪਾ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਦਾ ਅਲਾਵਲਪੁਰ ’ਚ ਢੋਲ ਵਜਾ ਕੇ ਸਵਾਗਤ

ਜਲੰਧਰ(EN) ਬਸਪਾ ਦੇ ਜਲੰਧਰ ਲੋਕਸਭਾ ਸੀਟ ਤੋਂ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਅਲਾਵਲਪੁਰ ਦੇ ਲੋਕਾਂ ਨਾਲ ਰੂਬਰੂ ਹੋਏ। ਇਸ ਮੌਕੇ ਲੋਕਾਂ ਨੇ ਢੋਲ ਵਜਾ ਕੇ ਤੇ ਫੁੱਲ ਬਰਸਾ ਕੇ ਐਡਵੋਕੇਟ ਬਲਵਿੰਦਰ ਕੁਮਾਰ ਦਾ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦਾ ਭਰੋਸਾ ਦਿੱਤਾ।

ਸਮਾਗਮ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਲੋਕ ਅੱਜ ਤੱਕ ਜਿਨ੍ਹਾਂ ਵੀ ਪਾਰਟੀਆਂ ਨੂੰ ਚੁਣ ਕੇ ਸੱਤਾ ਸੌਂਪਦੇ ਰਹੇ, ਉਨ੍ਹਾਂ ਨੇ ਸਰਕਾਰਾਂ ਬਣਾ ਕੇ ਮਾੜੀਆਂ ਨੀਤੀਆਂ ਲਾਗੂ ਕੀਤੀਆਂ। ਚਾਹੇ ਭਾਜਪਾ-ਕਾਂਗਰਸ ਦੀਆਂ ਸਰਕਾਰਾਂ ਰਹੀਆਂ ਹੋਣ ਜਾਂ ਮੌਜ਼ੂਦਾ ਆਪ ਦੀ ਸਰਕਾਰ, ਇਨ੍ਹਾਂ ਨੇ ਆਪਣੇ ਚੋਣ ਮੈਨੀਫੈਸਟੋ ’ਚ ਹਰ ਵਾਰ ਗਰੀਬੀ ਹਟਾਉਣ, ਮਹਿੰਗਾਈ ਖਤਮ ਕਰਨ, ਚੰਗਾ ਇਲਾਜ ਦੇਣ, ਨੌਕਰੀਆਂ ਦੇਣ, ਕਿਸਾਨੀ-ਵਪਾਰ ਪੱਖੀ ਨੀਤੀਆਂ ਲਾਗੂ ਕਰਨ ਦੇ ਲਾਰੇ ਲਗਾਏ, ਪਰ ਸੱਤਾ ’ਚ ਆਉਂਦਿਆਂ ਹੀ ਇਨ੍ਹਾਂ ਨੇ ਲੋਕਾਂ ਦੀਆਂ ਉਮੀਦਾਂ ਖਿਲਾਫ ਕੰਮ ਕੀਤਾ। ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਜਿਹੜੀਆਂ ਪਾਰਟੀਆਂ 75 ਸਾਲਾਂ ’ਚ ਲੋਕਾਂ ਨੂੰ ਖੁਸ਼ਹਾਲ ਜ਼ਿੰਦਗੀ ਨਹੀਂ ਦੇ ਸਕੀਆਂ, ਉਨ੍ਹਾਂ ਤੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ। ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਜਲੰਧਰ ਦੇ ਲੋਕ ਇਸ ਵਾਰ ਇਨ੍ਹਾਂ ਪਾਰਟੀਆਂ ਦੇ ਝੂਠੇ ਲਾਰਿਆਂ ’ਚ ਨਹੀਂ ਫਸਣਗੇ। ਲੋਕ ਇਸ ਵਾਰ ਬਸਪਾ ਨੂੰ ਚੁਣਨਗੇ।