06/23/2024 1:15 AM

ਔਰਰ-ਡਾਨ ਸੰਸਥਾ ਦੇ ਮੁਖੀ ਇਕਬਾਲ ਸਿੰਘ ਭੱਟੀ ਇੱਕ ਮਿਰਤਕ ਦੇਹ ਅਤੇ 9 ਮਿਰਤਕਾਂ ਦੀਆਂ ਅਸਥੀਆਂ ਲੈ ਕੇ ਫਰਾਂਸ ਤੋਂ ਭਾਰਤ ਪਹੁੰਚੇ

ਜਲੰਧਰ (EN)- ਹਰੇਕ ਵਾਰ ਦੀ ਤਰਾਂ ਇਸ ਵਾਰ ਵੀ ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ ਦੇ ਮੁਖੀ ਇਕਬਾਲ ਸਿੰਘ ਭੱਟੀ 9 ਮਿਰਤਕਾਂ ਦੀਆਂ ਅਸਥੀਆਂ ਲੈ ਕੇ ਫਰਾਂਸ ਤੋਂ ਭਾਰਤ ਪਹੁੰਚੇ ਹਨ। ਇਹਨਾਂ 9 ਮਿਰਤਕਾਂ ਵਿਚੋਂ 2 ਦਿੱਲੀ, ਇੱਕ ਯੂਪੀ, ਇੱਕ ਹਰਿਆਣਾ ਅਤੇ ਬਾਕੀ 5 ਪੰਜਾਬ ਨਾਲ ਸਬੰਧਤ ਹਨ। ਇਹਨਾਂ ਵਿਚੋਂ ਇੱਕ ਪੰਜਾਬੀ ਨੌਜਵਾਨ ਗੈਬੀ ਦੀਆਂ ਅਸਥੀਆਂ ਬੈਲਜੀਅਮ ਤੋਂ ਲਿਆਂਦੀਆਂ ਗਈਆਂ ਹਨ। ਇਹ ਸੰਸਥਾ 2003 ਤੋਂ ਲੈ ਕੇ ਹੁਣ ਤੱਕ ਇਨ੍ਹਾਂ 9 ਅਸਥੀਆਂ ਤੋਂ ਪਹਿਲਾਂ 129 ਅਸਥੀਆਂ ਅਤੇ 269 ਮਿਰਤਕ ਦੇਹਾਂ ਭਾਰਤ ਭੇਜ ਚੁੱਕੀ ਹੈ। ਅੱਜ ਵੀ ਭੱਟੀ ਸਾਹਿਬ ਇਨ੍ਹਾਂ ਅਸਥੀਆਂ ਤੋਂ ਇਲਾਵਾ ਮਨਜਿੰਦਰ ਸਿੰਘ ਪਿੰਡ ਨੰਗਲ ਲੁਬਾਣਾ ਜਿਲ੍ਹਾ ਕਪੂਰਥਲਾ ਦੀ ਮਿਰਤਕ ਦੇਹ ਦੇ ਨਾਲ ਭਾਰਤ ਪਹੁੰਚੇ ਹਨ। ਮਨਜਿੰਦਰ ਸਿੰਘ ਦਾ ਅੰਤਿਮ ਸਸਕਾਰ ਉਸਦੀ ਜੱਦੀ ਪਿੰਡ ਨੰਗਲ ਲੁਬਾਣਾ ਵਿਖੇ ਅੱਜ ਸ਼ਾਮ 5 ਵਜੇ ਉਸਦੇ ਪਰਿਵਾਰਿਕ ਮੈਂਬਰਾਂ ਦੀ ਹਾਜ਼ਰੀ ਵਿੱਚ ਕੀਤਾ ਜਾਵੇਗਾ, ਜਿਸ ਵਿੱਚ ਮਨਜਿੰਦਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਅਤੇ ਅੰਤਿਮ ਦਰਸ਼ਨ ਕਰਨ ਵਾਸਤੇ ਸੰਸਥਾ ਦੇ ਮੁਖੀ ਇਕਬਾਲ ਸਿੰਘ ਭੱਟੀ ਵੀ ਸ਼ਾਮਿਲ ਹੋਣਗੇ ਅਤੇ ਪਰਿਵਾਰਿਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨਗੇ।