06/13/2024 3:03 AM

ਸ਼ਰਧਾਲੂਆਂ ਦੀ ਬੱਸ ‘ਤੇ ਹੋਇਆ ਅੱਤਵਾਦੀ ਹਮਲਾ, ਖੱਡ ‘ਚ ਡਿੱਗੀ ਬੱਸ, 9 ਲੋਕਾਂ ਦੀ ਮੌਤ

ਜੰਮੂ-ਕਸ਼ਮੀਰ ਦੇ ਰਿਆਸੀ ਵਿਚ ਅੱਤਵਾਦੀਆਂ ਨੇ ਸ਼ਰਧਾਲੂਆਂ ਨੂੰ ਲਿਜਾ ਰਹੀ ਬੱਸ ‘ਤੇ ਹਮਲਾ ਕੀਤਾ ਹੈ। ਇਸ ਵਿਚ 9 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਕਈ ਜ਼ਖਮੀ ਹਨ। ਨਵੀਂ ਦਿੱਲੀ ਵਿਚ ਪੀਐੱਮ ਮੋਦੀ ਤੇ ਨਵੀਂ ਕੈਬਨਿਟ ਦੇ ਸਹੁੰ ਚੁੱਕ ਪ੍ਰੋਗਰਾਮ ਦੌਰਾਨ ਇਹ ਰਿਆਸੀ ਜ਼ਿਲ੍ਹੇ ਦੇ ਕੰਦਾ ਇਲਾਕੇ ਵਿਚ ਅੱਤਵਾਦੀ ਹਮਲਾ ਹੋਇਆ ਹੈ। ਰਿਆਸੀ ਦੀ ਐੱਸਐੱਸਪੀ  ਨੇ ਕਿਹਾ ਕਿ ਸ਼ੁਰੂਆਤੀ ਰਿਪੋਰਟ ਮੁਤਾਬਕ ਅੱਤਵਾਦੀਆਂ ਨੇ ਸ਼ਿਵ ਖੋੜੀ ਤੋਂ ਕਟਰਾ ਜਾ ਰਹੀ ਬੱਸ ‘ਤੇ ਓਪਨ ਫਾਇਰ ਕੀਤਾ ਜਿਸ ਵਿਚ ਡਰਾਈਵਰ ਜ਼ਖਮੀ ਹੋਇਆ ਤੇ ਉਸ ਦਾ ਬੱਸ ਤੋਂ ਸੰਤੁਲਨ ਗੁਆ ਦਿੱਤਾ। ਇਸ ਦੇ ਚੱਲਦੇ ਬੱਸ ਖੱਡ ਵਿਚ ਜਾ ਡਿੱਗੀ। 9 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ 33 ਜ਼ਖਮੀ ਹੋ ਗਏ। ਸ਼ਰਮਾ ਨੇ ਦੱਸਿਆ ਕਿ ਬੱਸ ਵਿਚ ਸਵਾਰ ਹੋਰ ਯਾਤਰੀਆਂ ਦਾ ਰੈਸਕਿਊ ਕਰ ਲਿਆ ਗਿਆ ਹੈ। ਯਾਤਰੀਆਂ ਦੀ ਪਛਾਣ ਨਹੀਂ ਹੋ ਸਕੀ ਹੈ। ਜ਼ਿਆਦਾਤਰ ਸ਼ਰਧਾਲੂ ਉੱਤਰ ਪ੍ਰਦੇਸ਼ ਦੇ ਹਨ। ਸੁਰੱਖਿਆ ਬਲਾਂ ਨੇ ਸ਼ਿਵਖੋੜੀ ਮੰਦਰ ਇਲਾਕੇ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ।

Related Posts