07/21/2024 3:02 PM

ਪੰਜਾਬ ਦਾ ਸਭ ਤੋਂ ਮਹਿੰਗਾ ਟੋਲ 7ਵੇਂ ਦਿਨ ਵੀ ਰਿਹਾ ਫਰੀ , 30 ਜੂਨ ਨੂੰ ਵੱਡਾ ਐਕਸ਼ਨ ਲੈਣਗੇ ਕਿਸਾਨ

ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਪਿਛਲੇ 6 ਦਿਨਾਂ ਤੋਂ ਬੰਦ ਹੈ। ਅੱਜ 7ਵੇਂ ਦਿਨ ਵੀ ਕਿਸਾਨ ਕੇਂਦਰ ਸਰਕਾਰ ਖ਼ਿਲਾਫ਼ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਅੱਜ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਜੇਕਰ NHAI ਨੇ 30 ਜੂਨ ਤੱਕ ਉਨ੍ਹਾਂ ਨਾਲ ਗੱਲ ਕਰਕੇ ਕੋਈ ਫੈਸਲਾ ਨਾ ਲਿਆ ਤਾਂ ਉਹ ਟੋਲ ਪਲਾਜ਼ਾ ਦੇ ਕਮਰਿਆਂ ਨੂੰ ਤਾਲੇ ਲਗਾ ਦੇਣਗੇ।

ਕਿਸਾਨ ਆਗੂਆਂ ਨੇ ਦੱਸਿਆ ਕਿ ਸਾਡਾ ਸੰਘਰਸ਼ 7ਵੇਂ ਦਿਨ ਵਿੱਚ ਪਹੁੰਚ ਗਿਆ ਹੈ, ਪਰ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ। ਲੋਕਾਂ ਤੋਂ ਹੋ ਰਹੀ ਲੁੱਟ ਨੂੰ ਰੋਕਣ ਲਈ ਕਿਸਾਨ ਹਰ ਮੁਸ਼ਕਲ ਦਾ ਸਾਹਮਣਾ ਕਰਨ ਲਈ ਤਿਆਰ ਹਨ। ਜੇਕਰ ਸਰਕਾਰ ਸੋਚਦੀ ਹੈ ਕਿ ਕਿਸਾਨ ਇੱਕ ਹਫ਼ਤੇ ਜਾਂ ਕੁਝ ਦਿਨਾਂ ਵਿੱਚ ਆਪਣਾ ਧਰਨਾ ਖ਼ਤਮ ਕਰ ਦੇਣਗੇ ਤਾਂ ਇਹ ਸਰਕਾਰ ਦੀ ਗਲਤੀ ਹੈ। ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ 30 ਜੂਨ ਨੂੰ ਮੀਟਿੰਗ ਤੋਂ ਬਾਅਦ ਟੋਲ ਪਲਾਜ਼ਾ ਦੇ ਕਮਰਿਆਂ ਨੂੰ ਤਾਲਾ ਲਗਾ ਦਿੱਤਾ ਜਾਵੇਗਾ।