07/21/2024 3:42 PM

ਮੋਹਿੰਦਰ ਭਗਤ ਨੂੰ ਜਲੰਧਰ ਪੱਛਮੀ ਵਿੱਚ ਵੱਡੀ ਹਿਮਾਇਤ ਮਿਲੀ,ਕਈ ਭਾਜਪਾ ਆਗੂ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਲ

ਜਲੰਧਰ, 23 ਜੂਨ (EN) ਆਮ ਆਦਮੀ ਪਾਰਟੀ ਨੂੰ ਜਲੰਧਰ ਪੱਛਮੀ ਹਲਕੇ ਵਿੱਚ ਹੋਣ ਜਾ ਰਹੀ ਉਪ ਚੋਣ ਦੌਰਾਨ ਉਦੋਂ ਵੱਡਾ ਹੁੰਗਾਰਾ ਮਿਲਿਆ ਜਦੋਂ ਵਿਧਾਇਕ ਗੁਰਲਾਲ ਸਿੰਘ ਤੇ ਚੇਅਰਮੈਨ ਪੰਜਾਬ ਐਗਰੋ ਮੰਗਲ ਸਿੰਘ ਬਾਸੀ ਦੀ ਪ੍ਰੇਰਨਾ ਨਾਲ ਸ਼ਹਿਰ ਦੇ ਵਾਰਡ ਨੰਬਰ 76 ਵਿੱਚ ਮਨੋਜ ਕੁਮਾਰ ਭਾਜਪਾ ਪ੍ਰਵਾਸੀ ਸੈਲ ਪ੍ਰਭਾਰੀ, ਦੀਪਕ ਠਾਕੁਰ ਭਾਜਪਾ ਵਾਰਡ ਇੰਚਾਰਜ, ਗਿਆਨ ਦੀਪ ਵਾਰਡ ਸਹਿ ਪ੍ਰਭਾਰੀ, ਅਜੈ ਵਰਮਾ ਭਾਜਪਾ ਯੂਥ ਵਿੰਗ, ਰਵਿੰਦਰ ਸਿੰਘ ਤੇ ਪ੍ਰਮੋਦ ਕੁਮਾਰ ਭਾਜਪਾ ਆਗੂ, ਦਰਸ਼ਨ ਭਗਤ ਸਾਬਕਾ ਕੌਂਸਲਰ ਭਾਜਪਾ, ਪਵਨ ਕੁਮਾਰ ਵਾਈਸ ਪ੍ਰਧਾਨ ਮੰਡਲ 10 ਭਾਜਪਾ, ਮਾਸਟਰ ਰੌਸ਼ਨ ਲਾਲ, ਵਿਪਨ ਕੁਮਾਰ, ਸੰਨੀ ਕੁਮਾਰ, ਰੋਹਿਤ, ਸ਼ਾਮ ਲਾਲ, ਰਾਹੁਲ, ਰੰਗਾ ਦਰਸ਼ਨ ਤੇ ਹੋਰ ਆਗੂ ਆਪਣੇ ਸਾਥੀਆਂ ਸਮੇਤ ਭਾਜਪਾ ਨੂੰ ਛੱਡ ਕੇ ਆਪ ਦੇ ਉਮੀਦਵਾਰ ਮੋਹਿੰਦਰ ਭਗਤ ਦੀ ਹਿਮਾਇਤ ਵਿੱਚ ਡੱਟਣ ਦਾ ਐਲਾਨ ਕੀਤਾ। ਉਕਤ ਆਗੂਆਂ ਨੇ ਭਾਜਪਾ ਦੀਆਂ ਪੰਜਾਬ ਵਿਰੋਧੀ ਨੀਤੀਆਂ ਦੀ ਆਲੋਚਨਾ ਕੀਤੀ ਤੇ ਮੋਹਿੰਦਰ ਭਗਤ ਤੇ ਉਨ੍ਹਾਂ ਦੇ ਪਿਤਾ ਚੂਨੀ ਲਾਲ ਭਗਤ ਵੱਲੋਂ ਸਮਾਜ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਵਿੱਚ ਸਹਾਇਕ ਬਣ ਕੇ ਲੋਕ ਸੇਵਾ ਕਰਣ ਦਾ ਪ੍ਰਣ ਲਿਆ।