18ਵੀਂ ਲੋਕ ਸਭਾ ਸੈਸ਼ਨ ਦਾ ਪਹਿਲਾ ਇਜਲਾਸ ਅੱਜ ਤੋਂ ਸ਼ੁਰੂ ਹੋ ਗਿਆ ਹੈ। ਭਲਕੇ ਪੰਜਾਬ ਦੇ ਸਾਰੇ ਸਾਂਸਦਾਂ ਨੂੰ ਸਹੁੰ ਚੁਕਾਈ ਜਾਵੇਗੀ।
ਇਸ ਸਬੰਧੀ ਲਿਸਟ ਵੀ ਜਾਰੀ ਕੀਤੀ ਗਈ ਹੈ ਜਿਸ ’ਚ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਜਿੱਤੇ ਭਾਈ ਅੰਮ੍ਰਿਤਪਾਲ ਸਿੰਘ ਦਾ ਵੀ ਨਾਂ ਸ਼ਾਮਲ ਹੈ। ਪਰ ਹੁਣ ਤਾਜ਼ਾ ਜਾਣਕਾਰੀ ਇਹ ਹਾਸਿਲ ਹੋਈ ਹੈ ਕਿ ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਤੌਰ ਐਮਪੀ ਸਹੁੰ ਚੁੱਕਣ ਲਈ ਦਿੱਲੀ ਜਾਣ ਸਬੰਧੀ ਅਜੇ ਤੱਕ ਕੋਈ ਆਗਿਆ ਨਹੀਂ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਭਾਈ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੇ ਦਿੱਤੀ ਹੈ। ਜਿਨ੍ਹਾਂ ਨੇ ਉਨ੍ਹਾਂ ਦੇ ਨਾਲ ਮੁਲਾਕਾਤ ਕੀਤੀ ਹੈ। ਮੁਲਾਕਾਤ ਮਗਰੋਂ ਉਨ੍ਹਾਂ ਨੇ ਦੱਸਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਅਤੇ ਜੇਲ੍ਹ ਪ੍ਰਸ਼ਾਸਨ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਇਨ੍ਹਾਂ ਹੀ ਨਹੀਂ ਇਸ ਸਬੰਧੀ ਨਾ ਹੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਕੋਈ ਜਾਣਕਾਰੀ ਸਾਂਝੀ ਕੀਤੀ ਗਈ ਹੈ। ਜਿਸ ਕਾਰਨ ਭਾਈ ਅੰਮ੍ਰਿਤਪਾਲ ਸਿੰਘ ਦੇ ਸਹੁੰ ਚੁੱਕੇ ਜਾਣ ’ਤੇ ਸ਼ਸ਼ੋਪੰਜ ਬਣਿਆ ਹੋਇਆ ਹੈ।
ਇਨ੍ਹਾਂ ’ਤੇ ਲੱਗੀ ਹੈ ਐਨਐਸਏ
- ਅੰਮ੍ਰਿਤਪਾਲ ਸਿੰਘ
- ਪੱਪਲਪ੍ਰੀਤ ਸਿੰਘ
- ਗੁਰਮੀਤ ਸਿੰਘ ਬੁੱਕਾਵਾਲਾ
- ਦਲਜੀਤ ਸਿੰਘ ਕਲਸੀ
- ਤੂਫਾਨ ਸਿੰਘ
- ਹਰਜੀਤ ਸਿੰਘ
- ਭਗਵੰਤ ਸਿੰਘ ਉਰਫ ਪ੍ਰਧਾਨ ਬਾਜੇਕੇ
- ਕੁਲਵੰਤ ਸਿੰਘ ਰਾਏਕੇ
- ਵਰਿੰਦਰ ਫੌਜੀ
- ਬਸੰਤ ਸਿੰਘ
ਅੰਮ੍ਰਿਤਪਾਲ ਸਿੰਘ ’ਤੇ NSA ਵਧਾਏ ਜਾਣ ਦੀ ਪ੍ਰਕਿਰਿਆ
- 13 ਮਾਰਚ 2024 ਨੂੰ ਅੰਮ੍ਰਿਤਸਰ ਦੇ ਡੀਐੱਮ ਵੱਲੋਂ ਪਾਸ ਕੀਤੇ ਗਏ ਆਰਡਰ
- 24 ਮਾਰਚ 2024 ਨੂੰ ਪੰਜਾਬ ਸਰਕਾਰ ਨੇ ਡੀਐਮ ਦੇ ਹੁਕਮਾਂ ਨੂੰ ਦਿੱਤੀ ਮਾਨਤਾ
- ਅੰਮ੍ਰਿਤਪਾਲ ਸਿੰਘ ਵੱਲੋਂ ਜਤਾਏ ਇਤਰਾਜ਼ ’ਤੇ ਸਬੰਧਿਤ ਰਿਕਾਰਡ NSA ਐਡਵਾਈਜ਼ਰੀ ਬੋਰਡ ਕੋਲ ਭੇਜੇ ਗਏ
- 3 ਜੂਨ 2024 ਨੂੰ ਸੂਬਾ ਸਰਕਾਰ ਵੱਲੋਂ ਭੇਜੀ ਰਿਪੋਰਟ ਅਨੁਸਾਰ NSA ਸਲਾਹਕਾਰ ਬੋਰਡ ਨੇ ਵਾਧੇ ਦੀ ਸਿਫਾਰਿਸ਼ ਕੀਤੀ
- 3 ਜੂਨ 2024 ਨੂੰ ਪੰਜਾਬ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਦਿੱਤੀ NSA ’ਚ ਇੱਕ ਸਾਲ ਦੇ ਵਾਧੇ ਨੂੰ ਮਨਜ਼ੂਰੀ