07/13/2024 10:27 PM

ਸਰਕਾਰ ਜਾਅਲੀ ਐਸ.ਸੀ. ਸਰਟੀਫਿਕੇਟ ਬਣਾਉਣ ਵਾਲਿਆਂ ਤੇ ਤੁਰੰਤ ਕਾਰਵਾਈ ਕਰੇ- ਬਾਲਮੀਕੀ ਟਾਇਗਰ ਫੋਰਸ

ਜਲੰਧਰ 9 ਜੁਲਾਈ(EN) ਪੱਤਰਕਾਰ ਸੰਮੇਲਨ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦਿਆਂ ਅਜੇ ਖੋਸਲਾ ਪ੍ਰਧਾਨ, ਬਾਲਮੀਕੀ ਟਾਇਗਰ ਫੋਰਸ, ਜਲੰਧਰ ਨੇ ਕਿਹਾ ਕਿ ਸਮਾਜ ਤੇ ਆਪਣੇ ਸ਼ਹਿਰ ਵਾਸੀਆਂ ਨੂੰ ਇੱਕ ਸ਼ਰਾਰਤੀ ਤੇ ਜਾਅਲਸਾਜ ਸ਼ਖਸ ਬਾਰੇ ਦੱਸਣਾ ਚਾਹੁੰਦਾ ਹਾਂ। ਬੀਤੇ ਦਿਨੀਂ ਮੇਰੀ ਨਜ਼ਰ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਕਿ ਇੱਕ ਧੀਰਜ ਕੁਮਾਰ ਨਾਮਕ ਲੜਕਾ ਐਸ.ਸੀ. ਜਾਤੀ ਦਾ ਸਰਟੀਫਿਕੇਟ ਬਣਾ ਕੇ ਲੋਕਾਂ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਹੈ ਅਤੇ ਸਾਡੀ ਬਾਲਮੀਕ ਬਰਾਦਰੀ ਨੂੰ ਬਦਨਾਮ ਕਰ ਰਿਹਾ ਹੈ। ਉਕਤ ਧੀਰਜ ਅਮਰ ਗਾਰਡਨ, ਜਲੰਧਰ ਦਾ ਰਹਿਣ ਵਾਲਾ ਹੈ । ਧੀਰਜ ਕੁਮਾਰ ਵਾਸੀ ਜਲੰਧਰ ਨੇ ਇੱਕ ਦਰਖਾਸਤ ਪੁਲਿਸ ਨੂੰ ਦਿੱਤੀ ਕਿ ਮੈਂ ਆਪਣੇ ਘਰ ਦੀ ਛੱਤ ਤੇ ਇੱਕ ਮੋਬਾਇਲ ਨੈੱਟਵਰਕ ਟਾਵਰ ਲਗਵਾ ਰਿਹਾ ਹੈ ਅਤੇ ਮੇਰੇ ਆਸ-ਪਾਸ ਦੇ ਲੋਕ ਅਤੇ ਇਲਾਕਾ ਨਿਵਾਸੀ ਇਸ ਦਾ ਵਿਰੋਧ ਕਰ ਰਹੇ ਹਨ ਅਤੇ ਵਿਰੋਧ ਕਰਨ ਵਾਲੇ ਕੁੱਝ ਇਲਾਕਾ ਵਾਸੀਆਂ ਨੇ ਮੈਨੂੰ ਜਾਤੀਸੂਚਕ ਸ਼ਬਦ ਵੀ ਕਹੇ ਹਨ । ਇਸ ਤੋਂ ਬਾਅਦ ਇਲਾਕਾ ਨਿਵਾਸੀਆਂ ਨੇ ਧੀਰਜ ਕੁਮਾਰ ਬਾਰੇ ਪੜਤਾਲ ਸ਼ੁਰੂ ਕੀਤੀ। ਇਸ ਦੌਰਾਨ ਕੁੱਝ ਇਲਾਕਾ ਨਿਵਾਸੀ ਧੀਰਜ ਕੁਮਾਰ ਦੇ ਪਰਿਵਾਰਕ ਪਿਛੋਕੜ ਸਬੰਧੀ ਜਾਣਦੇ ਸੀ ਅਤੇ ਉਹਨਾਂ ਨੇ ਇਸਦੇ ਪਰਿਵਾਰ ਨਾਲ ਸੰਪਰਕ ਕੀਤਾ ਤੇ ਪਤਾ ਲੱਗਿਆ ਕਿ ਧੀਰਜ ਕਸ਼ਯਪ ਰਾਜਪੂਤ ਪਰਿਵਾਰ ਦਾ ਲੜਕਾ ਹੈ। ਇਸੇ ਦੌਰਾਨ ਆਪਣੇ ਇਲਾਕਾ ਨਿਵਾਸੀਆਂ ਨੂੰ ਪ੍ਰੇਸ਼ਾਨ ਦੇਖਦੇ ਹੋਏ ਅਮਰ ਗਾਰਡਨ ਵੈਲਫੇਅਰ ਸੁਸਾਇਟੀ ਦੇ ਅਹੁਦੇਦਾਰਾਂ ਨੇ ਇੱਕ ਦਰਖਾਸਤ ਪੁਲਿਸ ਨੂੰ ਦਿੱਤੀ । ਜਿਸ ਵਿੱਚ ਏਸੀਪੀ ਨਾਰਥ ਨੇ ਬੜੀ ਗਹਿਨ ਜਾਂਚ ਕੀਤੀ, ਜਿਸ ਵਿੱਚ ਪੁਲਿਸ ਨੂੰ ਪਤਾ ਲੱਗਾ ਕਿ ਧੀਰਜ ਕੁਮਾਰ ਨੇ ਐਸ.ਸੀ. ਜਾਤੀ ਦਾ ਸਰਟੀਫਿਕੇਟ ਗਲਤ ਤੱਥਾਂ ਦੇ ਅਧਾਰ ਤੇ ਸਾਬਕਾ ਐਮ.ਸੀ. ਰਿਸ਼ਮਾ ਖੋਸਲਾ ਪਤੀ ਮਾਇਕ ਖੋਸਲਾ ਤੇ ਭਤੀਜੇ ਦੇਵਨ ਖੋਸਲਾ ਨਾਲ ਮਿਲੀਭੁਗਤ ਕਰਕੇ ਬਣਾਇਆ ਹੈ। ਪੁਲਿਸ ਨੇ ਪੜਤਾਲ ਮੁਕੰਮਲ ਕਰਦੇ ਹੋਏ ਮਾਣਯੋਗ ਸੀ.ਪੀ. ਸਾਹਿਬ ਨੇ ਐਫ.ਆਈ.ਆਰ. ਕਰਨ ਦੇ ਹੁਕਮ ਜਾਰੀ ਕੀਤੇ, ਜਿਸਤੇ ਪੁਲਿਸ ਡਵੀਜ਼ਨ ਨੰਬਰ 8 ਵਿਖੇ ਅਮਰ ਗਾਰਡਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਗੁਰਜੀਤ ਸਿੰਘ ਮਰਵਾਹਾ ਦੇ ਬਿਆਨਾਂ ਦੇ ਅਧਾਰ ਤੇ ਐਫਆਈਆਰ ਨੰਬਰ 122/24 ਮਿਤੀ 12-06-2024 ਜੇਰੇ ਧਾਰਾ 177-420-465-468-471-120 ਬੀ ਦਰਜ ਕਰ ਦਿੱਤੀ। ਉਹਨਾਂ ਕਿਹਾ ਕਿ ਸਾਡੀ ਮੰਗ ਹੈ ਕਿ ਜੋ ਲੋਕ ਸਾਡੀਆਂ ਜਾਤਾਂ ਤੋਂ ਬਿਨਾਂ ਕੋਈ ਵੀ ਜਾਅਲੀ ਸਰਟੀਫਿਕੇਟ ਬਣਾ ਕੇ ਇਸਤੇਮਾਲ ਕਰਦਾ ਹੈ ਤਾਂ ਸਰਕਾਰ ਉਸ ਨੂੰ ਗੰਭੀਰਤਾ ਨਾਲ ਲੈ ਤੁਰੰਤ ਕਾਰਵਾਈ ਕਰੇ ।