ਫ਼ਿਰੋਜ਼ਪੁਰ ‘ਚ ਸਵੇਰੇ ਬੰਬ ਹੋਣ ਦੀ ਸੂਚਨਾ ਤੋਂ ਬਾਅਦ ਜੰਮੂ ਤਵੀ ਤੋਂ ਅਹਿਮਦਾਬਾਦ ਜਾ ਰਹੀ ਐਕਸਪ੍ਰੈੱਸ ਟਰੇਨ ਨੂੰ ਰੋਕ ਦਿੱਤਾ ਗਿਆ ਹੈ। ਕਾਸੁਬੇਗੂ ਰੇਲਵੇ ਸਟੇਸ਼ਨ ‘ਤੇ ਟਰੇਨ ਦੀ ਤਲਾਸ਼ੀ ਲਈ ਜਾ ਰਹੀ ਹੈ। ਟਰੇਨ ‘ਚ ਸਵਾਰ ਸਾਰੇ ਯਾਤਰੀਆਂ ਨੂੰ ਬਾਹਰ ਕੱਢ ਲਿਆ ਗਿਆ ਹੈ। ਰੇਲਵੇ ਅਤੇ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ।
ਰੇਲਵੇ ਅਧਿਕਾਰੀਆਂ ਅਨੁਸਾਰ ਟਰੇਨ ਬੰਬ ਦੀ ਸੂਚਨਾ ਉਸ ਸਮੇਂ ਮਿਲੀ ਜਦੋਂ ਟਰੇਨ ਫ਼ਿਰੋਜ਼ਪੁਰ ਰੇਲਵੇ ਸਟੇਸ਼ਨ ਤੋਂ ਫ਼ਿਰੋਜ਼ਪੁਰ-ਬਠਿੰਡਾ ਸੈਕਸ਼ਨ ‘ਤੇ ਫ਼ਰੀਦਕੋਟ ਰੇਲਵੇ ਸਟੇਸ਼ਨ ਵੱਲ ਰਵਾਨਾ ਹੋਈ। ਤੁਰੰਤ ਟਰੇਨ ਨੂੰ ਕਾਸੁਬੇਗੂ ਰੇਲਵੇ ਸਟੇਸ਼ਨ ‘ਤੇ ਰੋਕ ਦਿੱਤਾ ਗਿਆ। ਫ਼ਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ‘ਤੇ ਵੱਡੀ ਗਿਣਤੀ ‘ਚ ਐਂਬੂਲੈਂਸ ਅਤੇ ਮੈਡੀਕਲ ਟੀਮਾਂ ਨੂੰ ਬੁਲਾਇਆ ਗਿਆ ਹੈ।
ਫਿਲਹਾਲ ਰੇਲਵੇ ਅਧਿਕਾਰੀਆਂ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਹਾਲਾਂਕਿ ਰੇਲਵੇ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਬੰਬ ਦੀ ਸੂਚਨਾ ਮਹਿਜ਼ ਅਫਵਾਹ ਹੈ। ਚੈਕਿੰਗ ਪੂਰੀ ਕਰ ਲਈ ਗਈ ਹੈ, ਟਰੇਨ ‘ਚੋਂ ਕੋਈ ਬੰਬ ਬਰਾਮਦ ਨਹੀਂ ਹੋਇਆ ਹੈ।
2 ਟਰੇਨਾਂ ਰੋਕੀਆਂ ਗਈਆਂ
ਜੰਮੂ ਤਵੀ-ਅਹਿਮਦਾਬਾਦ ਐਕਸਪ੍ਰੈਸ ਟਰੇਨ ‘ਚ ਬੰਬ ਦੀ ਸੂਚਨਾ ਮਿਲਣ ਤੋਂ ਬਾਅਦ ਬਠਿੰਡਾ-ਫਿਰੋਜ਼ਪੁਰ ਪੈਸੰਜਰ ਟਰੇਨ ਅਤੇ ਅਹਿਮਦਾਬਾਦ-ਜੰਮੂ ਤਵੀ ਐਕਸਪ੍ਰੈੱਸ ਟਰੇਨ ਨੂੰ ਫਰੀਦਕੋਟ-ਗੋਲੇਵਾਲਾ ਰੇਲਵੇ ਸਟੇਸ਼ਨ ਵਿਚਾਲੇ ਰੋਕ ਦਿੱਤਾ ਗਿਆ ਹੈ।