ਜਲੰਧਰ 20 ਅਗਸਤ (EN) ਕਲਕੱਤਾ ਵਿੱਚ ਸਿਖਿਆਰਥੀ ਡਾਕਟਰ ਨਾਲ ਕੀਤੇ ਜਬਰ ਜਨਾਹ ਅਤੇ ਹੱਤਿਆ ਦੇ ਮਾਮਲੇ ਨੇ ਸਾਰੀ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਹੈ ਦੇਸ਼ ਭਰ ਵਿੱਚ ਡਾਕਟਰ ਸੁਰੱਖਿਆ ਦੀ ਮੰਗ ਕਰ ਰਹੇ ਹਨ ਸਿੱਖ ਤਾਲਮੇਲ ਕਮੇਟੀ ਨੇ ਮੰਗ ਕੀਤੀ ਕਿ ਜੋ ਕੋਈ ਵੀ ਇਸ ਦਰਿੰਦਗੀ ਕਾਂਡ ਵਿੱਚ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਸ਼ਾਮਿਲ ਹੈ ਉਸ ਨੂੰ ਚੌਰਾਹੇ ਵਿੱਚ ਸ਼ਰੇਆਮ ਫਾਂਸੀ ਦਿੱਤੀ ਜਾਵੇ ਸਿੱਖ ਆਗੂ ਤਜਿੰਦਰ ਸਿੰਘ ਪ੍ਰਦੇਸੀ,ਹਰਪਾਲ ਸਿੰਘ ਚੱਡਾ,ਹਰਪ੍ਰੀਤ ਸਿੰਘ ਨੀਟੂ,ਪਰਮਪ੍ਰੀਤ ਸਿੰਘ ਵਿਟੀ,ਹਰਜੋਤ ਸਿੰਘ ਲੱਕੀ,ਗੁਰਵਿੰਦਰ ਸਿੰਘ ਸਿੱਧੂ, ਜੇ.ਐਸ ਬੱਗਾ ਅਤੇ ਭਾਈ ਸਵਿੰਦਰ ਸਿੰਘ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਬਲਾਤਕਾਰੀਆਂ ਦੇ ਹੌਸਲੇ ਇੰਨੇ ਵਧਣ ਦਾ ਕਾਰਨ ਹੈ ਅੱਜ ਤੱਕ ਇਹਨਾਂ ਨੂੰ ਮਿਸਾਲੀ ਸਜ਼ਾਵਾਂ ਨਹੀਂ ਮਿਲੀਆਂ ਇਸ ਕਾਰਨ ਅਜਿਹੇ ਕੂਕਰਮ ਕਰਨ ਵਾਲਿਆਂ ਦੇ ਹੌਸਲੇ ਵਧਦੇ ਜਾ ਰਹੇ ਹਨ ਉਹਨਾਂ ਕਿਹਾ ਕਿ ਸਮੁੱਚੇ ਦੇਸ਼ ਵਿੱਚ ਅਜਿਹੀਆਂ ਘਟਨਾਵਾਂ ਸ਼ਰੇਆਮ ਹੁੰਦੀਆਂ ਹਨ ਪਰ ਦੋਸੀ ਬਚ ਕੇ ਨਿਕਲ ਜਾਂਦੇ ਹਨ ਬਾਹਰਲੇ ਦੇਸ਼ਾਂ ਵਿੱਚ ਅਜਿਹੇ ਕੁਕਰਮਾ ਲਈ ਸਖਤ ਤੋਂ ਸਖਤ ਸਜ਼ਾਵਾਂ ਦੀ ਵਿਵਸਥਾ ਹੈ ਜਿਸ ਕਰਕੇ ਉਥੇ ਅਜਿਹੇ ਕੁਕਰਮ ਘੱਟ ਹੁੰਦੇ ਹਨ ਉਕਤ ਆਗੂਆਂ ਨੇ ਕਿਹਾ ਕਿ ਸਰਕਾਰ ਦੇ ਨਾਲ ਨਾਲ ਸਮੁੱਚੇ ਸਮਾਜ ਵਿੱਚ ਵੀ ਜਾਗਰਿਤੀ ਜਰੂਰੀ ਹੈ। ਦੋਸ਼ੀ ਭਾਵੇਂ ਕਿਸੇ ਜਾਤ ਧਰਮ ਦਾ ਹੋਵੇ ਬਖਸ਼ਿਆ ਨਹੀਂ ਜਾਣਾ ਚਾਹੀਦਾ ਪੀੜਿਤ ਪਰਿਵਾਰ ਨੂੰ ਪੂਰੀ ਸੁਰੱਖਿਆ ਅਤੇ ਘੱਟ ਤੋਂ ਘੱਟ 25 ਕਰੋੜ ਦਾ ਮੁਆਵਜ਼ਾ ਦਿੱਤਾ ਜਾਵੇ ਇਸ ਮੌਕੇ ਤੇ ਹੋਰਾਂ ਤੋਂ ਇਲਾਵਾ ਅਮਰਜੀਤ ਸਿੰਘ ਮੰਗਾ,ਹਰਪਾਲ ਸਿੰਘ ਪਾਲੀ ਚੱਡਾ, ਗੁਰਦੀਪ ਸਿੰਘ ਕਾਲੀਆ ਕਲੋਨੀ,ਤਜਿੰਦਰ ਸਿੰਘ ਸੰਤ ਨਗਰ ਆਦਿ ਸ਼ਾਮਿਲ ਸਨ।