ਪੰਚਾਇਤੀ ਚੋਣਾਂ ਦੇ ਐਲਾਨ ਹੁੰਦਿਆ ਸਾਰ ਹੀ ਸਾਬਕਾ ਸਰਪੰਚ ‘ਤੇ ਹੋਇਆ ਹਮਲਾ

ਅੰਮ੍ਰਿਤਸਰ  – ਪਿੰਡ ਮਾਨਾਵਾਲਾ ਕਲਾਂ ਵਿੱਚ ਸਾਬਕਾ ਸਰਪੰਚ ਸੁਖਰਾਜ ਸਿੰਘ ਰੰਧਾਵਾ ਦੀ ਗੱਡੀ ਉੱਪਰ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਸੁਖਰਾਜ ਸਿੰਘ ਰੰਧਾਵਾ ਆਪਣੀ ਗੱਡੀ ਸੜਕ ਉਤੇ ਖੜ੍ਹੀ ਕਰਕੇ ਪਿੰਡ ਵਿੱਚ ਗਏ ਸਨ। ਇਸ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਗੱਡੀ ਉੱਪਰ ਕਿਸੇ ਵਿਅਕਤੀ ਵੱਲੋਂ ਹਮਲਾ ਕੀਤਾ ਗਿਆ ਹੈ। ਗੱਡੀ ਵਿੱਚ ਉਸ ਸਮੇਂ ਡਰਾਈਵਰ ਮੌਜੂਦ ਸੀ ਤਾਂ ਦੋ ਲੋਕ ਆਏ ਜਿਨਾਂ ਵੱਲੋਂ ਆਉਂਦੇ ਹੀ ਡਰਾਈਵਰ ਨੂੰ ਧਮਕਾਇਆ ਜਿਸ ਦੌਰਾਨ ਘਬਰਾਹਟ ਵਿੱਚ ਆ ਕੇ ਡਰਾਈਵਰ ਨੇ ਗੱਡੀ ਲਾਕ ਕਰ ਲਈ ਅਤੇ ਜਾਂਦੇ ਸਮੇਂ ਉਨ੍ਹਾਂ ਵੱਲੋਂ ਇੱਟ ਨਾਲ ਗੱਡੀ ਉੱਪਰ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਨਾਲ ਗੱਡੀ ਦਾ ਸ਼ੀਸ਼ਾ ਟੁੱਟ ਗਿਆ ਉੱਥੇ ਹੀ ਸੁਖਰਾਜ ਸਿੰਘ ਰੰਧਾਵਾ ਨੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਪ੍ਰਸ਼ਾਸਨ ਉਤੇ ਸਵਾਲ ਖੜ੍ਹੇ ਕੀਤੇ ਹਨ। ਇਸ ਮੌਕੇ ਸਾਬਕਾ ਸਰਪੰਚ ਸੁਖਰਾਜ ਸਿੰਘ ਰੰਧਾਵਾ ਨੇ ਕਿਹਾ ਕਿ ਉਹ ਆਪਣੇ ਪਿੰਡ ਵਿੱਚ ਗਏ ਸੀ ਜਿਸ ਦੌਰਾਨ ਉਨ੍ਹਾਂ ਦੀ ਗੱਡੀ ਉੱਪਰ ਹਮਲਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਗੱਡੀ ਵਿੱਚ ਉਨ੍ਹਾਂ ਦਾ ਡਰਾਈਵਰ ਮੌਜੂਦ ਸੀ ਜਿਸ ਦੌਰਾਨ ਘਬਰਾਹਟ ਵਿੱਚ ਆ ਕੇ ਉਸ ਨੇ ਗੱਡੀ ਬੰਦ ਕਰ ਲਈ ਤੇ ਜਾਂਦੇ ਸਮੇਂ ਉਹ ਗੱਡੀ ਉੱਪਰ ਇੱਟ ਨਾਲ ਹਮਲਾ ਕਰਕੇ ਫਰਾਰ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਗਿਆ ਹੈ ਤੇ ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

hacklink al hack forum organik hit kayseri escort mariobet girişdeneme bonusu veren sitelergrandpashabetescortPin up yuklefixbetmegabahiszbahismersobahisimajbetkralbetcasibombuy drugs nowpubg mobile ucsuperbetphantomgrandpashabetcratosroyalbetGrandpashabetTümbetGrandpashabetpusulabetligobetatlasbetholiganbetholiganbetholiganbetholiganbetholiganbet1xbetgrandpashabetzbahiskalebetgrandpashabet1xbet