ਚੰਡੀਗੜ੍ਹ/ਜਲੰਧਰ 25ਮਈ (EN): ਭਾਰਤੀ ਚੋਣਾਂ ਕਮਿਸ਼ਨ ਨੇ ਲੁਧਿਆਣਾ ਉਪ ਚੋਣ ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ। ਐਲਾਨ ਅਨੁਸਾਰ, ਇਹ ਚੋਣਾਂ 19 ਜੂਨ ਨੂੰ ਹੋਣਗੀਆਂ।
ਜਾਰੀ ਕੀਤੇ ਗਏ ਚੋਣ ਸ਼ਡਿਊਲ ਅਨੁਸਾਰ, ਚੋਣਾਂ ਲਈ ਨੋਟੀਫਿਕੇਸ਼ਨ 26 ਮਈ ਨੂੰ ਜਾਰੀ ਕੀਤਾ ਜਾਵੇਗਾ,
ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਮਿਤੀ 2 ਜੂਨ ਹੋਵੇਗੀ ਅਤੇ ਨਾਮਜ਼ਦਗੀ ਪੱਤਰਾਂ ਦੀ ਜਾਂਚ 3 ਜੂਨ ਨੂੰ ਕੀਤੀ ਜਾਵੇਗੀ। ਨਾਮਜ਼ਦਗੀ ਪੱਤਰ 5 ਜੂਨ ਤੱਕ ਵਾਪਸ ਲਏ ਜਾ ਸਕਦੇ ਹਨ, ਵੋਟਿੰਗ ਵੀਰਵਾਰ, 19 ਜੂਨ ਨੂੰ ਹੋਵੇਗੀ। ਸਾਰੀ ਚੋਣ ਪ੍ਰਕਿਰਿਆ 25 ਜੂਨ ਤੱਕ ਪੂਰੀ ਹੋ ਜਾਵੇਗੀ।