12/08/2023 9:19 AM

ਵਿਆਹ ਤੋਂ ਪਹਿਲਾਂ ਮੁੰਡੇ ਨੇ ਕੁੜੀ ਸਾਹਮਣੇ ਰੱਖੀ ਪੁੱਠੀ ਮੰਗ,ਮਾਮਲਾ ਦਰਜ

ਨੈਸ਼ਨਲ ਡੈਸਕ- ਪਹਿਲੇ ਸਮਿਆਂ ’ਚ ਕਹਿੰਦੇ ਸਨ ਕਿ ਬੰਦਾ ਪਿਆਰ ’ਚ ਕੁਝ ਨਹੀਂ ਵੇਖਦਾ, ਪਰ ਅੱਜ ਕੱਲ੍ਹ ਹੋਰ ਕੁਝ ਵੇਖੇ ਨਾ ਵੇਖੇ ਪਰ ਮੁਨਾਫ਼ਾ ਜ਼ਰੂਰ ਵੇਖਦਾ ਹੈ। ਅਜਿਹਾ ਹੀ ਹੋਇਆ ਜਲੰਧਰ ਦੀ ਕੁੜੀ ਨਾਲ ਜੋ ਹਾਲ ਦੀ ਘੜੀ ਮੋਹਾਲੀ ’ਚ ਕਿਰਾਏ ’ਤੇ ਰਹਿ ਰਹੀ ਸੀ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਉਸਨੇ ਦੱਸਿਆ ਕਿ ਉਹ ਪੰਜਾਬ ਦੇ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਸਿਤੰਬਰ 2021 ’ਚ ਉਸਦੀ ਜਾਣ-ਪਛਾਣ ਸ਼ਾਦੀ ਡੌਟ ਕਾਮ ਜ਼ਰੀਏ ਫਤਿਹਾਬਾਦ ਦੇ ਕ੍ਰਿਸ਼ਨ ਨਾਮ ਦੇ ਸਖਸ਼ ਨਾਲ ਹੋਈ। ਉੱਤਰਾਖੰਡ ਦੇ ਕਈ ਸ਼ਹਿਰਾਂ ’ਚ ਉਹ ਘੁੰਮੇ ਅਤੇ ਹੋਟਲਾਂ ’ਚ ਰਹੇ। ਇਸ ਦੌਰਾਨ ਵਾਰ-ਵਾਰ ਸ਼ਰੀਰਕ ਸਬੰਧ ਬਣਾਉਣ ਕਾਰਨ ਕੁੜੀ ਕਈ ਵਾਰ ਗਰਭਵਤੀ ਵੀ ਹੋਈ, ਪਰ ਮੁੰਡਾ ਹਰ ਵਾਰ ਉਸਨੂੰ ਗਰਭ-ਨਿਰੋਧਕ ਗੋਲੀਆਂ ਖੁਆ ਦਿੰਦਾ। ਹੋਰ ਤਾਂ ਹੋਰ ਕੁੜੀ ਦਾ ਦਿਲ ਰੱਖਣ ਲਈ ਫਤਿਹਾਬਾਦ ਦੇ ਕ੍ਰਿਸ਼ਨ ਨੇ ਕੁੜੀ ਦੀ ਮਾਂਗ ’ਚ ਸਿੰਧੂਰ ਭਰਣ ਦਾ ਨਾਟਕ ਵੀ ਕੀਤਾ। ਕ੍ਰਿਸ਼ਨ ਨੇ ਸ਼ਰੀਰਕ ਸਬੰਧ ਬਣਾਉਂਦੇ ਸਮੇਂ ਕੁੜੀ ਦੀ ਵੀਡੀਓ (Video) ਵੀ ਬਣਾ ਲਈ, ਜਿਸ ਤੋਂ ਬਾਅਦ ਉਸਨੂੰ ਬਲੈਕ-ਮੇਲ (Black-mail) ਕਰਨ ਲੱਗਿਆ। ਹੁਣ ਕੁੜੀ ਦਾ ਕਹਿਣਾ ਹੈ ਕਿ ਮੁੰਡੇ ਨੇ ਚੰਡੀਗੜ੍ਹ ’ਚ ਫਲੈਟ (Flat) ਦੀ ਮੰਗ ਕੀਤੀ ਹੈ, ਜੋ ਪੂਰੀ ਨਾ ਹੋਣ ’ਤੇ ਵਿਆਹ ਕਰਵਾਉਣ ਤੋਂ ਟਾਲਮਟੋਲ਼ ਕਰ ਰਿਹਾ ਹੈ। ਹੋਰ ਤਾਂ ਹੋਰ ਕੁੜੀ ਦਾ ਫ਼ੋਨ ਨੰਬਰ ਬਲਾਕ (Block) ਕਰ ਦਿੱਤਾ ਹੈ।ਕੁੜੀ ਦੀ ਸ਼ਿਕਾਇਤ ’ਤੇ ਪੁਲਿਸ ਨੇ ਆਰੋਪੀ ਕ੍ਰਿਸ਼ਨ, ਉਸਦੀ ਮਾਂ, ਭੈਣ ਅਤੇ ਜੀਜੇ ’ਤੇ , ਦਹੇਜ ਮੰਗਣ ਤਹਿਤ ਮਾਮਲਾ ਦਰਜ ਕਰਨ ਉਪਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Author: Ekamnews