ਨਵਾਂ ਸਾਲ 2023 ਸ਼ੁਰੂ ਹੋਣ ਵਿਚ ਇਕ ਹੀ ਦਿਨ ਬਾਕੀ ਹਨ। ਨਵੇਂ ਸਾਲ ਉੱਤੇ ਲੋਕ ਆਪਣੇ ਪਰਿਵਾਰਕ ਮੈਂਬਰਾਂ ਜਾਂ ਦੋਸਤਾਂ ਮਿੱਤਰਾਂ ਨਾਲ ਪਾਰਟੀਆਂ ਕਰਦੇ ਤੇ ਜਸ਼ਨ ਮਨਾਉਂਦੇ ਹਨ। ਇਹਨਾਂ ਜਸ਼ਨਾਂ ਲਈ ਹਰ ਕੋਈ ਉਤਸਕ ਹੈ ਤੇ ਤਰ੍ਹਾਂ ਤਰ੍ਹਾਂ ਦੀਆਂ ਤਿਆਰੀਆਂ ਕਰ ਰਿਹਾ ਹੈ। ਅਜਿਹੇ ਵਿਚ ਕੁੜੀਆਂ ਆਪਣੇ ਡ੍ਰੈਸਿੰਗ ਸਟਾਇਲ ਉੱਤੇ ਕਾਫ਼ੀ ਧਿਆਨ ਦਿੰਦੀਆਂ ਹਨ। ਨਵੇਂ ਸਾਲ ਦੀ ਪਾਰਟੀ ਲਈ ਡ੍ਰੈਸ ਚੁਣਨਾ ਇਸ ਲਈ ਵੀ ਕਾਫ਼ੀ ਮੁਸ਼ਕਲ ਹੁੰਦਾ ਹੈ ਕਿ ਇਹਨਾਂ ਦਿਨਾਂ ਵਿਚ ਭਾਰਤ ਦੇ ਕਈ ਹਿੱਸਿਆਂ ਵਿਚ ਸਰਦ ਰੁੱਤ ਜ਼ੋਰਾਂ ਤੇ ਹੁੰਦੀ ਹੈ। ਇਸ ਵਾਰ ਠੰਡ ਬਹੁਤ ਵਧ ਗਈ ਹੈ। ਜੇਕਰ ਤੁਸੀਂ ਵੀ ਸਰਦੀ ਦੀ ਰੁੱਤ ਦੇ ਹਿਸਾਬ ਨਾਲ ਸਹੀ ਰਹਿਣ ਵਾਲੀ ਪਰ ਨਾਲੋਂ ਨਾਲ ਤੁਹਾਡੇ ਲੁੱਕ ਨੂੰ ਸੂਟ ਕਰਦੀ ਡ੍ਰੈਸ ਚੁਣਨਾ ਚਾਹੁੰਦੇ ਹੋ ਜੋ ਤੁਸੀਂ ਦਿਖ ਨੂੰ ਚਾਰ ਚੰਨ ਲਗਾ ਦੇਵੇ ਤਾਂ ਅਸੀਂ ਤੁਹਾਡੇ ਲਈ ਕੁਝ ਸੁਝਾਅ ਪੇਸ਼ ਕਰ ਰਹੇ ਹਾਂ।
ਸਕਰਟ ਨਾਲ ਸਵਾਟਰ ਪਹਿਨੋ
ਨਵੇਂ ਸਾਲ ਦੇ ਜਸ਼ਨ ਵਾਲੀਆਂ ਪਾਰਟੀਆਂ ਅਕਸਰ ਹੀ ਸ਼ਾਮ ਵੇਲੇ ਸ਼ੁਰੂ ਹੁੰਦੀਆਂ ਹਨ। ਦਿਨ ਵੇਲੇ ਚਾਹੇ ਸੂਰਜ ਦਰਸ਼ਨ ਦੇ ਹੀ ਦੇਵੇ ਪਰ ਸ਼ਾਮ ਤੋਂ ਬਾਦ ਤਾਂ ਠੰਡ ਵਧਣ ਲਗਦੀ ਹੈ। ਇਸ ਲਈ ਇਸ ਦਿਨ ਤੁਸੀਂ ਸ਼ਾਰਟ ਡਰੈੱਸ ਦੇ ਨਾਲ ਸਕਰਟ ਪਹਿਨ ਸਕਦੇ ਹੋ। ਜੇਕਰ ਤੁਸੀਂ ਸਲੀਵਲੈਸ ਪਹਿਨਣ ਦੇ ਚਾਹਵਾਨ ਹੋ ਤਾਂ ਤੁਸੀਂ ਟਰਟਲਨੇਕ ਸਵੈਟਰ ਨੂੰ ਡ੍ਰੈੱਸ ਦੇ ਹੇਠਾਂ ਦੀ ਪਹਿਨ ਸਕਦੇ ਹੋ।
ਲੈਗਿੰਗ ਟ੍ਰਾਈ ਕਰੋ
ਨਵੇਂ ਸਾਲ ਦੀ ਪਾਰਟੀ ਵਿਚ ਸ਼ਾਰਟ ਡ੍ਰੈੱਸ ਦੇ ਨਾਲ ਲੈਗਿੰਗ ਪਹਿਨਣੀ ਜਾ ਸਕਦੀ ਹੈ। ਜੇਕਰ ਤੁਸੀਂ ਲੈਗਿੰਗ ਪਹਿਨਣਾ ਪਸੰਦ ਨਹੀਂ ਕਰਦੇ ਤਾਂ ਟਾਈਟਸ ਵੀ ਪਹਿਨ ਸਕਦੇ ਹੋ। ਆਮ ਤੌਰ ਉੱਤੇ ਬਲੈਕ ਟਾਈਟਸ ਜਾਂ ਵੂਲਨ ਦੀ ਲੈਗਿੰਗਸ ਪਹਿਨਣ ਨਾਲ ਕਾਫ਼ੀ ਸੁੰਦਰ ਤੇ ਸੋਬਰ ਲੁੱਕ ਬਣਦੀ ਹੈ। ਜੇਕਰ ਤੁਹਾਡੇ ਕੋਲ ਸਕਿਨ ਕਲਰ ਦੀ ਟਾਈਟਸ ਹੋਵੇ ਤਾਂ ਤੁਸੀਂ ਆਪਣੀ ਸ਼ਾਰਟ ਡ੍ਰੈੱਸ ਨੂੰ ਮੁਕੰਮਲ ਲੁੱਕ ਦੇ ਸਕਦੇ ਹੋ ਅਤੇ ਨਾਲੋ ਨਾਲ ਸਰਦੀ ਤੋਂ ਵੀ ਬਚਾਅ ਹੋ ਜਾਵੇਗਾ।
ਫੁੱਟਵੀਅਰ
ਸ਼ਾਰਟ ਡ੍ਰੈੱਸ ਦੇ ਨਾਲ ਬੂਟ ਪਹਿਨਣਾ ਇਕ ਚੰਗਾ ਕੰਬੀਨੇਸ਼ਨ ਹੈ। ਬੂਟ ਪੈਰਾਂ ਨੂੰ ਠੰਡ ਤੋਂ ਵੀ ਬਚਾਉਣਗੇ। ਬੂਟਾਂ ਵਿਚ ਤੁਸੀਂ ਕਨੀਹ ਹਾਈ ਜਾਂ ਫਿਰ ਥਾਈ ਹਾਈ ਬੂਟ ਪਹਿਣ ਸਕਦੇ ਹੋ। ਇਹਨਾਂ ਨਾਲ ਤੁਹਾਡੀ ਲੁੱਕ ਪੂਰੀ ਬੋਲਡ ਤੇ ਹਾੱਟ ਆਵੇਗੀ।