IELTS ਸੈਂਟਰ ਦੇ ਬਾਹਰ ਚੱਲੀਆਂ ਗੋਲੀਆਂ, ਫਾਇਰਿੰਗ ਕਰਕੇ ਗੱਡੀ ‘ਚ ਫਰਾਰ ਹੋਏ ਹਮਲਾਵਰ

ਗੁਰਦਾਸਪੁਰ ਦੇ ਬਟਾਲਾ ਦੋ ਗੁੱਟਾਂ ਵਿਚਕਾਰ ਮਾਮੂਲੀ ਝਗੜੇ ਮਗਰੋਂ ਦਿਨ ਦਿਹਾੜੇ ਗੋਲੀਬਾਰੀ ਕੀਤੀ ਗਈ ਘਟਨਾ ਤੋਂ ਬਾਅਦ ਦੋਵੇਂ ਧਿਰ ਦੇ ਲੋਕ ਮੌਕੇ ਤੋਂ ਫ਼ਰਾਰ ਹੋ ਗਏ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਘਟਨਾ ਦੀ ਸੂਚਨਾ ਮਿਲਦੇ ਹੀ DSP ਲਲਿਤ ਕੁਮਾਰ ਮੌਕੇਤੇ ਪੁੱਜੇ ਪੁਲਿਸ ਨੇ ਦੋਵਾਂ ਗੁੱਟਾਂ ਦੇ ਨੌਜਵਾਨਾਂ ਦੀ ਪਛਾਣ ਕਰਨ ਲਈ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ

ਜਾਣਕਾਰੀ ਅਨੁਸਾਰ ਇਹ ਘਟਨਾ ਜਲੰਧਰ ਰੋਡ ਚਿੱਟੀ ਗਰਾਊਂਡ ਸਥਿਤ ਆਈਲੈਟਸ ਸੈਂਟਰ ਦੇ ਬਾਹਰ ਵਾਪਰੀ ਚਸ਼ਮਦੀਦਾਂ ਮੁਤਾਬਕ ਨੌਜਵਾਨਾਂ ਦੇ ਦੋ ਗੁੱਟ ਕਿਸੇ ਗੱਲ ਨੂੰ ਲੈ ਕੇ ਆਪਸ ਵਿੱਚ ਉਲਝ ਗਏ ਪਹਿਲਾਂ ਇਹ ਝਗੜਾ ਗਾਲ੍ਹਾਂ ਕੱਢਣ ਤੱਕ ਹੀ ਸੀ ਪਰ ਇਸੇ ਦੌਰਾਨ ਇੱਕ ਨੌਜਵਾਨ ਨੇ ਪਿਸਤੌਲ ਕੱਢ ਕੇ ਗੋਲੀ ਚਲਾ ਦਿੱਤੀ ਫਾਇਰਿੰਗ ਕਰਨਤੋਂ ਬਾਅਦ ਝਗੜਾ ਕਰਨ ਵਾਲੇ ਨੌਜਵਾਨ ਕਾਰ ਵਿੱਚ ਬੈਠ ਕੇ ਫ਼ਰਾਰ ਹੋ ਗਏ ਗੋਲੀਬਾਰੀ ਤੋਂ ਬਾਅਦ ਇਲਾਕੇ ਹਫੜਾਦਫੜੀ ਮਚ ਗਈ ਗ਼ਨੀਮਤ ਰਹੀ ਕਿ ਇਸ ਗੋਲੀਬਾਰੀ ਵਿੱਚ ਕਿਸੇ ਤਰਾਂ ਦਾ ਜਾਨੀ ਨੁਕਸਾਨ ਨਹੀਂ ਹੋਇਆਘਟਨਾ ਦੀ ਸੂਚਨਾ ਮਿਲਦਿਆਂ ਪੁਲਿਸ ਟੀਮ ਨੇ ਮੌਕੇਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਗੋਲੀ ਦਾ ਖੋਲ ਬਰਾਮਦ ਕਰ ਲਿਆ ਜਿਸ ਨੂੰ ਕਬਜ਼ੇ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸੀਸੀਟੀਵੀ ਫੁਟੇਜ ਵਿੱਚ ਕਾਰਾਂ ਦੇ ਨੰਬਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਦਾ ਸੁਰਾਗ ਮਿਲ ਸਕੇ DSP ਸਿਟੀ ਲਲਿਤ ਕੁਮਾਰ ਨੇ ਦੱਸਿਆ ਕਿ ਨੌਜਵਾਨਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ

About The Author