ਸਕੂਲ ਦੇ ਪੀਟੀ ਮਾਸਟਰ ਦੁਬਈ ਤੋਂ ਵੇਟਲਿਫਟਿੰਗ ‘ਚ ਜਿੱਤ ਕੇ ਲਿਆਏ ਸਿਲਵਰ ਮੈਡਲ

Jalandhar  : ਕਹਿੰਦੇ ਹਨ ਕਿ ਸੁਪਨੇ ਪੂਰੇ ਕਰਨ ਲਈ ਰਾਤਾਂ ਨੂੰ ਜਾਗ ਕੇ ਵੀ ਮਿਹਨਤ ਕਰਨੀ ਪੈਂਦੀ ਹੈ। ਅਜਿਹੇ ਹੀ ਕਪੂਰਥਲਾ ਦੇ ਰਹਿਣ ਵਾਲੇ ਪੀਟੀ ਅਧਿਆਪਕ ਸਰਬਜੀਤ ਸਿੰਘ ਹਨ ਜਿਨ੍ਹਾਂ ਨੇ ਹਾਲ ਹੀ ਵਿੱਚ ਦੁਬਈ ਜਾ ਕੇ ਭਾਰਤ ਲਈ ਵੇਟਲਿਫਟਿੰਗ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ। ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿੱਚ ਹਾਲਾਤ ਭਾਵੇਂ ਕਿਸੇ ਵੀ ਤਰ੍ਹਾਂ ਦੇ ਹੋਣ ਪਰ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ ਕਿਉਂਕਿ ਜੇਕਰ ਤੁਸੀਂ ਹਾਰ ਵੀ ਜਾਂਦੇ ਹੋ ਤਾਂ ਤੁਹਾਨੂੰ ਜ਼ਿੰਦਗੀ ਵਿੱਚ ਇਸ ਤੋਂ ਵਧੀਆ ਸਬਕ ਨਹੀਂ ਮਿਲੇਗਾ।

ਸਰਬਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਸੁਪਨਾ ਭਾਰਤ ਲਈ ਰਾਸ਼ਟਰਮੰਡਲ ਖੇਡਾਂ ਖੇਡ ਕੇ ਸੋਨ ਤਗਮਾ ਲਿਆਉਣਾ ਹੈ। ਇਸ ਮਾਰਗ ‘ਤੇ ਚੱਲਦਿਆਂ ਉਹ ਦੁਬਈ ਗਏ ਤੇ ਰਾਅ ਪਾਵਰਲਿਫਟਿੰਗ ਫੈਡਰੇਸ਼ਨ ਵਿੱਚ ਹਿੱਸਾ ਲਿਆ ਤੇ ਚਾਂਦੀ ਦਾ ਤਗਮਾ ਜਿੱਤ ਕੇ ਵਾਪਸ ਆਏ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਸਾਰਾ ਸਿਹਰਾ ਉਨ੍ਹਾਂ ਦੇ ਗੁਰੂ ਜੀ ਨੂੰ ਜਾਂਦਾ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਇਸ ਕਾਬਲ ਬਣਾਇਆ ਕਿ ਅੱਜ ਉਹ ਆਪਣੇ ਦੇਸ਼ ਭਾਰਤ ਲਈ ਚਾਂਦੀ ਦਾ ਤਗਮਾ ਜਿੱਤ ਸਕੇ।

ਉਨ੍ਹਾਂ ਕਿਹਾ ਕਿ ਜਿਮ ਵਿੱਚ ਡਾਈਟ ਤੋਂ ਲੈ ਕੇ ਵਰਕਆਉਟ ਤੱਕ, ਕੋਚ ਉਨ੍ਹਾਂ ਦਾ ਵਧੀਆ ਮਾਰਗਦਰਸ਼ਨ ਕਰਦੇ ਹਨ। ਉਨ੍ਹਾਂ ਦੱਸਿਆ ਕਿ ਮੈਂ ਖੁਦ ਇੱਕ ਪੀਟੀ ਅਧਿਆਪਕ ਹਾਂ ਪਰ ਫਿਰ ਵੀ ਮੈਂ ਆਪਣੇ ਕੋਚ ਤੋਂ ਡਰਦਾ ਹਾਂ, ਪਰ ਉਹ ਮੈਨੂੰ ਬਹੁਤ ਪਿਆਰ ਕਰਦੇ ਹਨ। ਹੁਣ ਮੇਰਾ ਅਗਲਾ ਨਿਸ਼ਾਨਾ ਰਾਸ਼ਟਰਮੰਡਲ ਵਿੱਚ ਵੇਟਲਿਫਟਿੰਗ ਵਿੱਚ ਗੋਲਡ ਮੈਡਲ ਲਿਆਉਣਾ ਹੈ, ਜਿਸ ਲਈ ਮੈਂ ਦਿਨ ਰਾਤ ਮਿਹਨਤ ਕਰ ਰਿਹਾ ਹਾਂ।

hacklink al hack forum organik hit kayseri escort mariobet girişMostbetslot sitelerideneme bonusu veren sitelertiktok downloadergrandpashabetdeneme bonusu veren sitelerescort1xbet girişstarzbetsahabetYalova escortjojobetporno sexpadişahbet