ਰੱਖੜੀ ‘ਤੇ ਡਾਕ ਵਿਭਾਗ ਦਾ ਆਫ਼ਰ, WhatsApp ‘ਤੇ ਹੀ ਖਰੀਦੋ ਰੱਖੜੀ

Rakhi – ਰੱਖੜੀ ਦਾ ਤਿਉਹਾਰ 30 ਅਗਸਤ ਨੂੰ ਆ ਰਿਹਾ ਹੈ। ਯਾਨੀ ਇੱਕ ਮਹੀਨਾ ਹੀ ਮਗਰ ਬਚਿਆ ਹੈ। ਉਨ੍ਹਾਂ ਭੈਣਾਂ ਲਈ ਖੁਸ਼ਖਬਰੀ ਹੈ ਜੋ ਇਸ ਵਾਰ ਕਿਸੇ ਕਾਰਨ ਆਪਣੇ ਭਰਾ ਨੂੰ ਰੱਖੜੀ ਬੰਨ੍ਹਣ ਨਹੀਂ ਜਾ ਸਕਦੀਆਂ ਹਨ। ਹੁਣ ਤੁਸੀਂ ਵਟਸਐਪ WhatsApp ਰਾਹੀਂ ਵੀ ਰੱਖੜੀ ਆਪਣੇ ਭਰਾ ਨੂੰ ਭੇਜ ਸਕਦੇ ਹੋ। ਇਸ ਸਕੀਮ ਪੋਸਟ ਆਫਿਸ ਵੱਲੋਂ ਕੱਢੀ ਗਈ ਹੈ। ਪੋਸਟ ਆਫਿਸ ਵੱਲੋਂ ਵਟਸਐਪ (WhatsApp) ਨੰਬਰ ਜਾਰੀ ਕੀਤਾ ਗਿਆ ਹੈ।

ਭੈਣਾ ਪੋਸਟ ਆਫਿਸ ਵਟਸਐਪ ਰਾਹੀਂ ਆਪਣੇ ਭਰਾ ਨੂੰ ਰੱਖੜੀ ਭੇਜ ਸਕਦੀਆਂ ਹਨ। ਪੋਸਟ ਆਫਿਸ ਦੇ ਪਟਿਆਲਾ ਡਿਵੀਜ਼ਨ ਦੇ ਸੁਪਰਡੈਂਟ ਪ੍ਰਭਾਤ ਗੋਇਲ ਨੇ ਦੱਸਿਆ ਕਿ ਵਟਸਐਪ (WhatsApp) ਰਾਹੀਂ ਰੱਖੜੀ ਭੇਜਣਾ ਉਨ੍ਹਾਂ ਦਾ ਪਾਇਲਟ ਪ੍ਰੋਜੈਕਟ ਹੈ। ਪੋਸਟ ਆਫਿਸ ਨੇ ਇਹ ਮੁਹਿੰਮ ਉਨ੍ਹਾਂ ਭੈਣਾਂ ਲਈ ਸ਼ੁਰੂ ਕੀਤੀ ਹੈ ਜੋ ਰੱਖੜੀ ਦੇ ਤਿਉਹਾਰ ‘ਤੇ ਆਪਣੇ ਭਰਾ ਨੂੰ ਰੱਖੜੀ ਨਹੀਂ ਭੇਜ ਸਕੀਆਂ।

ਇਸ ਦੇ ਤਹਿਤ, ਪੋਸਟ ਆਫਿਸ ਵਟਸਐਪ (WhatsApp) ਰਾਹੀਂ ਗਾਹਕ ਪਹਿਲਾਂ ਰੱਖੜੀ ਦੀ ਚੋਣ ਕਰ ਲਵੇ ਫਿਰ ਗਾਹਲ ਵੱਲੋਂ ਦਿੱਤੇ ਗਏ ਪਤੇ ‘ਤੇ ਇਸ ਨੂੰ ਪਹੁੰਚਾ ਦਿੱਤਾ ਜਾਵੇਗਾ। ਇਸ ਨਾਲ ਤੁਹਾਨੁੰ ਜ਼ਿਆਦਾ ਖੱਜਲ ਖੁਆਰ ਨਹੀਂ ਹੋਣਾ ਪਵੇਗਾ।  ਗਾਹਕ ਨੂੰ ਰੱਖੜੀ ਆਨਲਾਈਨ ਭੇਜਣ ਲਈ ਪੇਮੈਂਟ ਵੀ ਕਰਨੀ ਪਵੇਗੀ।

ਆਨਲਾਈਨ ਰੱਖੜੀ ਖਰੀਦਣ ਅਤੇ ਭੇਜਣ ਲਈ ਪਹਿਲਾਂ ਇੰਡੀਆ ਪੋਸਟ ਪਟਿਆਲਾ ਹੈਲਪਲਾਈਨ ਵਟਸਐਪ ਨੰਬਰ 98759-27282 ‘ਤੇ ਟੈਕਸਟ ਸੁਨੇਹਾ ਭੇਜੋ। ਕੈਟਾਲਾਗ ਲਿੰਕ ਆਪਣੇ ਆਪ ਪ੍ਰਾਪਤ ਹੋ ਜਾਵੇਗਾ। ਸੂਚੀ ਵਿੱਚੋਂ ਕੋਈ ਵੀ ਰੱਖੜੀ ਦਾ ਡਿਜ਼ਾਈਨ ਚੁਣੋ ਅਤੇ ਇਸਨੂੰ ਕਾਰਟ ਵਿੱਚ ਸੁਰੱਖਿਅਤ ਕਰੋ। ਉਸ ਵਿਅਕਤੀ ਦਾ ਪਤਾ ਅਤੇ ਨੰਬਰ ਲਿਖੋ ਜਿਸਨੂੰ ਤੁਸੀਂ ਭੇਜਣਾ ਚਾਹੁੰਦੇ ਹੋ। ਇਸ ਤੋਂ ਬਾਅਦ ਭੁਗਤਾਨ ਕਰੋ। ਰੱਖੜੀ ਦੱਸੇ ਪਤੇ ‘ਤੇ ਪਹੁੰਚਾਈ ਜਾਵੇਗੀ।

ਕੋਈ ਵੀ ਵਿਅਕਤੀ ਰੱਖੜੀ ਭੇਜਣ ਬਾਰੇ ਹੋਰ ਜਾਣਨਾ ਚਾਹੁੰਦਾ ਹੈ ਤਾਂ ਉਹ ਡਾਕਘਰ ਜਾਂ ਦਫਤਰ ਦੇ ਲੈਂਡਲਾਈਨ ਨੰਬਰਾਂ 0175-2200663, 22006374 ਅਤੇ 2215557 ਜਾਂ dopatiala.pb@indiapost.gov.in ‘ਤੇ ਸੰਪਰਕ ਕਰ ਸਕਦਾ ਹੈ।

hacklink al hack forum organik hit kayseri escort Mostbettiktok downloadergrandpashabetgrandpashabetjojobetkumar sitelerijojobet 1019bahiscasinobetwoongamdom girişultrabetsapanca escortlidodeneme bonusu veren sitelertambetpadişahbet giriş