ਦਿੱਲੀ ਤੋਂ ਸ਼੍ਰੀ ਮਾਤਾ ਵੈਸ਼ਣੋ ਦੇਵੀ ਜਾਣ ਵਾਲਿਆਂ ਲਈ ਖੁਸ਼ਖਬਰੀ, ਰੇਲਵੇ ਚਲਾਉਣ ਜਾ ਰਿਹਾ ਇਹ ਸਪੈਸ਼ਲ ਟ੍ਰੇਨਾਂ

ਰੇਲ ਯਾਤਰੀਆਂ ਦੀ ਸਹੂਲਤ ਲਈ ਤੇ ਤਿਓਹਾਰੀ ਸੀਜ਼ਨ ਨੂੰ ਦੇਖਦੇ ਹੋਏ ਰੇਲਵੇ ਨੇ ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਣੋ ਦੇਵੀ ਕਟੜਾ ਵਿਚ ਗਤੀ ਸ਼ਕਤੀ ਸੁਪਰਫਾਸਟ ਐਕਸਪ੍ਰੈਸ ਸਪੈਸ਼ਲ ਸ਼ੁਰੂ ਕਰ ਦਿੱਤੀ ਹੈ। ਫਿਰੋਜ਼ਪੁਰ ਮੰਡਲ ਰੇਲਵੇ ਦੇ ਅਧਿਕਾਰੀਆਂ ਮੁਤਾਬਕ 04071/04072 ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਣੋ ਦੇਵੀ ਕੱਟੜਾ-ਨਵੀਂ ਦਿੱਲੀ ਗਤੀ ਸ਼ਕਤੀ ਸੁਪਰ ਫਾਸਟ ਐਕਸਪ੍ਰੈਸ ਸਪੈਸ਼ਲ ਟ੍ਰੇਨ ਨੂੰ 2 ਟ੍ਰਿਪ ਚਲਾਉਣ ਦਾ ਫੈਸਲਾ ਲਿਆ ਹੈ। ਇਸ ਨਾਲ ਰੇਲ ਯਾਤਰੀਆਂ ਨੂੰ ਫਾਇਦਾ ਹੋਵੇਗਾ।

ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਣੋ ਦੇਵੀ ਕਟੜਾ ਗਤੀ ਸ਼ਕਤੀ ਸੁਪਰਫਾਸਟ ਐਕਸਪ੍ਰੈਸ ਸਪੈਸ਼ਲ ਰੇਲਗੱਡੀ 20 ਅਕਤੂਬਰ ਨੂੰ ਨਵੀਂ ਦਿੱਲੀ ਤੋਂ ਰਾਤ 11.30 ਵਜੇ ਰਵਾਨਾ ਹੋਈ। ਅਗਲੇ ਦਿਨ ਸਵੇਰੇ 11.25 ਵਜੇ ਸ਼੍ਰੀ ਮਾਤਾ ਵੈਸ਼ਣੋ ਦੇਵੀ ਕੱਟੜਾ ਪਹੁੰਚੇਗੀ। ਵਾਪਸੀ ਦਿਸ਼ਾ ਵਿਚ 04072 ਸ਼੍ਰੀ ਮਾਤਾ ਵੈਸ਼ਣੋ ਦੇਵੀ-ਕਟੜਾ-ਨਵੀਂ ਦਿੱਲੀ ਗਤੀ ਸ਼ਕਤੀ ਸੁਪਰਫਾਸਟ ਐਕਸਪ੍ਰੈਸ ਸਪੈਸ਼ਲ ਰੇਲਗੱਡੀ ਮਿਤੀ 22.10.2023 ਨੂੰ ਸ਼੍ਰੀ ਮਾਤਾ ਵੈਸ਼ਣੋ ਦੇਵੀ ਕੱਟੜਾ ਤੋਂ ਸ਼ਾਮ 6.10 ਵਜੇ ਚੱਲ ਕੇ ਅਗਲੇ ਦਿਨ ਸਵੇਰੇ 5.35 ਵਜੇ ਨਵੀਂ ਦਿੱਲੀ ਪਹੁੰਚੇਗੀ।

ਏਸੀ ਸ਼੍ਰੇਣੀ ਦੇ ਡੱਬਿਆਂ ਵਾਲੀ ਇਹ ਖਾਸ ਟ੍ਰੇਨ ਰਸਤੇ ਵਿਚ ਸੋਨੀਪਤ, ਪਾਨੀਪਤ, ਕਰਨਾਲ, ਕੁਰੂਕਸ਼ੇਤਰ ਜੰਕਸ਼ਨ, ਅੰਬਾਲਾ ਕੈਂਟ, ਲੁਧਿਆਣਾ, ਜਲੰਧਰ ਕੈਂਟ, ਪਠਾਨਕੋਟ ਕੈਂਟ, ਜੰਮੂ ਤਵੀ ਤੇ ਊਧਮਪੁਰ ਸਟੇਸ਼ਨਾਂ ‘ਤੇ ਰੁਕੇਗੀ।

hacklink al hack forum organik hit kayseri escort mariobet girişslot sitelerideneme bonusu veren sitelertiktok downloadergrandpashabetdeneme bonusu veren sitelerescort1xbet girişAdana escortpadişahbetpadişahbetsweet bonanzasahabet