ਜਲੰਧਰ (ਏਕਮ ਨਿਊਜ਼) ਸੋਮਵਾਰ ਨੂੰ ਭਗਵਾਨ ਵਾਲਮੀਕਿ ਤੀਰਥ ਗਿਆਨ ਆਸ਼ਰਮ ਅੰਮ੍ਰਿਤਸਰ ਪੰਜਾਬ (ਭਾਰਤ) ਦੀ ਇੱਕੋ ਇੱਕ ਨਿਰੋਲ ਜੱਥੇਬੰਦੀ ਆਦਿਵਾਸੀ ਗੁਰੂ ਗਿਆਨ ਨਾਥ ਪੂਰਨ ਸੰਘਰਸ਼ ਦਲ ਭਾਰਤ (ਰਜਿ) ਦੇ ਵੱਲੋਂ ਕੌਮੀ ਜਨਰਲ ਸਕੱਤਰ ਅਤੇ ਮੁੱਖ ਪ੍ਰਚਾਰਕ ਡਾ. ਭੁਪਿੰਦਰ ਸਿੰਘ ਸਿੱਧੂ ਅਤੇ ਜਰਨਲ ਸਕੱਤਰ ਪੰਜਾਬ ਮੇਜਰ ਸਿੰਘ ਗੋਲਡੀ ਦੀ ਅਗਵਾਈ ਹੇਠ ਸਮਾਜ ਦੇ ਪੁਲਿਸ ਪ੍ਰਸ਼ਾਸ਼ਨ ਨਾਲ ਸੰਬੰਧਿਤ ਅਲੱਗ ਅਲੱਗ ਮਾਮਲਿਆਂ ਨੂੰ ਲੈ ਕੇ ਅੰਮ੍ਰਿਤਸਰ ਸ਼ਹਿਰ ਵਿੱਚ ਭਗਵਾਨ ਵਾਲਮੀਕਿ ਮੰਦਿਰ ਨੇੜੇ ਬੱਸ ਸਟੈਂਡ ਅੰਮ੍ਰਿਤਸਰ ਤੋਂ ਲੈ ਕੇ ਦਫਤਰ ਡੀ. ਸੀ. ਪੀ. ਅੰਮ੍ਰਿਤਸਰ ਤੋਂ ਹੁੰਦੇ ਹੋਏ ਦਫਤਰ ਐੱਸ. ਐੱਸ. ਪੀ. ਅੰਮ੍ਰਿਤਸਰ ਦਿਹਾਤੀ ਤੱਕ ਰੋਸ ਮਾਰਚ ਕੱਢਿਆ ਗਿਆ। ਇਸ ਮੌਕੇ ਡੀ. ਸੀ. ਪੀ. ਪਰਮਿੰਦਰ ਸਿੰਘ ਭੰਡਾਲ ਵੱਲੋਂ ਤੁਰੰਤ ਕਾਰਵਾਈ ਅਮਲ ਵਿੱਚ ਲਿਆਉਂਦੇ ਹੋ 1- 2 ਮਾਮਲਿਆਂ ਵਿੱਚ ਪ੍ਰਸ਼ਾਸਨ ਨੂੰ ਮੁਕੱਦਮਾ ਦਰਜ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਹਨ। ਬਾਕੀ ਦੇ ਮਾਮਲਿਆਂ ਵਿੱਚ ਪ੍ਰਸ਼ਾਸਨ ਵੱਲੋਂ 2 ਦਿਨ ਦਾ ਸਮਾਂ ਲੈ ਕੇ ਕਾਰਵਾਈ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ ਹੈ। ਐੱਸ. ਐੱਸ. ਪੀ. ਦਿਹਾਤੀ ਨਾਲ ਸੰਬੰਧਿਤ ਪੁਲਿਸ ਥਾਣਿਆਂ ਨਾਲ ਸੰਬੰਧਿਤ ਮਾਮਲਿਆਂ ਵਿੱਚ ਵੀ ਪ੍ਰਸ਼ਾਸਨ ਵੱਲੋਂ 5 – 6 ਦਿਨ ਦਾ ਸਮਾਂ ਲਿਆ ਗਿਆ ਹੈ ਅਤੇ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਸਾਰੇ ਮਾਮਲਿਆਂ ਦਾ ਨਿਪਟਾਰਾ ਕਰਕੇ ਸਮਾਜ ਨੂੰ ਇਨਸਾਫ ਦਿੱਤਾ ਜਾਵੇਗਾ।
ਇਸ ਮੌਕੇ ਤੇ ਕੌਮੀ ਇੰਚਾਰਜ ਕੋਰ ਕਮੇਟੀ ਮਨੋਜ ਸਿੰਘ ਭੱਟੀ, ਕੌਮੀ ਪ੍ਰਚਾਰਕ ਲਵਜੀਤ ਸਿੰਘ, ਲੀਗਲ ਐਡਵਾਈਜਰ ਐਡਵੋਕੇਟ ਜਗਬੀਰ ਕੌਰ, ਫੋਰ ਕਮੇਟੀ ਪ੍ਰਧਾਨ ਮੈਡਮ ਪਰਵਿੰਦਰ ਕੌਰ,ਸੰਯੁਕਤ ਸਕੱਤਰ ਪੰਜਾਬ ਪ੍ਰਗਟ ਸਿੰਘ, ਚੇਅਰਮੈਨ ਮਾਝਾ ਜ਼ੋਨ ਬਗੀਚਾ ਸਿੰਘ ਰੰਧਾਵਾ, ਪ੍ਰਧਾਨ ਮਾਝਾ ਜ਼ੋਨ ਸਰਵਣ ਸਿੰਘ ਮੱਟੂ ਦੇਵੀਦਾਸਪੁਰਾ, ਪ੍ਰਧਾਨ ਮਾਝਾ ਜ਼ੋਨ ਮਨਜੀਤ ਸਿੰਘ ਮੰਡਿਆਲਾ, ਪ੍ਰਚਾਰ ਸਕੱਤਰ ਮਾਝਾ ਜ਼ੋਨ ਕੰਵਲ ਭੱਟੀ, ਯੂਥ ਚੇਅਰਮੈਨ ਮਾਝਾ ਜ਼ੋਨ ਸੋਨੂੰ ਅਜਨਾਲਾ, ਬਲਵਿੰਦਰ ਸਿੰਘ ਸਹੋਤਾ ਚੇਅਰਮੈਨ ਅੰਮ੍ਰਿਤਸਰ, ਦੀਪਕ ਕੁਮਾਰ, ਕਮਲਜੀਤ ਕੌਰ ਚੇਅਰਮੈਨ ਮਹਿਲਾ ਵਿੰਗ ਅੰਮ੍ਰਿਤਸਰ, ਸੀਤਾ ਬਾਲਾ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਅੰਮ੍ਰਿਤਸਰ, ਸੁਮਨ ਕੌਰ ਜਨਰਲ ਸਕੱਤਰ ਮਹਿਲਾ ਵਿੰਗ ਅੰਮ੍ਰਿਤਸਰ,ਮੀਨਾ ਕੁਮਾਰੀ ਸਕੱਤਰ ਮਹਿਲਾ ਵਿੰਗ ਅੰਮ੍ਰਿਤਸਰ, ਬਚਨ ਕੌਰ, ਆਦਿ ਆਪਣੇ ਨਾਲ ਸੰਗਤਾਂ ਨੂੰ ਲੈ ਕੇ ਪਹੁੰਚੇ।