ਸਰਗੁਣ ਮਹਿਤਾ ਨੇ `ਬਾਬੇ ਭੰਗੜਾ ਪਾਉਂਦੇ ਨੇ` ਦੇ ਗਾਣੇ `ਕੋਕਾ` ਤੇ ਕੀਤਾ ਜ਼ਬਰਦਸਤ ਡਾਂਸ, ਫ਼ੈਨਜ਼ ਨੇ ਕਿਹਾ- ਅੱਗ ਲਗਾ ਦਿੱਤੀ

ਸਰਗੁਣ ਮਹਿਤਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਇੱਕ ਤੋਂ ਬਾਅਦ ਇੱਕ ਉਨ੍ਹਾਂ ਦੀਆਂ ਫ਼ਿਲਮਾਂ ਹਿੱਟ ਹੋ ਰਹੀਆਂ ਹਨ। ਇਹੀ ਨਹੀਂ ਆਪਣੀ ਪਹਿਲੀ ਹੀ ਬਾਲੀਵੁੱਡ ਫ਼ਿਲਮ `ਚ ਸਰਗੁਣ ਨੇ ਕਮਾਲ ਕਰ ਦਿੱਤੀ ਹੈ। ਇਸ ਤੋਂ ਬਾਅਦ `ਮੋਹ` ਫ਼ਿਲਮ `ਚ ਆਪਣੀ ਸ਼ਾਨਦਾਰ ਐਕਟਿੰਗ ਨਾਲ ਸਰਗੁਣ ਨੇ ਸਭ ਨੂੰ ਮੋਹ ਲਿਆ ਹੈ।

ਹੁਣ ਸਰਗੁਣ ਮਹਿਤਾ ਦੀ ਦਿਲਜੀਤ ਦੋਸਾਂਝ ਨਾਲ ਫ਼ਿਲਮ `ਬਾਬੇ ਭੰਗੜਾ ਪਾਉਂਦੇ ਨੇ` ਰਿਲੀਜ਼ ਹੋਣ ਜਾ ਰਹੀ ਹੈ। ਦਸ ਦਈਏ ਕਿ ਇਹ ਫ਼ਿਲਮ ਦੁਸ਼ਹਿਰੇ ਦੇ ਮੌਕੇ ਯਾਨਿ 5 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਜਿਸ ਦਾ ਪ੍ਰਚਾਰ ਸਰਗੁਣ ਜ਼ੋਰ ਸ਼ੋਰ ਨਾਲ ਕਰ ਰਹੀ ਹੈ। ਇਸੇ ਦਰਮਿਆਨ ਸਰਗੁਣ ਮਹਿਤਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ `ਕੋਕਾ` ਗਾਣੇ ਤੇ ਜ਼ਬਰਦਸਤ ਡਾਂਸ ਕੀਤਾ ਹੈ। ਉਹ ਆਪਣੇ ਡਾਂਸ ਨਾਲ ਸੋਸ਼ਲ ਮੀਡੀਆ ਤੇ ਛਾਈ ਹੋਈ ਹੈ। ਹਰ ਕੋਈ ਅਦਾਕਾਰਾ ਦੇ ਵੈਸਟਰਨ ਡਾਂਸ ਨੂੰ ਪਸੰਦ ਕਰ ਰਿਹਾ ਹੈ।

ਇਸ ਦਰਮਿਆਨ ਉਨ੍ਹਾਂ ਦੇ ਫ਼ੈਨਜ਼ ਦੀਆਂ ਪ੍ਰਤੀਕਿਰਿਆਵਾਂ ਵੀ ਸਾਹਮਣੇ ਆ ਰਹੀਆਂ ਹਨ। ਇੱਕ ਯੂਜ਼ਰ ਨੇ ਕਮੈਂਟ ਕੀਤਾ, “ਅੱਗ ਲਗਾ ਦਿੱਤੀ।”  ਇੱਕ ਹੋਰ ਯੂਜ਼ਰ ਨੇ ਲਿਖਿਆ, “ਹਾਏ! ਸਦਕੇ ਜਾਵਾਂ।” ਇਸ ਦੇ ਨਾਲ ਹੀ ਸਰਗੁਣ ਦੀ ਇਸ ਪੋਸਟ ਤੇ ਜ਼ਿਆਦਾਤਰ ਲੋਕਾਂ ਨੇ ਦਿਲ ਵਾਲੀਆਂ ਇਮੋਜੀਆਂ ਬਣਾਈਆਂ ਹਨ।

ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਤੇ ਸਰਗੁਣ ਮਹਿਤਾ ਦੀ ਇਹ ਪਹਿਲੀ ਫ਼ਿਲਮ ਹੈ, ਜਿਸ ਵਿੱਚ ਇਹ ਦੋਵੇਂ ਇਕੱਠੇ ਕੰਮ ਕਰਦੇ ਦਿਖਾਈ ਦੇਣਗੇ। ਹਾਲ ਹੀ `ਬਾਬੇ ਭੰਗੜਾ ਪਾਉਂਦੇ ਨੇ` ਦਾ ਟਰੇਲਰ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ। ਉਸ ਤੋਂ ਬਾਅਦ ਲੋਕ ਇਸ ਫ਼ਿਲਮ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਫ਼ਿਲਮ  5 ਅਕਤੂਬਰ ਨੂੰ ਸਿਨੇਮਾਘਰਾਂ `ਚ ਰਿਲੀਜ਼ ਹੋਣ ਜਾ ਰਹੀ ਹੈ।

hacklink al hack forum organik hit kayseri escort Mostbettiktok downloadergrandpashabetgrandpashabetjojobetjojobet güncel girişjojobet 1019bahiscasinosahabetgamdom girişultrabetsapanca escortlidodeneme bonusu veren sitelertambetpadişahbet giriş