PSPCL ਵੱਲੋਂ ਕੀਤਾ ਗਿਆ ਵੱਡਾ ਖੁਲਾਸਾ, ਇਸ ਜ਼ਿਲ੍ਹੇ ਦੇ ਸਰਕਾਰੀ ਮਹਿਕਮਿਆਂ ਦਾ 750.93 ਕਰੋੜ ਬਿਜਲੀ ਦੇ ਬਿੱਲ ਦਾ ਬਕਾਇਆ

ਪੂਰੇ ਪੰਜਾਬ ਭਰ ਦੇ ਵਿੱਚ ਪੰਜਾਬ ਸਟੇਟ ਕਾਰਪੋਰੇਸ਼ਨ ਪਾਵਰ ਲਿਮਿਟਿਡ ਦੇ ਵੱਲੋਂ ਮੁਹਿੰਮ ਚਲਾਈ ਜਾ ਰਹੀ ਹੈ। ਜਿਹੜਾ ਵੀ ਸ਼ਖਸ ਬਿਜਲੀ ਚੋਰੀ ਕਰਦਾ ਪਾਇਆ ਜਾਂਦਾ ਹੈ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਦੇ ਚੱਲਦੇ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ’ਚ ਪੰਜਾਬ ਸਟੇਟ ਕਾਰਪੋਰੇਸ਼ਨ ਪਾਵਰ ਲਿਮਿਟਿਡ ਵੱਲੋਂ ਵੱਖ-ਵੱਖ ਥਾਂਵਾਂ ’ਚ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਬਿਜਲੀ ਚੋਰੀ ਕਰਨ ਵਾਲਿਆਂ ’ਤੇ 95.27 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ।

ਦੱਸ ਦਈਏ ਕਿ ਪੀਐਸਪੀਸੀਐਲ ਅੰਮ੍ਰਿਤਸਰ ’ਚ ਕੁੱਲ ਚਾਰ ਸਰਕਲ ਆਉਂਦੇ ਹਨ। ਜੋ ਕਿ ਅੰਮ੍ਰਿਤਸਰ ਸਿਟੀ, ਗੁਰਦਾਸਪੁਰ, ਸਭ ਅਰਬਨ ਅੰਮ੍ਰਿਤਸਰ, ਤਰਨ ਤਾਰਨ ਹਨ।

ਅੰਮ੍ਰਿਤਸਰ ਜ਼ਿਲ੍ਹੇ ਦੇ ਚੀਫ ਇੰਜੀਨੀਅਰ ਦੇਸ ਰਾਜ ਬਾਂਗੜ ਨੇ ਦੱਸਿਆ ਕਿ ਪੂਰੇ ਪੰਜਾਬ ਭਰ ਦੇ ਵਿੱਚ ਪੀਐਸਪੀਸੀਐਲ ਦੇ ਵੱਲੋਂ ਮੁੰਹਿਮ ਚਲਾਈ ਜਾ ਰਹੀ ਹੈ ਕਿ ਜਿਹੜਾ ਵੀ ਸ਼ਖਸ ਬਿਜਲੀ ਚੋਰੀ ਕਰਦਾ ਹੋਇਆ ਪਾ ਜਾ ਰਿਹਾ ਹੈ ਉਸ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਨੇ ਦੱਸਿਆ ਕਿ ਬੀਤੇ ਦਿਨ ਸਾਡੇ ਵੱਲੋਂ ਅੰਮ੍ਰਿਤਸਰ ਸਰਕਲ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਰੇਡ ਕੀਤੀ ਗਈ ਸੀ।

ਉਨ੍ਹਾਂ ਨੇ ਦੱਸਿਆ ਕਿ ਅੰਮ੍ਰਿਤਸਰ ਸਿਟੀ ਸਰਕਲ ਦੇ ਵਿੱਚ 1949 ਕੁਨੈਕਸ਼ਨ ਚੈੱਕ ਕੀਤੇ ਗਏ ਜਿਹਦੇ ਵਿੱਚ 36 ਕੁਨੈਕਸ਼ਨ ਗੈਰ ਕਾਨੂੰਨੀ ਢੰਗ ਦੇ ਨਾਲ ਚੱਲ ਰਹੇ ਸੀ ਅਤੇ ਉਨ੍ਹਾਂ ਦੇ ਖਿਲਾਫ 7.28 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਅਤੇ ਗੁਰਦਾਸਪੁਰ ਸਰਕਲ ਦੇ ਵਿੱਚ ਉਨ੍ਹਾਂ ਵੱਲੋਂ 2131 ਕੁਨੈਕਸ਼ਨ ਚੈੱਕ ਕੀਤੇ ਗਏ। ਜਿਹਦੇ ਵਿੱਚ 16 ਕੁਨੈਕਸ਼ਨ ਗੈਰ ਕਾਨੂੰਨੀ ਪਾਏ ਗਏ ਅਤੇ ਉਨ੍ਹਾਂ ਨੂੰ 4.87 ਲੱਖ ਰੁਪਿਆ ਜ਼ੁਰਮਾਨਾ ਲਗਾਇਆ ਗਿਆ।

ਜਦਕਿ ਸਭ ਅਰਬਨ ਅੰਮ੍ਰਿਤਸਰ ਸਰਕਲ ਦੇ ਵਿੱਚ ਉਨਾਂ ਦੇ ਵੱਲੋਂ 3638 ਕੁਨੈਕਸ਼ਨ ਚੈੱਕ ਕੀਤੇ ਗਏ ਜਿਨਾਂ ਦੇ ਵਿੱਚ 204 ਕੁਨੈਕਸ਼ਨ ਗੈਰ ਕਾਨੂੰਨੀ ਪਾਏ ਗਏ ਅਤੇ ਉਨ੍ਹਾਂ ਨੂੰ 64.03 ਲੱਖ ਰੁਪਿਆ ਜ਼ੁਰਮਾਨਾ ਲਗਾਇਆ ਗਿਆ। ਤਰਨਤਾਰਨ ਸਰਕਲ ਦੇ ਵਿੱਚ ਉਹਨਾਂ ਦੇ ਵੱਲੋਂ 1848 ਕੁਨੈਕਸ਼ਨ ਚੈੱਕ ਕੀਤੇ ਗਏ ਜਿਹਦੇ ਵਿੱਚ 80 ਕੁਨੈਕਸ਼ਨ ਗੈਰ ਕਾਨੂੰਨੀ ਪਾਏ ਗਏ ਅਤੇ ਉਨ੍ਹਾਂ ਨੂੰ 19.09 ਲੱਖ ਰੁਪਿਆ ਜ਼ੁਰਮਾਨਾ ਲਗਾਇਆ ਗਿਆ।

ਚੀਫ ਇੰਜੀਨੀਅਰ ਦੇਸ ਰਾਜ ਬਾਂਗੜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰੀ ਮਹਿਕਮੇ ਦਾ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੁਣ ਤੱਕ ਬਿਜਲੀ ਦਾ ਬਕਾਇਆ 750.93 ਕਰੋੜ ਰੁਪਿਆ ਹੈ ਅਤੇ ਘਰੇਲੂ ਕੁਨੈਕਸ਼ਨ ਦਾ 535.83 ਕਰੋੜ ਰੁਪਿਆ ਹੈ। ਉਨ੍ਹਾਂ ਨੇ ਕਿਹਾ ਕਿ ਜਿਹੜੇ ਉਹਨਾਂ ਦੇ ਵੱਲੋਂ ਜੁਰਮਾਨਾ ਲਗਾਏ ਗਏ ਹਨ, ਉਹਨਾਂ ਨੂੰ ਜਲਦ ਤੋਂ ਜਲਦ ਜੁਰਮਾਨਾ  ਭਰਨਾ ਹੋਵੇਗਾ ਨਹੀਂ ਤਾਂ ਉਨ੍ਹਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ’ਤੇ ਵੀ ਉਨ੍ਹਾਂ ਦੇ ਵੱਲੋਂ ਅੰਮ੍ਰਿਤਸਰ ਦੇ ਵੱਖ-ਵੱਖ ਸਰਕਲ ਦੇ ਵਿੱਚ ਰੇਡ ਕੀਤੀ ਜਾਵੇਗੀ ਅਤੇ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਨੇ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕੀਤੀ ਕਿ ਬਿਜਲੀ ਚੋਰੀ ਨਾ ਕੀਤੀ ਜਾਵੇ ਅਤੇ ਜਿਹੜਾ ਵੀ ਤੁਹਾਡਾ ਬਿਜਲੀ ਦੇ ਬਿੱਲ ਦਾ ਬਕਾਇਆ ਹੈ ਉਸ ਨੂੰ ਭਰਿਆ ਜਾਵੇ।

hacklink al hack forum organik hit kayseri escort Mostbettiktok downloadergrandpashabetgrandpashabetjojobetcenabetjojobet 1019bahiscasinobetwoongamdom girişultrabetsapanca escortlidodeneme bonusu veren sitelertambetpadişahbet giriş