ਲੜਕੀਆਂ ਦੇ ਵਾਸ਼ਰੂਮ ‘ਚ ਲਗਾਇਆ ਗੁਪਤ ਕੈਮਰਾ

ਕਰਨਾਟਕ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਇੱਕ ਨਿੱਜੀ ਕਾਲਜ ਦੇ ਇੱਕ ਵਿਦਿਆਰਥੀ ਨੂੰ ਲੜਕੀਆਂ ਦੀਆਂ ਅਰਧ ਨਗਨ ਵੀਡੀਓ ਬਣਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਵਿਦਿਆਰਥੀ ‘ਤੇ ਹੋਸਟਲ ਦੀਆਂ ਵਿਦਿਆਰਥਣਾਂ ਦੀ ਵੀਡੀਓ ਰਿਕਾਰਡ ਕਰਨ ਲਈ ਵਾਸ਼ਰੂਮ ‘ਚ ਕਥਿਤ ਤੌਰ ‘ਤੇ ਗੁਪਤ ਕੈਮਰਾ ਲਗਾਉਣ ਦਾ ਦੋਸ਼ ਹੈ। ਨਾਲ ਹੀ ਉਸਨੇ 1200 ਤੋਂ ਵੱਧ ਅਰਧ-ਨਗਨ ਵੀਡੀਓ ਅਤੇ ਕੁੜੀਆਂ ਦੀਆਂ ਤਸਵੀਰਾਂ ਰਿਕਾਰਡ ਕੀਤੀਆਂ। ਪੁਲਿਸ ਨੇ ਦੱਸਿਆ ਕਿ ਫੜੇ ਗਏ ਦੋਸ਼ੀ ਦਾ ਨਾਮ ਸ਼ੁਭਮ ਐਮ ਆਜ਼ਾਦ ਹੈ।

ਪੁਲਿਸ ਨੇ ਦੱਸਿਆ ਕਿ ਸ਼ੁਭਮ ਨੇ ਆਪਣੀ ਪ੍ਰੇਮਿਕਾ ਦੀਆਂ ਅੱਧ-ਨਗਨ ਤਸਵੀਰਾਂ ਵੀ ਕਲਿੱਕ ਕੀਤੀਆਂ ਸਨ। ਉਸ ‘ਤੇ ਇਹ ਦੋਸ਼ ਵੀ ਲੱਗੇ ਹਨ। ਪੁਲਿਸ ਦੇ ਅਨੁਸਾਰ, ਉਹ ਹਾਲ ਹੀ ਵਿੱਚ ਹੋਸਟਲ ਤੋਂ ਫਰਾਰ ਹੋ ਗਿਆ ਸੀ ਜਦੋਂ ਕੁਝ ਕੁੜੀਆਂ ਨੇ ਉਸਨੂੰ ਵਾਸ਼ਰੂਮ ਵਿੱਚ ਇੱਕ ਗੁਪਤ ਕੈਮਰਾ ਫਿਕਸ ਕਰਦੇ ਹੋਏ ਫੜ ਲਿਆ ਸੀ। ਪੁਲਿਸ ਨੇ ਦੱਸਿਆ ਕਿ ਹੋਸਕੇਰੇਹੱਲੀ ਦੇ ਨੇੜੇ ਇੱਕ ਨਿੱਜੀ ਕਾਲਜ ਵਿੱਚ ਵਾਪਰੀ ਇਹ ਘਟਨਾ ਅਧਿਕਾਰੀਆਂ ਵੱਲੋਂ ਹੋਸਟਲ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰਨ ਤੋਂ ਬਾਅਦ ਸਾਹਮਣੇ ਆਈ।

ਮੁਲਜ਼ਮ ਨੂੰ ਪਹਿਲਾਂ ਵੀ ਗ੍ਰਿਫ਼ਤਾਰ ਕੀਤਾ ਸੀ

ਪੁਲਿਸ ਨੇ ਦੱਸਿਆ ਕਿ ਉਸਨੇ ਪਹਿਲਾਂ ਵੀ ਅਜਿਹਾ ਹੀ ਕੀਤਾ ਸੀ ਅਤੇ ਫੜਿਆ ਗਿਆ ਸੀ। ਉਸ ਨੂੰ ਲਿਖਤੀ ਮੁਆਫੀਨਾਮਾ ਦੇਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ। ਪੁਲਿਸ ਨੇ ਅੱਗੇ ਦੱਸਿਆ ਕਿ ਕਾਲਜ ਦੇ ਪ੍ਰੋਫੈਸਰ ਦੀ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਉਸ ਦਾ ਫੋਨ ਜ਼ਬਤ ਕਰ ਲਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਉਸ ਦੇ ਫੋਨ ‘ਚੋਂ 1200 ਤੋਂ ਜ਼ਿਆਦਾ ਵੀਡੀਓ ਅਤੇ ਤਸਵੀਰਾਂ ਬਰਾਮਦ ਹੋਈਆਂ ਹਨ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਕੋਲ ਇੱਕ ਹੋਰ ਫ਼ੋਨ ਹੈ ਅਤੇ ਉਸ ਵਿੱਚ ਹੋਰ ਵੀ ਵੀਡੀਓ ਹੋ ਸਕਦੇ ਹਨ।

ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ

ਸੀਨੀਅਰ ਪੁਲਿਸ ਅਧਿਕਾਰੀ ਪੀ ਕ੍ਰਿਸ਼ਨਕਾਂਤ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਮੁਲਜ਼ਮ ਕਾਲਜ ਦਾ ਵਿਦਿਆਰਥੀ ਹੈ। ਉਸ ਨੇ ਇਹ ਘਿਨੌਣਾ ਕੰਮ ਕੀਤਾ ਹੈ। ਇਸ ਕਾਰਨ ਅਸੀਂ ਉਸ ਵਿਰੁੱਧ ਸਬੰਧਤ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਹੈ। ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਅਸੀਂ ਜਾਂਚ ਕਰ ਰਹੇ ਹਾਂ। ਇਸ ਮਾਮਲੇ ‘ਚ ਜਲਦ ਹੀ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਜਾਵੇਗੀ।

ਉਨ੍ਹਾਂ ਅੱਗੇ ਕਿਹਾ ਕਿ ਫਿਲਹਾਲ ਜਾਂਚ ਤੋਂ ਮਿਲੀ ਜਾਣਕਾਰੀ ਬਾਰੇ ਗੱਲ ਨਹੀਂ ਕਰ ਸਕਦਾ। ਵੀਡੀਓ ਬਾਰੇ ਹੋਰ ਜਾਣਕਾਰੀ ਇਕੱਠੀ ਕੀਤੀ ਜਾਵੇਗੀ। ਉਹ ਇੱਕ ਇੰਜੀਨੀਅਰਿੰਗ ਦਾ ਵਿਦਿਆਰਥੀ ਹੈ ਅਤੇ ਬਿਹਾਰ ਦਾ ਰਹਿਣ ਵਾਲਾ ਹੈ।

hacklink al hack forum organik hit kayseri escort Mostbettiktok downloadergrandpashabetgrandpashabetbahsegel yeni girişjojobetgüvenilir bahis sitelerijojobet 1019bahiscasinosahabetgamdom girişmegabahis girişkartepe escortlidodeneme bonusu veren sitelermatadorbetmatadorbetcashback bahis girişcashback bahis giriş