ਜਲੰਧਰ (ਏਕਮ ਨਿਊਜ਼)25 ਅੱਜ ਗੁਰੂ ਗੋਬਿੰਦ ਸਟੇਡੀਅਮ ਜਲੰਧਰ ਵਿਖੇ ਗਣਤੰਤਰ ਦਿਵਸ 2023 ਦੇ ਸਬੰਧ ਵਿੱਚ ਸੁਰੱਖਿਆ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਸ੍ਰੀ ਅਪਿਤ ਸ਼ੁਕਲਾ, IPS, ADGP Law & Order, ਪੰਜਾਬ, ਚੰਡੀਗੜ੍ਹ ਜੀ ਦੀ ਨਿਗਰਾਨੀ ਹੇਠ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿੱਚ IG ZONE ਜਲੰਧਰ, ਕਮਿਸ਼ਨਰ ਪੁਲਿਸ, ਜਲੰਧਰ, ਐੱਸ.ਐੱਸ.ਪੀ. ਦਿਹਾਤੀ, ਡਿਪਟੀ ਕਮਿਸ਼ਨਰ ਪੁਲਿਸ, ਸਥਾਨਿਕ, ਡਿਪਟੀ ਕਮਿਸ਼ਨਰ ਪੁਲਿਸ, ਲਾਅ ਐਂਡ ਆਰਡਰ, ਡਿਪਟੀ ਕਮਿਸ਼ਨਰ ਇੰਨਵੈਸਟੀਗੇਸ਼ਨ ਅਤੇ ਡਿਪਟੀ ਕਮਿਸ਼ਨਰ ਪੁਲਿਸ, ਸਿਟੀ ਸਮੇਤ ਕਮਿਸ਼ਨਰ ਜਲੰਧਰ ਦੇ ਅਫਸਰਾਨ ਸ਼ਾਮਿਲ ਹੋਏ। ਕਮਿਸ਼ਨਰ ਪੁਲਿਸ ਜਲੰਧਰ ਜੀ ਵੱਲੋਂ ਦੱਸਿਆ ਗਿਆ ਕਿ ਗਣਤੰਤਰ ਦਿਵਸ,2023 ਦੇ ਸਬੰਧ ਵਿੱਚ ਜਲੰਧਰ ਸ਼ਹਿਰ ਵਿੱਚ ਨਾਕਾ ਬੰਦੀ, ਨਾਈਟ ਡੋਮੀਸ਼ਨ, ਸਰਚ ਅਤੇ ਫਲੈਗ ਮਾਰਚ ਕੀਤਾ ਜਾ ਰਿਹਾ ਹੈ।ਗਣਤੰਤਰ ਦਿਵਸ, 2023 ਦੇ ਸਬੰਧ ਵਿੱਚ ਕਮਿਸ਼ਨਰੇਟ ਜਲੰਧਰ ਵੱਲੋਂ ਵਿੱਚ ਸੁਰੱਖਿਆ ਸਬੰਧੀ ਪੁਖਤਾ ਪ੍ਰਬੰਧ ਕੀਤੇ ਗਏ ਹਨ।