Dynamic Legal Group ਦੇ ਮੈਂਬਰਾਂ ਵੱਲੋਂ ਇੱਕ ਮੀਟਿੰਗ ਕੀਤੀ ਗਈ, ਜਿਸ ਵਿੱਚ ਰਾਜਨੀਤਿਕ ਪਾਰਟੀਆਂ ਵੱਲੋਂ ਬਾਲਮਿਕੀ ਮਜਬੀ ਸਿੱਖ ਸਮਾਜ ਨੂੰ ਰਾਜਨੀਤਿਕ ਤੌਰ ਤੇ ਅਣਦੇਖਾ ਕਰਨ ਦੇ ਮਸਲੇ ਸਬੰਧੀ ਚਰਚਾ ਕੀਤੀ ਗਈ। ਜਿਵੇਂ ਕਿ ਮੌਜੂਦਾ ਸਮੇਂ ਵਿੱਚ ਜਲੰਧਰ ਵਿਖੇ ਲੋਕ ਸਭਾ ਦਾ ਬਾ-ਇਲੈਕਸ਼ਨ ਮਈ 2023 ਨੂੰ ਹੋਣ ਜਾ ਰਿਹਾ ਹੈ, ਜਿਸ ਵਿੱਚ ਰਾਜਨੀਤਿਕ ਪਾਰਟੀਆਂ ਵੱਲੋਂ ਬਾਲਮਿਕੀ ਮਜਬੀ ਸਿੱਖ ਸਮਾਜ ਦੀ ਉਮੀਦਵਾਰੀ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਜਦ ਕਿ ਪੰਜਾਬ ਰਾਜ ਵਿੱਚ ਬਾਲਮਿਕੀ ਮਜਬੀ ਸਿੱਖ ਸਮਾਜ ਸਭ ਤੋਂ ਵੱਡੀ ਗਿਣਤੀ ਵਿੱਚ ਮੌਜੂਦ ਹੈ। ਮੀਟਿੰਗ ਵਿੱਚ ਮਤਾ ਪਾਸ ਕੀਤਾ ਗਿਆ ਕਿ ਜਿਹੜੀਆਂ ਰਾਜਨੀਤਿਕ ਪਾਰਟੀਆਂ ਬਾਲਮਿਕੀ ਮਜਬੀ ਸਿੱਖ ਸਮਾਜ ਨੂੰ ਅਣਦੇਖਾ ਕਰ ਰਹੀਆਂ ਹਨ, ਉਹਨਾ ਰਾਜਨੀਤਿਕ ਪਾਰਟੀਆਂ ਦਾ ਬਾਲਮਿਕੀ ਮਜਬੀ ਸਿੱਖ ਸਮਾਜ ਪੁਰਜੋਰ ਪੱਧਰ ਤੇ ਵਿਰੋਧ ਕਰੇਗਾ ਅਤੇ ਜਿਹੜੀ ਰਾਜਨੀਤਿਕ ਪਾਰਟੀ ਬਾਲਮਿਕੀ ਮਜਬੀ ਸਿੱਖ ਸਮਾਜ ਦੀ ਉਮੀਦਵਾਰ ਖੜਾ ਕਰੇਗੀ, ਬਾਲਮਿਕੀ ਮਜਬੀ ਸਿੱਖ ਸਮਾਜ ਉਸੇ ਰਾਜਨੀਤਿਕ ਪਾਰਟੀ ਡੱਟ ਕੇ ਸਮਰਥਨ ਕਰੇਗਾ ਅਤੇ ਉਸਦੀ ਜਿੱਤ ਯਕੀਨੀ ਬਣਾਵੇਗਾ। ਇਸ ਮੀਟਿੰਗ ਵਿੱਚ Dynamic Legal Group ਦੇ ਮੈਂਬਰ ਵਕੀਲ ਰਾਜੀਵ ਰਤਨ, ਵਕੀਲ ਵਿਸ਼ਾਲ ਵੜੈਚ, ਵਕੀਲ ਸੰਦੀਪ ਸਹੋਤਾ, ਵਕੀਲ ਏਕਾਂਤ ਨਾਹਰ, ਵਕੀਲ ਇੰਦਰਜੀਤ ਨਾਹਰ, ਵਕੀਲ ਜੋਹਿਤ, ਕੁਲਵਿੰਦਰ ਸਿੰਘ ਅਤੇ ਹੋਰ ਮੈਂਬਰ ਸਾਹਿਬਾਨ ਨੇ ਆਪਣੀ ਹਾਜ਼ਰੀ ਭਰੀ ਅਤੇ ਆਪਣੇ ਵਿਚਾਰ ਪ੍ਰਗਟ ਕੀਤੇ। Dynamic Legal Group ਦੇ ਮੈਂਬਰਾਂ ਅਤੇ ਹੋਰ ਮੋਹਤਵਰ ਵਿਅਕਤੀਆਂ ਵੱਲੋਂ ਬਾਲਮਿਕੀ ਮਜਬੀ ਸਿੱਖ ਸਮਾਜ ਦੇ ਹੱਕਾਂ ਲਈ ਸੰਘਰਸ਼ ਕਰਨ ਦਾ ਐਲਾਨ ਕੀਤਾ।