ਦੁਨੀਆ ਭਰ ਵਿੱਚ 2 ਬਿਲੀਅਨ ਤੋਂ ਵੱਧ ਲੋਕ WhatsApp ਦੀ ਵਰਤੋਂ ਕਰਦੇ ਹਨ। ਇਹ ਐਪ ਇੰਨੀ ਯੂਜ਼ਰ ਫ੍ਰੈਂਡਲੀ ਹੈ ਕਿ ਹਰ ਉਮਰ ਦੇ ਲੋਕ ਇਸ ਦੀ ਵਰਤੋਂ ਕਰ ਸਕਦੇ ਹਨ। ਇਸ ਦੌਰਾਨ ਮੈਟਾ ਨੇ ਵਟਸਐਪ ਯੂਜ਼ਰਸ ਲਈ ਇਕ ਨਵਾਂ ਫੀਚਰ ਜਾਰੀ ਕੀਤਾ ਹੈ। ਇਸ ਦੀ ਮਦਦ ਨਾਲ, ਤੁਸੀਂ ਭਵਿੱਖ ਲਈ ਕਿਸੇ ਵੀ ਜ਼ਰੂਰੀ ਮੈਸੇਜ ਨੂੰ ਸੁਰੱਖਿਅਤ ਰੱਖ ਸਕਦੇ ਹੋ। ਨਵੇਂ ਫੀਚਰ ਦੇ ਤਹਿਤ, ਸੈਂਡਰ ਨੂੰ ਇੱਕ ਵਿਸ਼ੇਸ਼ ਪਾਵਰ ਮਿਲੇਗੀ।
ਇਸ ਤਰ੍ਹਾਂ ਕੰਮ ਕਰੇਗਾ ਨਵਾਂ ਫੀਚਰ
ਵਟਸਐਪ ਨੇ ਪਿਛਲੇ ਸਾਲ ਡਿਸੇਪੀਅਰਿੰਗ ਮੈਸੇਜ (Disappearing message) ਨਾਂ ਦਾ ਫੀਚਰ ਜਾਰੀ ਕੀਤਾ ਸੀ। ਇਸ ਦੇ ਤਹਿਤ, ਸੈਂਡਰ ਜਾਂ ਰਿਸੀਵਰ ਇੱਕ ਨਿਸ਼ਚਿਤ ਸਮੇਂ ਤੋਂ ਬਾਅਦ ਚੈਟ ਨੂੰ ਡਿਲੀਟ ਕਰਨ ਲਈ ਸੈੱਟ ਕਰ ਸਕਦਾ ਹੈ। ਇਸ ਨਾਲ ਲੋਕਾਂ ਦੀ ਪ੍ਰਾਈਵੇਸੀ ਹੋਰ ਚੰਗੀ ਹੁੰਦੀ ਹੈ। ਅੱਜ ਮੇਟਾ ਨੇ ਐਪ ਯੂਜ਼ਰਸ ਲਈ Keep in Chat ਨਾਂ ਦਾ ਫੀਚਰ ਰੋਲ ਆਊਟ ਕੀਤਾ ਹੈ, ਜਿਸ ਦੀ ਮਦਦ ਨਾਲ ਲੋਕ ਜ਼ਰੂਰੀ ਮੈਸੇਜ ਨੂੰ ਸੇਵ ਕਰ ਸਕਣਗੇ। ਇਸ ਫੀਚਰ ਦੇ ਤਹਿਤ, ਸੈਂਡਰ ਨੂੰ ਇੱਕ ਖਾਸ ਪਾਵਰ ਮਿਲੇਗੀ।
ਜੇਕਰ ਸਾਹਮਣੇ ਵਾਲਾ ਵਿਅਕਤੀ ਤੁਹਾਡੇ ਦੁਆਰਾ ਭੇਜੇ ਗਏ ਮੈਸੇਜ ਨੂੰ ਸੇਵ ਕਰਨਾ ਚਾਹੁੰਦਾ ਹੈ, ਤਾਂ ਇਸ ਦੇ ਲਈ ਤੁਹਾਨੂੰ ਇੱਕ ਨੋਟੀਫਿਕੇਸ਼ਨ ਮਿਲੇਗਾ ਜਿਸ ਵਿੱਚ ਤੁਹਾਨੂੰ ਇਸ ਪਰਮੀਸ਼ਨ ਨੂੰ ਵੈਲੀਡੇਟ ਕਰਨਾ ਹੋਵੇਗਾ। ਪਰਮਿਸ਼ਨ ਦੇਣ ਤੋਂ ਬਾਅਦ ਉਹ ਮੈਸੇਜ, ਵਾਇਸਨੋਟ ਆਦਿ ਭਵਿੱਖ ਦੇ ਲਈ ਰਿਸੀਵਰ ਸੇਵ ਕਰ ਲਵੇਗਾ। ਇਸ ਫੀਚਰ ਨੂੰ ਇਲ ਲਈ ਲਿਆਂਦਾ ਗਿਆ ਹੈ ਤਾਂ ਕਿ ਯੂਜ਼ਰਸ ਡਿਸੇਪੀਅਰਿੰਗ ਚੈਟ ਦੇ ਅੰਦਰ ਜ਼ਰੂਰੀ ਮੈਸੇਜ ਨੂੰ ਸੇਵ ਕਰ ਸਕਣ।
ਛੇਤੀ ਹੀ ਮਿਲੇਗਾ ਇਹ ਫੀਚਰ
ਜਲਦੀ ਹੀ WhatsApp ਯੂਜ਼ਰਸ ਨੂੰ ਇੱਕ ਹੋਰ ਸ਼ਾਨਦਾਰ ਫੀਚਰ ਮਿਲੇਗਾ ਜੋ ਕਿ ਉਨ੍ਹਾਂ ਦੀ ਪ੍ਰਾਈਵੇਸੀ ਵਿੱਚ ਸੁਧਾਰ ਕਰੇਗਾ। ਦਰਅਸਲ, ਕੰਪਨੀ ‘ਚੈਟ ਲਾਕ’ ਫੀਚਰ ‘ਤੇ ਕੰਮ ਕਰ ਰਹੀ ਹੈ, ਜਿਸ ਦੇ ਤਹਿਤ ਯੂਜ਼ਰ ਵਿਅਕਤੀਗਤ ਚੈਟ (Indiviual chat) ਨੂੰ ਲਾਕ ਕਰ ਸਕਣਗੇ। ਯਾਨੀ ਜੇਕਰ ਤੁਸੀਂ ਕਿਸੇ ਇੱਕ ਚੈਟ ਨੂੰ ਸਾਰਿਆਂ ਤੋਂ ਲੁਕਾਉਣਾ ਚਾਹੁੰਦੇ ਹੋ ਜਾਂ ਤੁਸੀਂ ਨਹੀਂ ਚਾਹੁੰਦੇ ਹੋ ਕਿ ਕੋਈ ਇਸ ਨੂੰ ਪੜ੍ਹੇ, ਤਾਂ ਤੁਸੀਂ ਨਵੇਂ ਫੀਚਰ ਦੇ ਆਉਣ ਤੋਂ ਬਾਅਦ ਅਜਿਹਾ ਕਰ ਸਕੋਗੇ। ਤੁਸੀਂ ਚੈਟ ਨੂੰ ਲਾਕ ਕਰਨ ਲਈ ਪਾਸਕੋਡ, ਫਿੰਗਰਪ੍ਰਿੰਟ ਆਦਿ ਦੀ ਵਰਤੋਂ ਕਰਨ ਦੇ ਯੋਗ ਹੋਵੋਗੇ।