ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਦੀ ਜੱਫੀ ਨੂੰ ਲੈ ਕੇ ਗਰਮਾ ਗਈ ਸਿਆਸਤ

ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਸਰਬ ਪਾਰਟੀ ਮੀਟਿੰਗ ਵਿੱਚ ਜੱਫੀ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਇਸ ਬਾਰੇ ਲੁਧਿਆਣਾ ਦੇ ਕਾਂਗਰਸੀ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਤਾਅਨਾ ਮਾਰਿਆ ਹੈ। ਬਿੱਟੂ ਨੇ ਕਿਹਾ ਕਿ ਪਿਛਲੇ 6 ਸਾਲਾਂ ਤੋਂ ਨਵਜੋਤ ਸਿੱਧੂ ਨੇ ਰੈਲੀਆਂ ਕਰਕੇ ਸਿਰਫ ਇੱਕ ਗੱਲ ਕਹੀ ਸੀ ਕਿ ਨਸ਼ੇ ਦੇ ਸੌਦਾਗਰ ਮਜੀਠੀਆ ਨੇ ਪੰਜਾਬ ਦੀ ਜਵਾਨੀ ਨੂੰ ਖਤਮ ਕਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਆਮ ਜੀਵਨ ਵਿੱਚ ਮਿਲਣਾ ਅਤੇ ਹੱਥ ਮਿਲਾਉਣਾ ਵੱਖਰੀ ਗੱਲ ਹੈ ਪਰ ਸਿੱਧੂ ਸਾਹਬ ਦੇ ਮਜੀਠੀਆ ਪ੍ਰਤੀ ਰਵੱਈਏ ਤੋਂ ਕਾਂਗਰਸੀ ਵਰਕਰ ਕਾਫੀ ਨਿਰਾਸ਼ ਹਨ। ਦੋ ਦਿਨ ਪਹਿਲਾਂ ਸਿੱਧੂ ਨੇ ਮਜੀਠੀਆ ਨਾਲ ਗੱਲ ਕਰਨ ਤੋਂ ਬਾਅਦ ਕਿਹਾ ਸੀ ਕਿ ਉਨ੍ਹਾਂ ਦੇ ਆਪਸੀ ਮਤਭੇਦ ਵਿਚਾਰਧਾਰਾ ਅਤੇ ਪਾਰਟੀ ਦੇ ਹਨ, ਜੋ ਭਵਿੱਖ ਵਿੱਚ ਵੀ ਜਾਰੀ ਰਹਿਣਗੇ।

ਸਿੱਧੂ ਨੇ ਮਜੀਠੀਆ ਨੂੰ ਕਿਹਾ ਸੀ ਚਿੱਟੇ ਦਾ ਵਪਾਰੀ

ਜ਼ਿਕਰਯੋਗ ਹੈ ਕਿ ਸਿੱਧੂ ਨੇ ਵਿਧਾਨ ਸਭਾ ‘ਚ ਜਨਤਕ ਤੌਰ ‘ਤੇ ਮਜੀਠੀਆ ਨੂੰ ਚਿੱਟੇ ਦਾ ਸੌਦਾਗਰ ਕਿਹਾ ਸੀ। ਮਜੀਠੀਆ ਨੂੰ ਨਸ਼ਾ ਤਸਕਰ ਕਿਹਾ ਗਿਆ। ਦੂਜੇ ਪਾਸੇ ਮਜੀਠੀਆ ਸਿੱਧੂ ਨੂੰ ਠੋਕੋ ਤਾਲੀ ਕਹਿ ਕੇ ਤਾਅਨੇ ਮਾਰਦਾ ਸੀ। ਸਿੱਧੂ ਕਹਿੰਦਾ ਸੀ ਜਿਸ ਕੋਲ ਕਦੇ ਸਾਈਕਲ ਹੁੰਦਾ ਸੀ, ਅਮਰੀਕਾ ਵਿੱਚ ਰੇਂਜਰੋਵਰ ਤੇ ਪਾਰਕਿੰਗ ਕਿੱਥੋ ਆਈ। ਇੱਥੋਂ ਤੱਕ ਕਿ ਸਿੱਧੂ ਨੇ ਮਜੀਠੀਆ ਨੂੰ ਸ਼ਰਾਬ ਮਾਫੀਆ, ਡਰੱਗ ਮਾਫੀਆ ਕਿਹਾ ਸੀ।

ਜਲੰਧਰ ‘ਚ ਸਿੱਧੂ ਤੇ ਮਜੀਠੀਆ ਨੇ ਪਾਈ ਜੱਫੀ 

ਵੀਰਵਾਰ ਨੂੰ ਜਲੰਧਰ ‘ਚ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਖਿਲਾਫ ਸਾਰੀਆਂ ਵਿਰੋਧੀ ਪਾਰਟੀਆਂ ਦੀ ਮੀਟਿੰਗ ਹੋਈ। ਇਸ ਦੌਰਾਨ ਇੱਕ ਦੂਜੇ ਦੇ ਕੱਟੜ ਵਿਰੋਧੀ ਰਹੇ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਨੇ ਜੱਫੀ ਪਾਈ ਸੀ ਜਿਸ ਤੋਂ ਬਾਅਦ ਇੱਕ ਵਾਰ ਸਾਰੇ ਹੈਰਾਨ ਹੋ ਗਏ।

hacklink al hack forum organik hit kayseri escort mariobet girişMostbetslot sitelerideneme bonusu veren sitelertiktok downloadergrandpashabetdeneme bonusu veren sitelerescort1xbet girişstarzbetMarmaris escortjojobetporno sexpadişahbetsahabet