ਇਨਸਾਨੀਅਤ ਦੀ ਸੇਵਾ ਨੂੰ ਸਰਵ ਉੱਤਮ ਸੇਵਾ ਸਮਝ ਕੇ ਪੂਰਾ ਜੀਵਨ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਕਰਨ ਵਾਲੀ ਮਹਾਨ ਸ਼ਖ਼ਸੀਅਤ ਭਗਤ ਪੂਰਨ ਸਿੰਘ ਦੀ ਅੱਜ ਬਰਸੀ ਹੈ। ਇਸ ਮੌਕੇ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਭਗਤ ਪੂਰਨ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਹੈ।
CM ਭਗਵੰਤ ਮਾਨ ਨੇ ਟਵੀਟ ਕੀਤਾ ਅਤੇ ਲਿਖਿਆ ਕਿ “ਜਦੋਂ ਮੈਂ ਮਾਂ ਨਾਲ ਤੁਰਿਆ ਜਾਂਦਾ ਸੀ ਤਾਂ ਮਾਂ ਨੇ ਕਹਿਣਾ..ਪੁੱਤਰਾ ਇਹ ਸੂਲ਼ ਚੁੱਕਦੇ ਕਿਸੇ ਦੇ ਪੈਰ ‘ਚ ਨਾ ਚੁੱਭ ਜਾਵੇ…ਇੱਟ ਰੋੜਾ ਚੁੱਕਦੇ ਨਹੀਂ ਤਾਂ ਬੈਲਾਂ ਦਾ ਜ਼ੋਰ ਲੱਗੂ ਜੇ ਗੱਡੇ ਦਾ ਪਹੀਆ ਲੰਘਿਆਂ ਉੱਪਰ ਦੀ”
ਉਨ੍ਹਾਂ ਅੱਗੇ ਲਿਖਿਆ ਕਿ ਇਹ ਸ਼ੁਰੂਆਤ ਸੀ ਭਗਤ ਪੂਰਨ ਸਿੰਘ ਜੀ ਦੀ ਸੇਵਾ ਭਾਵਨਾ ਪ੍ਰਤੀ ਸਮਰਪਣ ਦੀ…ਬੇਸਹਾਰਿਆਂ ਦੇ ਸਹਾਰੇ ਬਣੇ…ਦੀਨ ਦੁੱਖੀਆਂ ਦੇ ਦਰਦੀ ਬਣੇ…ਐਸੀ ਸ਼ਖ਼ਸੀਅਤ ਜਿਨ੍ਹਾਂ ਨੇ ਆਪਣਾ ਜਨਮ ਮਨੁੱਖਤਾ ਦੇ ਲੇਖੇ ਲਾ ਦਿੱਤਾ…ਅੱਜ ਭਗਤ ਪੂਰਨ ਸਿੰਘ ਜੀ ਦੀ ਬਰਸੀ ਮੌਕੇ ਰੱਬੀ ਰੂਹ ਨੂੰ ਦਿਲੋਂ ਪ੍ਰਣਾਮ ਕਰਦਾ ਹਾਂ…