ਕੀਮਤਾਂ ‘ਚ ਕਮੀ ਆਉਣ ਤੱਕ ਸਰਕਾਰ ਵੇਚੇਗੀ ਟਮਾਟਰ, ਪਿਆਜ਼ ਦੀਆਂ ਕੀਮਤਾਂ ਨੂੰ ਕਾਬੂ ‘ਚ ਰੱਖਣ ਦਾ ਦਿੱਤਾ ਭਰੋਸਾ

Tomato-Ponion Price: ਸਰਕਾਰ ਨੇ ਕਿਹਾ ਹੈ ਕਿ ਜਦੋਂ ਤੱਕ ਰਿਟੇਲ ਬਾਜ਼ਾਰ ਵਿੱਚ ਟਮਾਟਰਾਂ ਦੀਆਂ ਕੀਮਤਾਂ ਘੱਟ ਨਹੀਂ ਹੁੰਦੀਆਂ, ਉਦੋਂ ਤੱਕ ਸਰਕਾਰ ਆਪਣੀ ਤਰਫੋਂ ਸਸਤੇ ਭਾਅ ‘ਤੇ ਟਮਾਟਰਾਂ ਦੀ ਵਿਕਰੀ ਜਾਰੀ ਰੱਖੇਗੀ। ਵਰਤਮਾਨ ਵਿੱਚ, ਸਰਕਾਰ ਨੈਫੇਡ ਅਤੇ ਐਨਸੀਸੀਐਫ ਦੁਆਰਾ 40 ਰੁਪਏ ਪ੍ਰਤੀ ਕਿਲੋ ਦੀ ਸਬਸਿਡੀ ਵਾਲੀ ਦਰ ‘ਤੇ ਟਮਾਟਰ ਵੇਚ ਰਹੀ ਹੈ।

ਖਪਤਕਾਰ ਮਾਮਲਿਆਂ ਦੇ ਸਕੱਤਰ ਰੋਹਿਤ ਕੁਮਾਰ ਸਿੰਘ ਨੇ ਪੀਟੀਆਈ ਨੂੰ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਦੇਸ਼ ਭਰ ਦੇ ਰਿਟੇਲ ਬਾਜ਼ਾਰਾਂ ਵਿੱਚ ਟਮਾਟਰ ਦੀ ਕੀਮਤ 50-70 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਹੇਠਾਂ ਆ ਗਈ ਹੈ। ਪਰ ਜਦੋਂ ਤੱਕ ਟਮਾਟਰਾਂ ਦੇ ਭਾਅ ਆਮ ਪੱਧਰ ‘ਤੇ ਨਹੀਂ ਆਉਂਦੇ, ਉਦੋਂ ਤੱਕ ਸਰਕਾਰ ਸਸਤੇ ਭਾਅ ‘ਤੇ ਟਮਾਟਰਾਂ ਦੀ ਵਿਕਰੀ ਜਾਰੀ ਰੱਖੇਗੀ। ਦਰਅਸਲ ਜੂਨ ਤੋਂ ਬੇਮੌਸਮੀ ਬਾਰਸ਼ ਕਾਰਨ ਦੇਸ਼ ਭਰ ‘ਚ ਟਮਾਟਰ ਦੀਆਂ ਕੀਮਤਾਂ ‘ਚ ਤੇਜ਼ੀ ਆਈ ਸੀ, ਜੋ ਜੁਲਾਈ-ਅਗਸਤ ‘ਚ ਵਧ ਕੇ 250 ਰੁਪਏ ਪ੍ਰਤੀ ਕਿਲੋ ਹੋ ਗਈ ਸੀ। ਰੋਹਿਤ ਕੁਮਾਰ ਸਿੰਘ ਨੇ ਦੱਸਿਆ ਕਿ ਮੱਧ ਪ੍ਰਦੇਸ਼ ਵਰਗੇ ਰਾਜਾਂ ਵਿੱਚ ਨਵੀਂ ਫ਼ਸਲ ਦੀ ਆਮਦ ਵਧਣ ਕਾਰਨ ਕੀਮਤਾਂ ਹੇਠਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ।

ਪਿਆਜ਼ ਦੀਆਂ ਕੀਮਤਾਂ ਨੇ ਵੀ ਸਰਕਾਰ ਦੀ ਸਿਰਦਰਦੀ ਵਧਾ ਦਿੱਤੀ ਹੈ। ਇਸ ਦੇ ਮੱਦੇਨਜ਼ਰ ਸਰਕਾਰ ਨੇ ਪਿਆਜ਼ ਦੀ ਬਰਾਮਦ ‘ਤੇ 40 ਫੀਸਦੀ ਨਿਰਯਾਤ ਡਿਊਟੀ ਲਗਾਈ ਹੈ, ਤਾਂ ਜੋ ਘਰੇਲੂ ਬਾਜ਼ਾਰ ‘ਚ ਸਪਲਾਈ ਵਧਾਈ ਜਾ ਸਕੇ ਅਤੇ ਕੀਮਤਾਂ ਨੂੰ ਵਧਣ ਤੋਂ ਰੋਕਿਆ ਜਾ ਸਕੇ। ਹਾਲਾਂਕਿ ਕਿਸਾਨ ਵੀ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰ ਰਹੇ ਹਨ। ਮਹਾਰਾਸ਼ਟਰ ਦੇ ਨਾਸਿਕ ਜ਼ਿਲੇ ‘ਚ ਕਈ ਥਾਵਾਂ ‘ਤੇ ਪਿਆਜ਼ ‘ਤੇ ਐਕਸਪੋਰਟ ਡਿਊਟੀ ਲਗਾਉਣ ਦਾ ਕਿਸਾਨਾਂ ਨੇ ਵਿਰੋਧ ਕੀਤਾ ਹੈ।

ਪਿਆਜ਼ ‘ਤੇ ਨਿਰਯਾਤ ਡਿਊਟੀ ਲਗਾਉਣ ਦੇ ਫੈਸਲੇ ਦਾ ਬਚਾਅ ਕਰਦੇ ਹੋਏ ਰੋਹਿਤ ਕੁਮਾਰ ਸਿੰਘ ਨੇ ਕਿਹਾ ਕਿ ਇਹ ਫੈਸਲਾ ਘਰੇਲੂ ਉਪਲਬਧਤਾ ਵਧਾਉਣ ਅਤੇ ਕੀਮਤਾਂ ਨੂੰ ਕੰਟਰੋਲ ਕਰਨ ਲਈ ਲਿਆ ਗਿਆ ਹੈ। ਖੁਰਾਕ ਸਕੱਤਰ ਨੇ ਕਿਹਾ ਕਿ ਸਥਿਤੀ ਦੀ ਮੰਗ ‘ਤੇ, ਸਰਕਾਰ ਚੁਣੇ ਹੋਏ ਰਾਜਾਂ ਦੇ ਥੋਕ ਅਤੇ ਰਿਟੇਲ ਬਾਜ਼ਾਰਾਂ ਵਿਚ ਪਿਆਜ਼ ਦਾ ਬਫਰ ਸਟਾਕ ਜਾਰੀ ਕਰਕੇ ਦਖਲ ਦੇਵੇਗੀ ਤਾਂ ਜੋ ਕੀਮਤਾਂ ਵਿਚ ਵਾਧਾ ਨਾ ਹੋਵੇ। ਸਰਕਾਰ ਦੀ ਨਜ਼ਰ ਆਉਣ ਵਾਲੇ ਤਿਉਹਾਰੀ ਸੀਜ਼ਨ ‘ਤੇ ਹੈ। ਇਹੀ ਕਾਰਨ ਹੈ ਕਿ ਪਿਆਜ਼ ਦੀਆਂ ਕੀਮਤਾਂ ‘ਤੇ ਕਾਬੂ ਪਾਉਣ ਲਈ ਸਰਕਾਰ ਨੇ ਬਰਾਮਦ ‘ਤੇ ਆਪਣੀ ਪਕੜ ਸਖ਼ਤ ਕਰ ਦਿੱਤੀ ਹੈ।

ਨਿਰਯਾਤ ਡਿਊਟੀ ਲਗਾਉਣ ਤੋਂ ਇਲਾਵਾ, ਕੇਂਦਰ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਇਸ ਸਾਲ ਪੰਜ ਲੱਖ ਟਨ ਦੇ ਕੁੱਲ ਬਫਰ ਸਟਾਕ ਨੂੰ ਕਾਇਮ ਰੱਖਣ ਲਈ ਦੋ ਲੱਖ ਟਨ ਵਾਧੂ ਪਿਆਜ਼ ਖਰੀਦੇਗੀ। ਮੌਜੂਦਾ ਵਿੱਤੀ ਸਾਲ ‘ਚ 1 ਅਪ੍ਰੈਲ ਤੋਂ 4 ਅਗਸਤ ਦਰਮਿਆਨ ਦੇਸ਼ ‘ਚੋਂ 9.75 ਲੱਖ ਟਨ ਪਿਆਜ਼ ਦੀ ਬਰਾਮਦ ਕੀਤੀ ਗਈ ਹੈ।

ਸਰਕਾਰੀ ਅੰਕੜਿਆਂ ਮੁਤਾਬਕ ਦਿੱਲੀ ‘ਚ ਪਿਆਜ਼ ਦੀ ਰਿਟੇਲ ਕੀਮਤ 40 ਰੁਪਏ ਪ੍ਰਤੀ ਕਿਲੋ ਦੇ ਕਰੀਬ ਪਹੁੰਚ ਗਈ ਹੈ। ਪਿਛਲੇ ਦੋ ਦਿਨਾਂ ਵਿੱਚ, 2500 ਟਨ ਪਿਆਜ਼ ਦਿੱਲੀ-ਐਨਸੀਆਰ ਵਿੱਚ 25 ਰੁਪਏ ਪ੍ਰਤੀ ਕਿਲੋ ਦੀ ਸਬਸਿਡੀ ਵਾਲੀ ਦਰ ਨਾਲ ਵਿਕਿਆ ਹੈ। 21 ਅਗਸਤ ਤੋਂ, NCCF ਦੀਆਂ ਰਿਟੇਲ ਦੁਕਾਨਾਂ ਅਤੇ ਮੋਬਾਈਲ ਵੈਨਾਂ ਰਾਹੀਂ ਖਪਤਕਾਰਾਂ ਨੂੰ 25 ਰੁਪਏ ਪ੍ਰਤੀ ਕਿਲੋ ਦੀ ਸਬਸਿਡੀ ਵਾਲੀ ਦਰ ‘ਤੇ ਪਿਆਜ਼ ਉਪਲਬਧ ਕਰਵਾਇਆ ਜਾ ਰਿਹਾ ਹੈ।

hacklink al hack forum organik hit kayseri escort deneme bonusu veren siteler deneme bonusu veren siteler canlı casino siteleri grandpashabet grandpashabet Mostbetdeneme bonusu veren sitelertiktok downloadergrandpashabetgrandpashabetbetcioParibahisbahsegel yeni girişjojobetCasibom casibomMarsbahis 462sahabetgamdom girişmobil ödeme bozdurmabuca escortvaycasino girişmarsbahis1xbet giriş