ਲਿਜ਼ ਨੂੰ ਪੀਐੱਮ ਮੋਦੀ ਨੇ ਜਿੱਤ ਲਈ ਦਿੱਤੀ ਵਧਾਈ

ਲਿਜ਼ ਟਰਸ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਚੋਣ ਜਿੱਤ ਲਈ ਹੈ। ਲਿਜ਼ ਦੀ ਜਿੱਤ ਤੇ ਭਾਰਤ ਦੇ ਪ੍ਰਧਾਾਨ ਮੰਤਰੀ ਨਰੇਂਦਰ ਮੋਦੀ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।

ਪੀਐੱਮ ਮੋਦੀ ਨੇ ਟਵੀਟ ਕਰ ਲਿਖਿਆ, “ਯੂਕੇ ਦਾ ਅਗਲਾ ਪ੍ਰਧਾਨ ਮੰਤਰੀ ਚੁਣੇ ਜਾਣ ਲਈ ਲਿਜ਼ ਨੂੰ ਵਧਾਈ, ਮੈਨੂੰ ਭਰੋਸਾ ਹੈ ਕਿ ਤੁਹਾਡੀ ਅਗਵਾਈ ਵਿੱਚ ਭਾਰਤ-ਯੂਕੇ ਦੇ ਵਿਚਾਲੇ ਰਣਨੀਤਿਕ ਸਾਂਝੇਦਾਰੀ ਤੇ ਮਜ਼ਬੂਤੀ ਹੋਵੇਗੀ। ਤੁਹਾਨੂੰ ਤੁਹਾਡੀ ਨਵੀਂ ਭੂਮਿਕਾ ਤੇ ਜ਼ਿੰਮੇਵਾਰੀਆਂ ਲਈ ਮੁਬਾਰਕਾਂ।”

ਬ੍ਰਿਟੇਨ ਦੀ ਵਿਦੇਸ਼ ਮੰਤਰੀ ਲਿਜ਼ ਟਰਸ ਦੇ ਕੰਜ਼ਰਵੇਟਿਵ ਪਾਰਟੀ ਦੀ ਅਗਵਾਈ ਦੀ ਦੌੜ ਵਿੱਚ ਭਾਰਤ ਮੂਲ ਦੇ ਸਾਬਕਾ ਵਿੱਤ ਮੰਤਰੀ ਰਿਸ਼ੀ ਸੁਨਕ ਨੂੰ ਹਰਾਉਣ ਦੇ ਨਾਲ ਉਹ ਉਹ ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਬਣ ਗਏ ਹਨ

ਬ੍ਰਿਟੇਨ ਦੀ ਤੀਜੀ ਮਹਿਲਾ ਪ੍ਰਧਾਨ ਮੰਤਰੀ

ਮਾਗਰਿਟ ਥੈਚਰ ਤੇ ਟੇਰੀਜਾ ਮੇ ਤੋਂ ਬਾਅਦ ਲਿਜ਼ ਟਰਸ ਬ੍ਰਿਟੇਨ ਦੀ ਤੀਜੀ ਮਹਿਲਾ ਪ੍ਰਧਾਨ ਮੰਤਰੀ ਹੋਣਗੇ। ਲਿਜ਼ ਨੂੰ ਜੇਤੂ ਐਲਾਨਣ ਤੋਂ ਬਾਅਦ ਹੁਣ ਉਹ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਵਜੋਂ ਹਲਫ਼ ਲੈਣਗੇ। ਲਿਜ਼ ਨੇ ਕਰੀਬੀ ਮੁਕਾਬਲੇ ਵਿੱਚ ਰਿਸ਼ੀ ਸੁਨਕ ਨੂੰ ਹਰਾਇਆ ਹੈ। ਚੋਣਾਵੀ ਨਤੀਜਿਆਂ ਵਿੱਚ ਲਿਜ਼ ਨੂੰ 81,326 ਤੇ ਰਿਸ਼ੀ ਸੁਨਕ ਨੂੰ 60,399  ਵੋਟਾਂ ਮਿਲੀਆਂ ਹਨ।

ਬੋਰਿਸ ਜੌਨਸਨ ਨੇ ਦਿੱਤਾ ਸੀ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫ਼ਾ

ਜ਼ਿਕਰ ਕਰ ਦਈਏ ਕਿ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਅਹੁਦੇ ਦੀ ਚੋਣ ਜੁਲਾਈ ਵਿੱਚ ਉਦੋਂ ਸ਼ੁਰੂ ਹੋਈ ਸੀ ਜਦੋਂ ਬੋਰਿਸ ਜੌਨਸਨ ਨੇ ਆਪਣੀ ਸਰਕਾਰ ਵਿੱਚ ਕਈ ਘਪਲਿਆਂ ਅਤੇ ਮੰਤਰੀਆਂ ਦੇ ਅਸਤੀਫ਼ਿਆਂ ਦੇਣ ਤੋਂ ਬਾਅਦ ਪ੍ਰਧਾਨ ਮੰਤਰੀ ਅਹੁਦਾ ਛੱਡਣ ਦਾ ਐਲਾਨ ਕੀਤਾ ਸੀ। ਬੋਰਿਸ ਦੇ ਅਸਤੀਫਾ ਦੇਣ ਤੋਂ ਬਾਅਦ ਕਰੀਬ 2 ਮਹੀਨੇ ਤੋਂ ਚੱਲ ਰਹੀ ਇਹ ਕਵਾਇਦ ਅੱਜ ਖ਼ਤਮ ਹੋ ਗਈ ਹੈ ਤੇ ਬ੍ਰਿਟੇਨ ਨੂੰ ਆਪਣਾ ਨਵਾਂ ਪ੍ਰਧਾਨ ਮੰਤਰੀ ਮਿਲ ਗਿਆ ਹੈ।

hacklink al hack forum organik hit kayseri escort mariobet girişslot sitelerideneme bonusu veren sitelertiktok downloadergrandpashabetdeneme bonusu veren sitelerescort1xbet girişAdana escortpadişahbetpadişahbetsweet bonanzasahabet