05/20/2024 5:05 PM

ਕਿਸਾਨ ਮਜ਼ਦੂਰ ਸੰਘਰਸ਼ ਜਥੇਬੰਦੀ ਨੇ ਸੂਬਾ ਮੀਟਿੰਗ ਵਿੱਚ ਉੱਘੇ ਲੇਖਕ ਸੁਰਜੀਤ ਪਾਤਰ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਤੇ 22 ਮਈ ਨੂੰ ਹਰਿਆਣਾ ਦੇ ਬਾਰਡਰਾਂ ਤੇ ਹੋਵੇਗਾ ਲੱਖਾਂ ਦਾ ਇੱਕਠ।

ਕਿਸਾਨ ਡੈਸਕ (EN) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਕੱਲ੍ਹ ਅੰਗਰੇਜ਼ ਸਿੰਘ ਬਾਕੀਪੁਰ ਹਾਲ ਪਿੰਡ ਚੱਬਾ ਵਿਚ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਸੂਬਾ ਆਗੂ ਸਤਿਨਾਮ ਸਿੰਘ ਪੰਨੂੰ, ਸਵਿੰਦਰ ਸਿੰਘ ਚੁਤਾਲਾ ਤੇ ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਨੇ ਪੰਜਾਬੀ ਸਾਹਿਤ ਦੇ ਉੱਘੇ ਲੇਖਕ ਸੁਰਜੀਤ ਪਾਤਰ ਦੇ ਜੀਵਨ ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਸੁਰਜੀਤ ਪਾਤਰ ਦੇ ਜਾਣ ਨਾਲ ਪੰਜਾਬੀ ਸਾਹਿਤ ਤੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਸੁਰਜੀਤ ਪਾਤਰ ਦੀਆਂ ਰਚਨਾਵਾਂ ਕਿਸਾਨਾ ਮਜ਼ਦੂਰਾਂ ਤੇ ਦੱਬੇ ਕੁਚਲੇ ਲੋਕਾਂ ਨੂੰ ਲੁਟੇਰੀਆਂ ਤਾਕਤਾਂ ਨਾਲ ਸੰਘਰਸ਼ ਕਰਨ ਲਈ ਪ੍ਰੇਰਿਤ ਕਰਦੀਆਂ ਸਨ। ਲੇਖਕ ਸੁਰਜੀਤ ਪਾਤਰ ਤੇ ਕਿਸਾਨ ਮੋਰਚਾ_2 ਦੇ ਹੁਣ ਤੱਕ ਦੋ ਬੀਬੀਆਂ ਸਮੇਤ 21 ਸ਼ਹੀਦਾਂ ਨੂੰ ਦੋ ਮਿੰਟ ਦਾ ਮੋਨ ਧਾਰਨ ਕਰਕੇ ਸਰਧਾਂਜਲੀ ਦਿੱਤੀ ਤੇ ਸੋਗ ਮਤਾ ਪਾਸ ਕੀਤਾ ਗਿਆ। ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਨੇ ਕਿਹਾ ਕਿ ਕਿਸਾਨਾ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈਕੇ 13 ਫਰਵਰੀ ਤੋਂ ਜੋ ਹਰਿਆਣਾ ਦੇ ਬਾਰਡਰਾਂ ਤੇ ਅੰਦੋਲਨ ਚੱਲ ਰਿਹਾ ਹੈ 22 ਮਈ ਨੂੰ ਉਹ 100 ਦਿਨ ਪੂਰੇ ਕਰ ਲਵੇਗਾ ਤੇ ਇਸ ਸੌਵੇਂ ਦਿਨ ਤੇ ਦੇਸ਼ ਭਰ ਤੋਂ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਬੀਬੀਆਂ ਤੇ ਬੱਚਿਆਂ ਸਮੇਤ ਅੰਦੋਲਨ ਵਿੱਚ ਪਹੁੰਚਣਗੇ ਜਿਸ ਵਿੱਚ ਭਾਜਪਾ ਦੀਆਂ ਕਿਸਾਨ ਮਾਰੂ ਤੇ ਲੋਕ ਵਿਰੋਧੀ ਨੀਤੀਆਂ ਨੂੰ ਪਿੱਛੇ ਧੱਕਣ ਲਈ ਮੋਰਚੇ ਦੀ ਮਜ਼ਬੂਤੀ ਤੇ ਦੇਸ਼ ਭਰ ਵਿੱਚ ਲਾਮਬੰਦੀ ਵੱਡੀ ਕਰਕੇ ਵੱਡੇ ਐਕਸ਼ਨ ਉਲੀਕਣ ਤੇ ਚਰਚਾ ਕੀਤੀ ਜਾਵੇਗੀ । ਸੂਬਾ ਆਗੂ ਸਤਿਨਾਮ ਸਿੰਘ ਪੰਨੂੰ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਜੋ ਤਿੰਨ ਨੌਜਵਾਨ ਕਿਸਾਨਾ ਨੂੰ ਝੂਠਾ ਪਰਚਾ ਪਾਕੇ ਜੇਲ੍ਹ ਵਿੱਚ ਬੰਦ ਕੀਤਾ ਹੈ ਉਹਨਾ ਨੂੰ ਰਿਹਾਅ ਕਰਾਉਣ ਲਈ 17 ਅਪ੍ਰੈਲ ਤੋਂ ਸ਼ੰਭੂ ਰੇਲਵੇ ਟਰੈਕ ਤੇ ਲਗਾਤਾਰ ਮੋਰਚਾ ਲੱਗਾ ਹੋਇਆ ਹੈ ਪਰ ਹਰਿਆਣਾ ਸਰਕਾਰ ਵੱਲੋਂ ਉਹਨਾਂ ਨੂੰ ਅਜੇ ਤੱਕ ਰਿਹਾਅ ਨਹੀਂ ਕੀਤਾ ਜਾ ਰਿਹਾ ਸਰਕਾਰ ਦੇ ਇਸ ਅੜੀਅਲ ਰਵਈਏ ਦੀ ਨਿਖੇਦੀ ਕਰਦਿਆਂ ਕਿਹਾ ਕੇ ਨੌਜਵਾਨ ਕਿਸਾਨਾ ਦੇ ਰਿਹਾਅ ਹੋਣ ਤੱਕ ਇਹ ਮੋਰਚਾ ਵੀ ਜਾਰੀ ਰਹੇਗਾ ਤੇ ਲੋੜ ਪੈਣ ਤੇ ਤਿੱਖੇ ਸੰਘਰਸ਼ ਦਾ ਐਲਾਨ ਵੀ ਕੀਤਾ ਜਾ ਸਕਦਾ ਹੈ। ਸੂਬਾ ਆਗੂ ਸਵਿੰਦਰ ਸਿੰਘ ਚੁਤਾਲਾ ਨੇ ਕਿਹਾ ਭਾਜਪਾ ਕਿਸਾਨਾਂ ਦੇ ਸੁਆਲਾਂ ਦੇ ਜਵਾਬ ਦੇਣ ਤੋਂ ਭੱਜ ਰਹੀ ਹੈ ਤੇ ਜਵਾਬ ਦੇਣ ਦੀ ਥਾਂ ਗੁੰਡਾਗਰਦੀ ਕਰਕੇ ਪੰਜਾਬ ਦੇ ਮਹੌਲ ਨੂੰ ਵਿਗਾੜਕੇ ਕਿਸਾਨਾਂ ਮਜ਼ਦੂਰਾਂ ਵਿੱਚ ਨਫ਼ਰਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦੋਂ ਕਿ ਭਾਜਪਾ ਆਰ,ਐਸ,ਐਸ ਦੀ ਜਮਾਤ ਹੈ ਜੋ ਮਨੂੰਵਾਦੀ ਸੋਚ ਤੇ ਚਲਦੀ ਹੈ ਜਿਸ ਨੇ ਮਜ਼ਦੂਰਾਂ ਨੂੰ ਸ਼ੂਦਰ ਦੀ ਸ਼੍ਰੇਣੀ ਵਿੱਚ ਸ਼ਾਮਿਲ ਕਰਕੇ ਸਦੀਆਂ ਤੋਂ ਅੰਤਾ ਦੇ ਜੁਲਮ ਕਰਦੀ ਆ ਰਹੀ ਹੈ ਤੇ ਅੱਜ ਵੀ ਮਨੁੱਖਤਾ ਨੂੰ ਚਾਰ ਸ਼੍ਰੇਣੀਆਂ ਵਿਚ ਵੰਡ ਕੇ ਧਰਮ ਦੀ ਗੰਦੀ ਰਾਜਨੀਤੀ ਕਰ ਰਹੀ ਹੈ ਜੋ ਨਾ ਸਹਿਣ ਯੋਗ ਹੈ ਤੇ ਭਾਜਪਾ ਦੇ ਇਹ ਅੱਤ ਦਰਜੇ ਦੇ ਘਟੀਆ ਮਨਸੂਬੇ ਕਿਸੇ ਵੀ ਕੀਮਤ ਤੇ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ। ਮੀਟਿੰਗ ਵਿੱਚ ਹਰ ਪਿੰਡ ਤੇ ਹਰ ਘਰ ਵਿੱਚੋਂ ਕਣਕ ਚੌਲਾਂ ਸਮੇਤ ਖੰਡ ਚਾਹ ਦਾਲਾਂ ਤੇ ਬਾਲਣ ਸਮੇਤ ਸਮੱਗਰੀ ਇਕੱਠੀ ਕਰਨ ਲਈ ਕਿਹਾ ਗਿਆ ਤਾਂ ਮੋਰਚਿਆਂ ਵਿੱਚ ਚੱਲ ਰਹੇ ਲੰਗਰਾਂ ਵਿੱਚ ਪਹੁੰਚਾਈ ਜਾਵੇ।ਇਸ ਮੌਕੇ ਸੂਬਾ ਦਫਤਰ ਸਕੱਤਰ ਗੁਰਬਚਨ ਸਿੰਘ ਚੱਬਾ, ਹਰਪ੍ਰੀਤ ਸਿੰਘ ਸਿੱਧਵਾਂ, ਸਤਿਨਾਮ ਸਿੰਘ ਮਨੋਚਾਲ, ਇੰਦਰਜੀਤ ਸਿੰਘ ਫਿਰੋਜ਼ਪੁਰ, ਸਰਵਣ ਸਿੰਘ ਬਾਉਪੁਰ, ਗੁਰਮੇਲ ਸਿੰਘ ਰੇੜਵਾਂ, ਗੁਰਦੇਵ ਸਿੰਘ ਸ਼ਾਹਵਾਲਾ, ਕੁਲਵੰਤ ਸਿੰਘ ਮੋਗਾ, ਸਤਪਾਲ ਸਿੰਘ ਫਾਜ਼ਿਲਕਾ,ਕੰਧਾਰ ਸਿੰਘ ਅੰਮ੍ਰਿਤਸਰ,ਆਦਿ ਆਗੂ ਹਾਜ਼ਰ ਸਨ।