ਆਲੀਆ ਭੱਟ ਨੇ ਰਣਬੀਰ ਕਪੂਰ ਨੂੰ ਖਾਸ ਅੰਦਾਜ਼ `ਚ ਦਿੱਤੀ ਜਨਮਦਿਨ ਦੀ ਵਧਾਈ, ਸ਼ੇਅਰ ਕੀਤੀ ਫ਼ੋਟੋ

ਫਿਲਮ ਇੰਡਸਟਰੀ ਦੇ ਬਿਹਤਰੀਨ ਅਦਾਕਾਰਾਂ ਵਿੱਚੋਂ ਇੱਕ ਰਣਬੀਰ ਕਪੂਰ ਅੱਜ ਆਪਣਾ 40ਵਾਂ ਜਨਮਦਿਨ ਮਨਾ ਰਹੇ ਹਨ। ਇਸ ਖਾਸ ਮੌਕੇ ‘ਤੇ ਬਾਲੀਵੁੱਡ ਸਿਤਾਰੇ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ। ਪਤਨੀ ਆਲੀਆ ਭੱਟ ਨੇ ਵੀ ਸੋਸ਼ਲ ਮੀਡੀਆ ‘ਤੇ ਜਨਮਦਿਨ ਪਾਰਟੀ ਦੀ ਤਸਵੀਰ ਸ਼ੇਅਰ ਕਰਕੇ ਉਨ੍ਹਾਂ ਨੂੰ ਬਹੁਤ ਹੀ ਪਿਆਰੇ ਅੰਦਾਜ਼ ‘ਚ ਸ਼ੁਭਕਾਮਨਾਵਾਂ ਦਿੱਤੀਆਂ ਹਨ। ਦੋਵੇਂ ਇਸ ਸਮੇਂ ਆਪਣੀ ਜ਼ਿੰਦਗੀ ਦੇ ਖੂਬਸੂਰਤ ਅਨੁਭਵਾਂ ‘ਚੋਂ ਗੁਜ਼ਰ ਰਹੇ ਹਨ। ਦੋਵੇਂ ਜਲਦੀ ਹੀ ਮਾਤਾ-ਪਿਤਾ ਬਣਨ ਵਾਲੇ ਹਨ।

ਕਿੱਥੇ – ਹੈਪੀ 40 ਬੇਬੀ
ਆਲੀਆ ਨੇ ਬੀਤੀ ਰਾਤ ਦੀ ਜਨਮਦਿਨ ਪਾਰਟੀ ਦੀ ਇਕ ਤਸਵੀਰ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ, ਜਿਸ ‘ਚ ਰਣਬੀਰ ਇਕ ਕੰਧ ਕੋਲ ਖੜ੍ਹੇ ਨਜ਼ਰ ਆ ਰਹੇ ਹਨ। ਉਸ ਕੰਧ ‘ਤੇ ਲਿਖਿਆ ਹੈ, ”ਚੀਅਰਸ ਟੂ 40 ਈਅਰਜ਼ (ਸਾਲ)।” ਜਦਕਿ ਤਸਵੀਰ ਦੇ ਨਾਲ ਕੈਪਸ਼ਨ ‘ਚ ਆਲੀਆ ਨੇ ਲਿਖਿਆ ਹੈ, ”ਹੈਪੀ 40 ਬੇਬੀ।

ਸਾਲ 2018 ‘ਚ ਵੀ ਆਲੀਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਰਣਬੀਰ ਦੇ ਜਨਮਦਿਨ ‘ਤੇ ਰਣਬੀਰ ਦੀ ਇਕ ਸੋਲੋ ਤਸਵੀਰ ਸ਼ੇਅਰ ਕੀਤੀ ਸੀ। ਉਦੋਂ ਉਸ ਤਸਵੀਰ ਨੇ ਉਨ੍ਹਾਂ ਦੇ ਰਿਸ਼ਤੇ ਬਾਰੇ ਬਹੁਤ ਕੁਝ ਕਿਹਾ ਸੀ। ਉਦੋਂ ਤੋਂ ਆਲੀਆ ਲਈ ਹਰ ਜਨਮਦਿਨ ‘ਤੇ ਰਣਬੀਰ ਨੂੰ ਇਕ ਪੋਸਟ ਪਾ ਕੇ ਸ਼ੁਭਕਾਮਨਾਵਾਂ ਦੇਣਾ ਇਕ ਰੀਤ ਬਣ ਗਈ ਹੈ।

ਇਸ ਵਾਰ ਰਣਬੀਰ ਕਪੂਰ ਦਾ ਜਨਮਦਿਨ ਆਲੀਆ ਲਈ ਹੋਰ ਵੀ ਖਾਸ ਹੈ ਕਿਉਂਕਿ ਵਿਆਹ ਤੋਂ ਬਾਅਦ ਇਹ ਰਣਬੀਰ ਦਾ ਪਹਿਲਾ ਜਨਮਦਿਨ ਹੈ। ਦੋਵਾਂ ਨੇ ਇਸ ਸਾਲ 14 ਅਪ੍ਰੈਲ ਨੂੰ ਵਿਆਹ ਕੀਤਾ ਸੀ ਅਤੇ ਕੁਝ ਮਹੀਨਿਆਂ ਬਾਅਦ ਆਲੀਆ ਦੇ ਪ੍ਰੈਗਨੈਂਸੀ ਦੀ ਖਬਰ ਸਾਹਮਣੇ ਆਈ ਸੀ। ਦੋਵੇਂ ਆਪਣੀ ਜ਼ਿੰਦਗੀ ਵਿਚ ਇਕ ਕਦਮ ਅੱਗੇ ਵਧਣ ਅਤੇ ਮਾਤਾ-ਪਿਤਾ ਵਜੋਂ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਤਿਆਰ ਹਨ। ਉਨ੍ਹਾਂ ਦੀ ਹਾਲ ਹੀ ‘ਚ ਰਿਲੀਜ਼ ਹੋਈ ਫਿਲਮ ‘ਬ੍ਰਹਮਾਸਤਰ’ ਨੂੰ ਵੀ ਬਾਕਸ ਆਫਿਸ ‘ਤੇ ਜ਼ਬਰਦਸਤ ਹੁੰਗਾਰਾ ਮਿਲਿਆ ਹੈ। ਅਜਿਹੇ ‘ਚ ਉਨ੍ਹਾਂ ਕੋਲ ਜਸ਼ਨ ਮਨਾਉਣ ਦੇ ਕਈ ਮੌਕੇ ਹਨ। ਸਾਡੇ ਵੱਲੋਂ ਵੀ ਰਣਬੀਰ ਨੂੰ ਜਨਮ ਦਿਨ ਦੀਆਂ ਮੁਬਾਰਕਾਂ।

hacklink al hack forum organik hit kayseri escort Mostbettiktok downloadergrandpashabetgrandpashabetjojobetcenabetjojobet 1019bahiscasinobetwoongamdom girişultrabetsapanca escortlidodeneme bonusu veren sitelertambetpadişahbet giriş