ਗੁਰਦਾਸਪੁਰ (ਨਿਖਿਲ)– ਟਰੈਵਲ ਏਜੰਟਾ ਵਲੋਂ ਵਿਦੇਸ਼ ਭੇਜਣ ਦੇ ਨਾਂਅ ‘ਤੇ ਲੋਕਾਂ ਨਾਲ ਕੀਤੀ ਕਾ ਰਹੀ ਅਰਬਾਂ ਰੁਪਏ ਦੀ ਠਗੀ ਦੇ ਮਾਮਲਿਆਂ ਨੂੰ ਠਲ ਪਾਓੁਣ, ਜਿਨਸੀ ਸੋਸਣ ਦੀਆਂ ਸਿਕਾਰ ਹੋਈਆਂ ਪੀੜਤਾ ਦੀ ਸੁਣਵਾਈ ਕਰਵਾਉਣ ਅਤੇ ਓੁਹਨਾ ਨੂੰ ਇਨਸਾਫ਼ ਦਿਵਾਓਣ ਲਈ ਲੋਕ ਭਲਾਈ ਪਾਰਟੀ ਵਲੋਂ ਜਿਲੇ ਅਦਰ ਆਗੂਆਂ ਦੀਆਂ ਨਿਯੁਕਤੀਆ ਕਰਨ ਦੇ ਆਦੇਸ਼ ਜਾਰੀ ਕਰਨ ਤੇ ਲੋਕ ਭਲਾਈ ਪਾਰਟੀ ਦੇ ਕੌਮੀ ਪ੍ਰਧਾਨ ਬਲਵੰਤ ਸਿੰਘ ਰਾਮੂਵਾਲੀਆ ਜੀ ਦਾ ਧਨਵਾਦ ਕਰਦੇ ਹੋਏ ਕਿਹਾ ਕੀ ਮੈਂ ਪਾਰਟੀ ਵਲੋ ਮਿਲ਼ੀ ਸੇਵਾ ਨੂੰ ਇਮਾਨਦਾਰੀ ਨਾਲ ਨਿਭਾਵਾਗਾ ਤੇ ਸ: ਬਲਵੰਤ ਸਿੰਘ ਰਾਮੂਵਾਲੀਆ ਜੀ ਦੀ ਸ੍ਰਪਰਸਤੀ ਹੇਠ ਜਿਲਾ ਸੀਨੀਅਰ ਆਗੂ ਕਵਲਜੀਤ ਸਿੰਘ ਭਿਖਾਰੀਵਾਲ ਵਲੋਂ ਜਿਲ੍ਹੇ ਦੇ ਵਖ ਵਖ ਖੇਤਰਾਂ ਤੇ ਹਲਕਿਆਂ ਵਿੱਚ ਮੀਟਿੰਗਾ ਕੀਤੀਆਂ ਜਾ ਰਹੀਆਂ ਹਨ ਭਿਖਾਰੀਵਾਲ ਨੇ ਅਜ ਪਤਰਕਾਰਾ ਨਾਲ ਗਲਬਾਤ ਕਰਦਿਆਂ ਕਿਹਾ ਕਿ ਸ: ਬਲਵੰਤ ਸਿੰਘ ਰਾਮੂਵਾਲੀਆ ਵਲੋ ਜੋ ਸਾਨੂ ਆਦੇਸ ਮਿਲੇ ਹਨ ਕਿ ਜਿਲ੍ਹੇ ਭਰ ਵਿੱਚੋਂ ਸਾਫ਼ ਸੁਥਰੇ ਅਕਸ ਵਾਲੇ ਤੇ ਪਾਰਟੀ ਦੀ ਸੇਵਾ ਕਰਨ ਵਾਲੇ ਲੋਕਾਂ ਦੀ ਸੂਚੀ ਜਲਦੀ ਹੀ ਲੋਕ ਭਲਾਈ ਪਾਰਟੀ ਦੇ ਕੌਮੀ ਪ੍ਰਧਾਨ ਸ:ਰਾਮੂਵਾਲੀਆ ਨੂੰ ਪੇਸ਼ ਕਰਨਗੇ ਜਿਸ ਨਾਲ ਜਿਲ੍ਹੇ ਵਿੱਚ ਪਾਰਟੀ ਦੀਆਂ ਗਤੀਵਿਧੀਆਂ ਨੂੰ ਤੇਜ ਕਰਕੇ ਜਿਲ੍ਹੇ ਦੇ ਹਰੇਕ ਘਰ ਘਰ ਸੁਨੇਹਾ ਪਹੁੰਚਾਇਆ ਜਾਵੇਗਾ ਜੋ ਸਾਨੂੰ ਸ: ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਹੈ ਕਿ ਪੰਜਾਬ ਦੀਆਂ ਧੀਆਂ ,ਭੈਣਾਂ ਸਹੁਰਿਆ ਹਥੋ ਦੁਖੀ ਤੇ ਜਿਨਸੀ ਸੋਸਣ ਤੋ ਦੁਖੀ ਧੀਆਂ ਤੇ ਟਰੈਵਲ ਏਜੰਟਾ ਦੀ ਠਗੀ ਦਾ ਜੇਕਰ ਕੋਈ ਵਿਅਕਤੀ / ਪਰਿਵਾਰ ਸਿਕਾਰ ਹੋ ਗਿਆ ਹੈ ਪ੍ਰਸਾਸਨ ਵਲੋਂ ਓੁਸ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ ਤਾਂ ਓੁਹ ਆਪਣੇ ਜਿਲ੍ਹੇ ਦੇ ਲੋਕ ਭਲਾਈ ਪਾਰਟੀ ਦੇ ਸੀਨੀਅਰ ਆਗੂ ਕੋਲ ਆਪਣੀ ਸਮੱਸਿਆਵਾਂ ਲੈ ਕੇ ਜਾ ਸਕਦਾ ਹੈ।