ਲੁਧਿਆਣਾ ਜ਼ਿਲ੍ਹੇ ਦੇ ਭਾਮੀਆਂ ਖੁਰਦ, ਤਾਜਪੁਰ ਰੋਡ ‘ਤੇ ਸਥਿਤ ਵਰਦਾਨ ਇਨਕਲੇਵ ‘ਚ ਬੁੱਧਵਾਰ ਨੂੰ 220 ਕੇਵੀ ਟਾਵਰ ਤੋਂ ਨਿਕਲਣ ਵਾਲੀ ਅਰਥ ਵਾਇਰ ਸ਼ਾਰਟ ਹੋ ਗਈ। ਇਸ ਨਾਲ ਤਾਰਾਂ ਵਿੱਚ ਧਮਾਕਾ ਹੋ ਗਿਆ। ਧਮਾਕੇ ਕਰਕੇ ਲੋਕਾਂ ਦੇ ਘਰਾਂ ਵਿੱਚ ਪਿਆਰ ਸਾਮਾਨ ਤੱਕ ਸੜ ਗਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇੱਕ ਘਰ ਦੇ ਬਾਹਰ ਟੋਇਆ ਪੈ ਗਿਆ। ਦੂਜੇ ਪਾਸੇ ਕਈ ਲੋਕਾਂ ਦੇ ਘਰ ਦੇ ਬਾਹਰ ਮੀਟਰ ਸੜ ਗਏ।ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਪਾਵਰਕਾਮ ਦੀ ਵੱਡੀ ਲਾਪਰਵਾਹੀ ਕਰਕੇ ਇਸ ਤਰ੍ਹਾਂ ਦੇ ਹਾਦਸੇ ਇਲਾਕੇ ਵਿੱਚ ਹੋ ਰਹੇ ਹਨ। ਅਜੇ 2 ਦਿਨ ਪਹਿਲਾਂ ਵੀ ਲਗਾਤਾਰ 3 ਧਮਾਕਾ ਹੋਏ ਸਨ, ਜਿਸ ਕਰਕੇ 4 ਤੋਂ 5 ਲੋਕਾਂ ਦੇ ਘਰਾਂ ਵਿੱਚ ਲੱਗੇ ਉਪਕਰਨ ਸੜ ਗਏ ਸਨ। ਲੋਕਾਂ ਨੇ ਇਸ ਸਮੱਸਿਆ ਦੀ ਸ਼ਿਕਾਇਤ ਪਹਿਲਾਂ ਹੀ ਪਾਵਰਕਾਮ ਨੂੰ ਲਿਖਵਾਈ ਹੈ, ਪਰ ਪਾਵਰਕਾਮ ਦੀ ਢਿੱਲੀ ਕਾਰਜਸ਼ੈਲੀ ਕਰਕੇ ਲੋਕਾਂ ਨੂੰ ਆਏ ਦਿਨ ਧਮਾਕਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
