ਸ਼ਹਿਰ ਦੇ ਠਾਕੁਰ ਸਿੰਘ ਕਲੋਨੀ ਦੇ ਵਿਚ ਪ੍ਰਿੰਸ ਭੰਡਾਰੀ, ਲੱਕੀ ਭੰਡਾਰੀ,ਰਾਮ ਪ੍ਰਕਾਸ਼,ਰਾਜੇਸ਼ ਕੁਮਾਰ,ਵਿਕੀ ਰਾਜਪੂਤ,ਵਿਪਿਨ ਕੁਮਾਰ,ਜਤਿੰਦਰ ਸਿੰਘ ਅਤੇ ਕੁਲਪ੍ਰੀਤ ਸਿੰਘ ਦੀ ਅਗਵਾਈ ਹੇਠ ਗਣਤੰਤਰ ਦਿਵਸ ਮਨਾਇਆ ਗਿਆ। ਇਸ ਮੋਕੇ ਤੇ ਬੱਚਿਆਂ ਨੂੰ 26 ਜਨਵਰੀ ਦੇ ਬਾਰੇ ਦੱਸਿਆ। ਇਸ ਦੋਰਾਨ ਬੱਚਿਆ ਨੇ “ਏਕ ਭਾਰਤ ਸ੍ਰੇਸ਼ਠ ਭਾਰਤ” ਤਹਿਤ ਪੂਰੇ ਉਤਸ਼ਾਹ ਨਾਲ ਗਣਤੰਤਰ ਦਿਵਸ ਮਨਾਇ। ਬੱਚੀ ਜਸਮੀਤ ਕੌਰ ਏਕਮ, ਜੈਸਮੀਨ ਰਾਜਪੂਤ ਨੇਂ ਦੇਸ਼ ਭਗਤਾਂ ਦੀ ਸ਼ਹਾਦਤ ਨੂੰ ਦਿਲੋਂ ਯਾਦ ਕੀਤਾ।ਇਸ ਮੋਕੇ ਬੱਚਿਆਂ ਨੇ ਸਹੁੰ ਚੁੱਕੀ ਕਿ ਉਹ ਆਪਣੇ ਸੰਵਿਧਾਨ ਦੀ ਪਾਲਣਾ ਅਤੇ ਸਤਿਕਾਰ ਕਰਨਗੇ। ਇਸ ਮੋਕੇ ਜਸਮੀਤ ਕੌਰ ਏਕਮ, ਜੈਸਮੀਨ ਰਾਜਪੂਤ,ਗੋਰੀ,ਹਰਕੀਰਤ ਸਿੰਘ,ਮਨਕੀਰਤ ਸਿੰਘ,ਤੁਸ਼ਾਰ,ਸੂਰਜ,ਹਰਸ਼ਿਤ ਭੰਡਾਰੀ ਅਤੇ ਮੁਹੱਲੇ ਦੇ ਬਾਕੀ ਬਚਿਆ ਨੇ ਦੇਸ਼ ਭਗਤੀ ਦੇ ਗੀਤ ਗਾਏ ਅਤੇ ਵੱਖ ਵੱਖ ਸਰਗਰਮੀਆਂ ਵਿੱਚ ਹਿੱਸਾ ਲਿਆ।
