ਸਾਧਵੀਆਂ ਦੇ ਜਿਨਸੀ ਸ਼ੋਸ਼ਣ ਤੇ ਦੋ ਕਤਲ ਕੇਸਾਂ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਨੇ ਫਿਰ ਵਿਵਾਦਤ ਬਿਆਨ ਦਿੱਤਾ ਹੈ। ਇਸ ਵਾਰ ਤਾਂ ਉਸ ਨੇ ਵਿਗਿਆਨ ਨੂੰ ਹੀ ਚੁਣੌਤੀ ਦੇ ਦਿੱਤੀ ਹੈ। ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਆਏ ਰਾਮ ਰਹੀਮ ਨੇ ਉੱਤਰ ਪ੍ਰਦੇਸ਼ ਦੇ ਬਾਗਪਤ ਸਥਿਤ ਬਰਨਾਵਾ ਆਸ਼ਰਮ ਵਿੱਚ ਆਨਲਾਈਨ ਸਤਿਸੰਗ ਦੌਰਾਨ ਵਿਗਿਆਨ ਨੂੰ ਚੁਣੌਤੀ ਦਿੱਤੀ।
ਇਸ ਦੌਰਾਨ ਰਾਮ ਰਹੀਮ ਨੇ ਕਿਹਾ ਕਿ ਡਾਕਟਰ ਕਹਿੰਦੇ ਹਨ ਕਿ ਸ਼ੁਕਰਾਣੂ ਓਵਰਫਲੋ ਹੋ ਜਾਂਦੇ ਹਨ, ਜੇ ਇਹ ਸਹੀ ਹੈ ਤਾਂ ਫਿਰ ਬੱਚੇ ਦੇ ਕਿਉਂ ਨਹੀਂ ਹੁੰਦੇ ? ਰਾਮ ਰਹੀਮ ਨੇ ਸਵਾਲ ਕੀਤਾ ਕਿ ਵਿਗਿਆਨੀਆਂ ਨੇ ਆਖਰ ਕੀ ਖੋਜ ਕੀਤੀ ਹੈ। ਦਰਅਸਲ ਰਾਮ ਰਹੀਮ ਨੂੰ ਬ੍ਰਹਮਚਾਰੀ ਬਾਰੇ ਸਵਾਲ ਪੁੱਛਿਆ ਗਿਆ ਸੀ। ਇਸ ਦੇ ਸਵਾਬ ਵਿੱਚ ਹੀ ਉਸ ਨੇ ਵਿਗਿਆਰ ਉੱਪਰ ਸਵਾਲ ਉਠਾਏ।
ਰਾਮ ਰਹੀਮ ਨੇ ਕਿਹਾ ਕਿ ਬ੍ਰਹਮਚਾਰੀ ਨੂੰ ਆਤਮ-ਸ਼ਕਤੀ ਨਾਲ ਹੀ ਕੰਟਰੋਲ ਕੀਤਾ ਜਾ ਸਕਦਾ ਹੈ। ਖਾਣ-ਪੀਣ ਦੀਆਂ ਆਦਤਾਂ ‘ਚ ਬਦਲਾਅ ਕਰਨਾ ਹੋਵੇਗਾ। ਅਜਿਹੀਆਂ ਚੀਜ਼ਾਂ ਨਾ ਖਾਓ ਜੋ ਬਹੁਤ ਗਰਮ ਹੋਣ। ਉਹ ਚੀਜ਼ਾਂ ਨਾ ਖਾਓ ਜੋ ਤੁਹਾਨੂੰ ਪ੍ਰੇਸ਼ਾਨ ਕਰਦੀਆਂ ਹੋਣ। ਸਾਤਵਿਕ ਭੋਜਨ ਖਾਓ। ਜੈਵਿਕ ਖੁਰਾਕ ਲਓ। ਉਨ੍ਹਾਂ ਕਿਹਾ ਕਿ ਬ੍ਰਹਮਚਾਰੀ ਦਾ ਪਾਲਣ ਇਸ ਲਈ ਕਰਦੇ ਹਨ ਕਿ ਤੁਸੀਂ ਪੜ੍ਹਾਈ ਕਰਦੇ ਹੋ, ਖੇਡਾਂ ਖੇਡਦੇ ਹੋ ਜਾਂ ਖੋਜ ਕਰਦੇ ਹੋ, ਬ੍ਰਹਮਚਾਰੀ ਸਰਬਪੱਖੀ ਵਿਕਾਸ ਲਈ ਵਿਸ਼ਵ ਦੀ ਨੰਬਰ ਇੱਕ ਦਵਾਈ ਹੈ।
ਰਾਮ ਰਹੀਮ ਨੇ ਕਿਹਾ ਕਿ ਮਨ ‘ਚ ਗਲਤ ਵਿਚਾਰ ਨਹੀਂ ਆਉਣੇ ਚਾਹੀਦੇ। ਹੌਲੀ-ਹੌਲੀ ਸਿਮਰਨ ਨਾਲ ਕੰਟਰੋਲ ਹੋ ਸਕਦੇ ਹਨ। ਮਹੱਤਵਪੂਰਨ ਗੱਲ ਇਹ ਹੈ ਕਿ ਆਪਣੇ ਵੀਰਜ ਨੂੰ ਜਾਣ ਨਾ ਦਿਓ। ਆਮ ਤੌਰ ‘ਤੇ ਡਾਕਟਰ ਕਹਿੰਦੇ ਹਨ ਕਿ ਇਹ ਓਵਰਫਲੋ ਹੁੰਦਾ ਹੈ। ਸਵਾਲ ਹੀ ਪੈਦਾ ਨਹੀਂ ਹੁੰਦਾ। ਅਜਿਹਾ ਹੋ ਹੀ ਨਹੀਂ ਸਕਦਾ। ਜੇ ਅਜਿਹਾ ਹੁੰਦਾ ਤਾਂ ਛੋਟੇ ਬੱਚਿਆਂ ਦਾ ਵੀਰਜ ਕਿਉਂ ਨਹੀਂ ਨਿਕਲਦਾ।