ਮਹਾ ਸ਼ਿਵਰਾਤਰੀ ਤੋਂ ਪਹਿਲਾਂ ਦਹਿਸ਼ਤ ਦਾ ਸਾਇਆ! ਪੁਲਿਸ ਅਲਰਟ

ਮਹਾ ਸ਼ਿਵਰਾਤਰੀ ਤੋਂ ਪਹਿਲਾਂ ਲੁਧਿਆਣਾ ਪੁਲਿਸ ਚੌਕਸ ਹੋ ਗਈ ਹੈ। ਖੁਫੀਆ ਰਿਪੋਰਟਾਂ ਮੁਤਾਬਕ ਗੈਰ ਸਮਾਜੀ ਤੱਕ ਮਹਾ ਸ਼ਿਵਰਾਤਰੀ ਮੌਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਇਹ ਰਿਪੋਰਟ ਹੈ ਅੱਤਵਾਦੀ ਹਮਲਾ ਕੀਤਾ ਜਾ ਸਕਦਾ ਹੈ। ਇਸ ਲਈ ਪੁਲਿਸ ਨੇ ਪਹਿਲਾਂ ਹੀ ਸਖਤ ਪਲਾਨਿੰਗ ਕਰ ਲਈ ਹੈ।

ਹਾਸਲ ਜਾਣਕਾਰੀ ਮੁਤਾਬਕ ਵਿਦੇਸ਼ੀ ਏਜੰਸੀਆਂ ਵੱਲੋਂ ਪੰਜਾਬ ’ਚ ਅਤਿਵਾਦੀ ਹਮਲੇ ਦੀ ਇਨਪੁੱਟ ਮਿਲਣ ਤੋਂ ਬਾਅਦ ਲੁਧਿਆਣਾ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ। ਮਹਾ ਸ਼ਿਵਰਾਤਰੀ ਮੌਕੇ ਸੀਨੀਅਰ ਪੁਲਿਸ ਅਧਿਕਾਰੀ ਮੰਦਰ ਕਮੇਟੀਆਂ ਦੇ ਨਾਲ ਪੂਰੀ ਤਰ੍ਹਾਂ ਤਾਲਮੇਲ ਬਣਾ ਰਹੇ ਹਨ।

ਦੱਸ ਦਈਏ ਕਿ ਮਹਾ ਸ਼ਿਵਰਾਤਰੀ ਨੂੰ ਲੈ ਕੇ ਸ਼ਹਿਰ ’ਚ ਸ਼ੋਭਾ ਯਾਤਰਾਵਾਂ ਕੱਢੀਆਂ ਜਾਂਦੀਆਂ ਹਨ। ਇਸ ਦੇ ਨਾਲ ਨਾਲ ਕਈ ਵੱਡੇ ਪ੍ਰਾਚੀਨ ਮੰਦਰਾਂ ’ਚ ਸਮਾਗਮ ਕਰਵਾਏ ਜਾਂਦੇ ਹਨ। ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਮੰਦਰ ਕਮੇਟੀਆਂ ਦੇ ਅਹੁਦੇਦਾਰਾਂ ਨਾਲ ਮੀਟਿੰਗ ਵੀ ਕੀਤੀ ਹੈ।

ਪੁਲਿਸ ਵੱਲੋਂ ਯੋਜਨਾ ਬਣਾਈ ਗਈ ਹੈ ਕਿ ਸ਼ਹਿਰ ’ਚ ਨਿਕਲਣ ਵਾਲੀਆਂ ਸ਼ੋਭਾ ਯਾਤਰਾਵਾਂ ਦੇ ਨਾਲ ਨਾਲ ਪੁਲਿਸ ਫੋਰਸ ਚੱਲੇਗੀ। ਕੁਝ ਪੁਲਿਸ ਮੁਲਾਜ਼ਮ ਸਾਦੀ ਵਰਦੀ ’ਚ ਸ਼ਰਧਾਲੂ ਬਣ ਕੇ ਨਾਲ ਚੱਲਣਗੇ। ਖੋਜੀ ਕੁੱਤਿਆਂ ਦੀ ਟੀਮ ਤੇ ਖੁਫ਼ੀਆ ਵਿਭਾਗ ਦੇ ਮੁਲਾਜ਼ਮ ਵੀ ਨਾਲ ਨਾਲ ਚੱਲਣਗੇ।

ਪ੍ਰਾਚੀਨ ਸੰਗਲਾ ਵਾਲਾ ਸ਼ਿਵਾਲਾ 500 ਸਾਲ ਤੋਂ ਵੱਧ ਪੁਰਾਣਾ ਹੈ। ਜੋ ਇੱਥੋਂ ਦਾ ਪ੍ਰਾਚੀਨ ਮੰਦਰ ਹੈ। ਸ਼ਿਵਰਾਤਰੀ ਦੌਰਾਨ ਮੰਦਰ ਦੇ ਬਾਹਰ ਸਖਤ ਸੁਰੱਖਿਆ ਰਹੇਗੀ ਤੇ ਹਰ ਆਉਣ ਜਾਣ ਵਾਲੇ ’ਤੇ ਨਜ਼ਰ ਰੱਖਣ ਲਈ ਮੰਦਰ ਵੱਲੋਂ ਜੋ ਕੈਮਰੇ ਲਾਏ ਗਏ ਹਨ, ਕੰਟਰੋਲ ਰੂਮ ’ਚ ਪੁਲਿਸ ਤਾਇਨਾਤ ਰਹੇਗੀ। ਇਸ ਤੋਂ ਇਲਾਵਾ ਬਾਜਵਾ ਨਗਰ ਪ੍ਰਾਚੀਨ ਮੰਦਰ, ਗਊਘਾਟ ਸਮਸ਼ਾਨਘਾਟ ਦੇ ਕੋਲ ਮੰਦਰ, ਦੁਰਗਾ ਮਾਤਾ ਮੰਦਰ ਦੇ ਨਾਲ ਨਾਲ ਕਈ ਪ੍ਰਾਚੀਨ ਮੰਦਰ ਹਨ, ਜਿੱਥੇ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ।

ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਨੇ ਪੂਰੀ ਯੋਜਨਾ ਬਣਾਈ ਹੈ। ਸ਼ੋਭਾ ਯਾਤਰਾ ਨੂੰ ਧਿਆਨ ’ਚ ਰੱਖਦੇ ਹੋਏ ਪੁਲਿਸ ਫੋਰਸ ਸ਼ੋਭਾ ਯਾਤਰਾ ਨਾਲ ਲਾਈ ਗਈ ਹੈ। ਸ਼ੋਭਾ ਯਾਤਰਾ ਦੇ ਨਾਲ ਨਾਲ ਵੀ ਪੁਲਿਸ ਫੋਰਸ ਚੱਲੇਗੀ। ਇਸ ਤੋਂ ਇਲਾਵਾ ਪ੍ਰਾਚੀਨ ਮੰਦਰਾਂ ’ਚ ਭੀੜ ਦੇ ਅਨੁਸਾਰ ਪੁਲੀਸ ਫੋਰਸ ਲਾਈ ਜਾਵੇਗੀ। ਇਸ ਤੋਂ ਇਲਾਵਾ ਜਿਵੇਂ ਹੀ ਸੁਰੱਖਿਆ ਪ੍ਰਬੰਧਾਂ ਦੀ ਲੋੜ ਪਵੇਗੀ, ਸਖਤ ਕਰ ਦਿੱਤੇ ਜਾਣਗੇ।

hacklink al hack forum organik hit kayseri escort mariobet girişslot sitelerideneme bonusu veren sitelertiktok downloadergrandpashabetdeneme bonusu veren sitelerescort1xbet girişAdana escortpadişahbetpadişahbetsweet bonanzasahabet