ਗੋਇੰਦਵਾਲ ਜੇਲ੍ਹ ‘ਚ 2 ਗੈਂਗਸਟਰਾਂ ਦੀ ਮੌਤ ਨੂੰ ਲੈ ਕੇ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਸਿਸਟਮ ਕੰਟਰੋਲ ਤੋਂ ਬਾਹਰ ਹੋ ਰਿਹਾ ਹੈ। ਜੇਲ੍ਹਾਂ ‘ਚੋਂ ਮੋਬਾਈਲ ਫ਼ੋਨ ਤਾਂ ਪਹਿਲਾਂ ਵੀ ਮਿਲਦੇ ਸੀ ਪਰ ਜੇਲ੍ਹ ‘ਚ ਝੜਪ ਹੋਣਾ ਅਤੇ ਸਿੱਧੂ ਮੂਸੇਵਾਲਾ ਕਤਲ ਕੇਸ ਦੇ 2 ਮੁੱਖ ਦੋਸ਼ੀਆਂ ਦੀ ਮੌਤ ਸਰਕਾਰ ਦੀ ਨੀਅਤ ਅਤੇ ਨੀਤੀ ‘ਤੇ ਵੱਡੇ ਸਵਾਲ ਖੜੇ ਕਰਦੀ ਹੈ, ਪੰਜਾਬ ‘ਚ ਜੋ ਕੁਝ ਹੋ ਰਿਹਾ ਹੈ, ਉਹ ਸਰਕਾਰ ਦੇ ਵੱਸ ‘ਚ ਹੀ ਨਹੀਂ ਹੈ।
ਦਿੱਲੀ ਦੇ ਡਿਪਟੀ ਸੀ.ਐਮ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਖਿਲਾਫ਼ ਆਮ ਆਦਮੀ ਪਾਰਟੀ ਵਲੋਂ ਕੀਤੇ ਜਾ ਰਹੇ ਵਿਰੋਧ ਦੇ ਸਬੰਧ ‘ਚ ਉਨ੍ਹਾਂ ਕਿਹਾ ਕਿ ਇਹ ਸਭ ਲੋਕ ਤਾਂ ਕੱਟੜ ਇਮਾਨਦਾਰ ਹਨ, ਮੈਨੂੰ ਪੱਕਾ ਤਾਂ ਨਹੀਂ ਪਤਾ ਪਰ ਬਹੁਤ ਵੱਡਾ ਲੈਣ-ਦੇਣ ਹੋਇਆ ਹੈ, ਜੋ ਖਾਸ ਤੌਰ ‘ਤੇ ਆਬਕਾਰੀ ਨੀਤੀ ‘ਚ ਹੈ। ਪੰਜਾਬ ਵਿੱਚ ਉਨ੍ਹਾਂ ਦੀ ਸਰਕਾਰ ਨੂੰ ਇੱਕ ਸਾਲ ਪੂਰਾ ਹੋਣ ਵਾਲਾ ਹੈ ਅਤੇ ਇਹ ਲੋਕ ਜਸ਼ਨ ਮਨਾਉਣ ਦੀ ਤਿਆਰੀ ਕਰ ਰਹੇ ਹਨ ਪਰ ਮੈਨੂੰ ਸਮਝ ਨਹੀਂ ਆ ਰਿਹਾ ਕਿ ਇਹ ਕਿਸ ਚੀਜ ਨੂੰ ਲੈ ਕੇ ਜਸ਼ਨ ਮਨਾਉਣਗੇ।
ਪੰਜਾਬ ਸਰਕਾਰ ਵੱਲੋਂ ਰਾਜਪਾਲ ਦੀ ਤਰਫੋਂ ਬਜਟ ਸੈਸ਼ਨ ਦੀ ਮਨਜ਼ੂਰੀ ਨਾ ਦੇਣ ਸਬੰਧੀ ਸੁਪਰੀਮ ਕੋਰਟ ਵਿੱਚ ਪਾਈ ਪਟੀਸ਼ਨ ਬਾਰੇ ਉਨ੍ਹਾਂ ਕਿਹਾ ਕਿ ਜੇਕਰ ਰਾਜਪਾਲ ਇੱਕ ਵਾਰ ਦੀ ਬਜਾਏ ਦੋ ਵਾਰ ਬੁਲਾਵੇ ਤਾਂ ਦੋ ਵਾਰ ਚਲੇ ਜਾਣਾ ਚਾਹੀਦਾ ਹੈ, ਕਿਉਂਕਿ ਸਰਕਾਰ ਦੇ ਅਜਿਹੇ ਰਿਸ਼ਤੇ ਨਹੀਂ ਨਹੀਂ ਚਾਹੀਦੇ । ਪੰਜਾਬ ਵਿੱਚ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਹਨ ਪਰ ਪੰਜਾਬ ਸਰਕਾਰ ਸਿਰਫ ਸੋਸ਼ਲ ਮੀਡੀਆ ਅਤੇ ਮੀਡੀਆ ਵਿੱਚ ਸਰਗਰਮ ਰਹਿਣ ਵਿੱਚ ਵਿਸ਼ਵਾਸ ਰੱਖਦੀ ਹੈ ਬਸ , ਜੋ ਕਿ ਨਹੀਂ ਲੱਗ ਰਿਹਾ ਹੈ ਕਿ ਮੀਡੀਆ ‘ਤੇ ਸਰਕਾਰ ਚੱਲ ਰਹੀ ਹੈ ਤਾਂ ਮਤਲਬ ਚੱਲ ਰਹੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਜਨਾਲਾ ਘਟਨਾ ਦੇ 4 ਦਿਨ ਬਾਅਦ ਵੀ ਪੁਲਿਸ ਨੇ FIR ਦਰਜ ਨਹੀਂ ਕੀਤੀ, ਪੰਜਾਬ ਪੁਲਿਸ ਨੂੰ ਕਿਸ ਗੱਲ ਦਾ ਡਰ ? ਇਸ ਬਾਰੇ ਉਨ੍ਹਾਂ ਕਿਹਾ ਕਿ ਮੇਰੇ ਹਿਸਾਬ ਨਾਲ ਹੈਡਲਿੰਗ ਸਹੀ ਸਨ ਪਰ ਜੋ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾਇਆ ਗਿਆ ਹੈ, ਇਹ ਗਲਤ ਹੈ ਅਤੇ ਮੈਨੂੰ ਨਹੀਂ ਲੱਗਦਾ ਕਿ ਇਤਿਹਾਸ ਵਿੱਚ ਕਦੇ ਅਜਿਹਾ ਕੁੱਝ ਹੋਇਆ ਹੈ।