ਇਸ ਕੰਪਨੀ ਨੇ ਆਪਣੇ ਮੁਲਾਜ਼ਮਾਂ ਨੂੰ ਕਿਹਾ ਟਾਟਾ ਬਾਏ-ਬਾਏ

ਲੰਬੇ ਸਮੇਂ ਤੋਂ ਓਪਨ ਏਆਈ ਦੇ ਚੈਟਬੋਟ ‘ਚੈਟ ਜੀਪੀਟੀ’ ਨੂੰ ਲੈ ਕੇ ਚਰਚਾ ਚੱਲ ਰਹੀ ਸੀ ਕਿ ਇਸ ਚੈਟਬੋਟ ਕਾਰਨ ਲੋਕ ਆਪਣੀ ਨੌਕਰੀ ਗੁਆ ਸਕਦੇ ਹਨ। ਹਾਲਾਂਕਿ ਇਸ ਗੱਲ ਤੋਂ ਹਰ ਪਾਸੇ ਇਨਕਾਰ ਕੀਤਾ ਜਾ ਰਿਹਾ ਸੀ ਪਰ ਹੁਣ ਇੱਕ ਨਿਊਜ਼ ਵੈੱਬਸਾਈਟ ਨੇ ਆਪਣੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦੇਣਾ ਸ਼ੁਰੂ ਕਰ ਦਿੱਤਾ ਹੈ। ਦਰਅਸਲ, ਤਕਨੀਕੀ ਆਧਾਰਿਤ ਨਿਊਜ਼ ਵੈੱਬਸਾਈਟ CNET ਨੇ ਆਪਣੇ ਮੁਲਾਜ਼ਮਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਹੈ, ਕਿਉਂਕਿ ਕੰਪਨੀ ਹੁਣ AI ਟੂਲਸ ਦੀ ਮਦਦ ਨਾਲ ਲੇਖ ਲਿਖ ਰਹੀ ਹੈ।

ਕੰਪਨੀ ਆਪਣੇ ਲਗਭਗ 10% ਮੁਲਾਜ਼ਮਾਂ ਦੀ ਛਾਂਟੀ ਕਰ ਰਹੀ ਹੈ। ਇਨ੍ਹਾਂ ‘ਚੋਂ ਕੁਝ ਮੁਲਾਜ਼ਮ ਅਜਿਹੇ ਹਨ ਜੋ ਲੰਬੇ ਸਮੇਂ ਤੋਂ ਇੱਥੇ ਕੰਮ ਕਰ ਰਹੇ ਸਨ। ਸਿਰਫ਼ ਮੁਲਾਜ਼ਮ ਹੀ ਨਹੀਂ, ਸਗੋਂ CNET ਐਡੀਟਰ-ਇਨ-ਚੀਫ਼ Connie Guglielmo ਵੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਵੇਗੀ ਅਤੇ ਉਹ ਸੀਨੀਅਰ ਵਾਈਸ ਪ੍ਰੈਜ਼ੀਡੈਂਸ ਆਫ਼ ਏਆਈ ਕੰਟੈਂਟ ਸਟ੍ਰੈਟਜੀ ਦਾ ਅਹੁਦਾ ਸੰਭਾਲੇਗੀ। ਉਨ੍ਹਾਂ ਦੀ ਥਾਂ ‘ਤੇ ਐਡੀਟਰ ਦਾ ਅਹੁਦਾ Adam Auriemma ਸੰਭਾਲੇਗੀ, ਜੋ ਰੈੱਡ ਵੈਂਚਰਸ ਦੀ ਇਕ ਕੰਪਨੀ ਦੇ ਸਾਬਕਾ ਸੰਪਾਦਕ ਰਹਿ ਚੁੱਕੀ ਹੈ।

ਪਹਿਲਾਂ ਬੰਦ ਕੀਤਾ ਕੰਮ, ਹੁਣ ਫਿਰ ਹੋ ਰਹੀ ਵਰਤੋਂ

ਜਨਵਰੀ ‘ਚ ਫਿਊਚਰਜ਼ਮ ਦੀ ਇੱਕ ਰਿਪੋਰਟ ਦੇ ਅਨੁਸਾਰ CNET ਨੇ ਪਿਛਲੇ ਸਾਲ ਨਵੰਬਰ ਤੋਂ AI ਟੂਲਸ ਦੀ ਮਦਦ ਨਾਲ ਕਈ ਦਰਜਨ ਲੇਖ ਤਿਆਰ ਕੀਤੇ ਹਨ। ਇਸ ਤੋਂ ਇਲਾਵਾ ਰੈੱਡ ਵੈਂਚਰ ਦੀਆਂ ਹੋਰ ਕੰਪਨੀਆਂ ਨੇ ਵੀ ਏਆਈ ਦੀ ਮਦਦ ਨਾਲ ਕਈ ਲੇਖ ਲਿਖੇ ਅਤੇ ਪ੍ਰਕਾਸ਼ਿਤ ਕੀਤੇ। ਮੁਲਾਜ਼ਮਾਂ ਨੂੰ ਹਟਾਉਣ ‘ਤੇ ਸੀਐਨਈਟੀ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਲੋਕਾਂ ਨੂੰ ਇਸ ਲਈ ਕੱਢਿਆ ਜਾ ਰਿਹਾ ਹੈ ਤਾਂ ਕਿ ਵੈੱਬਸਾਈਟ ਨੂੰ ਬਿਹਤਰ ਬਣਾਇਆ ਜਾ ਸਕੇ ਅਤੇ ਇਹ ਗੂਗਲ ਰੈਂਕਿੰਗ ‘ਚ ਟਾਪ ‘ਤੇ ਆ ਸਕੇ। ਦੱਸ ਦਈਏ ਕਿ ਇਸ ਤੋਂ ਪਹਿਲਾਂ CNET ਨੇ ਕਿਹਾ ਸੀ ਕਿ ਉਹ AI ਟੂਲਸ ਦੇ ਜ਼ਰੀਏ ਲਿਖੇ ਲੇਖਾਂ ਦੀ ਵਰਤੋਂ ਨਹੀਂ ਕਰ ਰਹੇ ਹਨ, ਪਰ ਇਕ ਵਾਰ ਫਿਰ ਰੈੱਡ ਵੈਂਚਰਸ ਦੇ ਵੱਖ-ਵੱਖ ਪਲੇਟਫਾਰਮਾਂ ਨੇ AI ਟੂਲਸ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਦੇ ਤਹਿਤ ਲੋਕਾਂ ਨੂੰ ਨੌਕਰੀ ਤੋਂ ਕੱਢਿਆ ਜਾ ਰਿਹਾ ਹੈ।

ਕੀ ਹੈ ਚੈਟ ਜੀਪੀਟੀ?

ਚੈਟ ਜੀਪੀਟੀ ਨੂੰ ਓਪਨ ਏਆਈ ਨੇ ਤਿਆਰ ਕੀਤਾ ਹੈ। ਇਹ ਮਸ਼ੀਨ ਲਰਨਿੰਗ ‘ਤੇ ਆਧਾਰਿਤ ਇੱਕ AI ਟੂਲ ਹੈ ਜਿਸ ‘ਚ ਜਨਤਕ ਤੌਰ ‘ਤੇ ਉਪਲੱਬਧ ਸਾਰਾ ਡਾਟਾ ਫੀਡ ਕੀਤਾ ਗਿਆ ਹੈ। ਇਹ ਟੂਲ ਤੁਹਾਨੂੰ ਸਟੋਰੀ, ਕਵਿਤਾ, ਸਮਾਚਾਰ ਲੇਖ ਆਦਿ ਲਿਖ ਕੇ ਸਕਿੰਟਾਂ ‘ਚ ਕੁਝ ਵੀ ਦੇ ਸਕਦਾ ਹੈ। ਹਾਲਾਂਕਿ ਇਸ ਦਾ ਗਿਆਨ ਅਜੇ 2021 ਤੱਕ ਸੀਮਤ ਹੈ।

ਦੱਸ ਦੇਈਏ ਕਿ ਰੈੱਡ ਵੈਂਚਰਸ ਇੱਕ ਅਮਰੀਕੀ ਮੀਡੀਆ ਕੰਪਨੀ ਹੈ, ਜੋ Lonely Planet, CNET, ZDNet, The Points Guy, Healthline ਅਤੇ Bankrate ਦੀ ਵੀ ਮਾਲਕ ਹੈ।

hacklink al hack forum organik hit kayseri escort mariobet girişslot sitelerideneme bonusu veren sitelertiktok downloadergrandpashabetdeneme bonusu veren sitelerescort1xbet girişAdana escortpadişahbetpadişahbetmarsbahisgamdom1xbet giriş