ਵਿਜੀਲੈਂਸ ਟੀਮ ਕਰਤਾਰਪੁਰ ਵਿਖੇ ਜੰਗ-ਏ-ਆਜ਼ਾਦੀ ਯਾਦਗਾਰ ਪੁੱਜੀ

ਕਰਤਾਰਪੁਰ – ਕਰਤਾਰਪੁਰ ਜੀ. ਟੀ. ਰੋਡ ’ਤੇ ਪੰਜਾਬ ’ਚ ਅਕਾਲੀ ਸਰਕਾਰ ਦੇ ਕਾਰਜਕਾਲ ’ਚ 2012 ’ਚ ਰੱਖੇ ਜੰਗ-ਏ-ਆਜ਼ਾਦੀ ਯਾਦਗਾਰ ਦੀ ਨੀਂਹ ਪੱਥਰ ‘ਤੇ 2015 ਤੋਂ ਸ਼ੁਰੂ ਹੋਈ ਉਸਾਰੀ ਸਬੰਧੀ ਹਰ ਤਰ੍ਹਾਂ ਦੇ ਖ਼ਰਚਿਆਂ ਦੀ ਜਾਂਚ ਲਈ ਵੀਰਵਾਰ ਬਾਅਦ ਦੁਪਹਿਰ ਵਿਜੀਲੈਂਸ ਦੀ ਟੀਮ ਦੂਸਰੀ ਵਾਰ ਡੀ. ਐੱਸ. ਪੀ. ਜਤਿੰਦਰਜੀਤ ਸਿੰਘ ਦੀ ਅਗਵਾਈ ’ਚ ਜੰਗ-ਏ-ਆਜ਼ਾਦੀ ਯਾਦਗਾਰ ਪੁੱਜੀ।

ਟੀਮ ਨੇ ਇਸ ਯਾਦਗਾਰ ਦੇ ਉਸਾਰੀ ਸਬੰਧੀ ਸਾਰੇ ਖ਼ਰਚਿਆਂ ਅਤੇ ਹੋਰ ਪ੍ਰਬੰਧਾਂ ਦੀ ਜਾਂਚ ਕੀਤੀ। ਦੱਸਣਯੋਗ ਹੈ ਕਿ ਕਰੀਬ 315 ਕਰੋੜ ਦੀ ਲਾਗਤ ਨਾਲ 25 ਏਕੜ ’ਚ (ਤਿੰਨ ਫੇਸ ’ਚ ਮੁਕਮੰਲ ਹੋਣ ਵਾਲੀ) ਜੀ. ਟੀ. ਰੋਡ ਕਰਤਾਰਪੁਰ ‘ਤੇ ਸਾਲ 2015 ’ਚ ਇਸ ਯਾਦਗਾਰ ਦੀ ਉਸਾਰੀ ਸ਼ੁਰੂ ਕੀਤੀ ਗਈ ਸੀ, ਜਿਸ ਦੇ ਤੀਸਰਾ ਅਤੇ ਆਖਰੀ ਫੇਸ ਮੁਕੰਮਲ ਕਰਕੇ 14 ਅਗਸਤ 2018 ਨੂੰ ਪੰਜਾਬ ਸਰਕਾਰ ਨੂੰ ਸੌਂਪ ਦਿੱਤਾ ਗਿਆ ਸੀ। ਕਰੀਬ 200 ਕਰੋੜ ਰੁਪਏ ਦੀ ਲਾਗਤ ਨਾਲ ਇਸ ਯਾਦਗਾਰ ਦੀ ਉਸਾਰੀ ਲਈ ਦਿੱਤੇ ਗਏ ਠੇਕੇ ਸਬੰਧੀ ਸਾਰੇ ਦਸਤਾਵੇਜ਼ਾਂ ਨੂੰ ਵਿਜੀਲੈਂਸ ਵੱਲੋਂ ਖੰਗਾਲਿਆ ਜਾ ਰਿਹਾ ਹੈ ਕਿ ਇਸ ਦੀ ਉਸਾਰੀ ਲਈ ਠੇਕਾ ਕਿਸ ਤਰ੍ਹਾਂ ਦਿੱਤਾ ਗਿਆ। ਉਸ ਦੀਆਂ ਕਮੇਟੀਆਂ ਕਿਹੜੀਆਂ ਸਨ ਅਤੇ ਕਿਸ ਤਰ੍ਹਾਂ ਦਾ ਮਟੀਰੀਅਲ ਵਰਤਿਆ ਜਾਣਾ ਸੀ।

ਇਸ ਸਬੰਧੀ ਭਾਵੇਂ ਵੇਰਵੇ ਸਮੇਤ ਡੀ. ਐੱਸ. ਪੀ. ਵਿਜੀਲੈਂਸ ਜਤਿੰਦਰਜੀਤ ਸਿੰਘ ਨੇ ਭਾਵੇਂ ਸਪੱਸ਼ਟ ਉੱਤਰ ਨਹੀਂ ਦਿੱਤੇ ਪਰ ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਅਜੇ ਹੋਰ ਅੱਗੇ ਤੱਕ ਚਲਣੀ ਹੈ। ਅੱਜ ਬਿੰਲਡਿੰਗ ਦੇ ਠੇਕੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਵਿਜੀਲੈਂਸ ਵੱਲੋਂ ਇਸ ਸਾਰੇ ਕੰਮ ਦੀ ਸੁਪਰਵਿਜ਼ਨ ਕਰਨ ਵਾਲੀ ਪੀ. ਡਬਲਿਊ. ਡੀ. ਦੇ ਐਕਸੀਅਨ ਸਰਵਰਾਜ ਨੂੰ ਵੀ ਜਾਂਚ ਦੌਰਾਨ ਬੁਲਾਇਆ ਗਿਆ ਸੀ, ਜਿਨ੍ਹਾਂ ਤੋਂ ਵੀ ਸਬੰਧਤ ਜਾਣਕਾਰੀ ਲਈ ਦਸਤਾਵੇਜ਼ ਮੰਗੇ ਗਏ ਹਨ। ਇਸ ਦੌਰਾਨ ਇਸ ਯਾਦਗਾਰ ਦੇ ਮੈਨੇਜਰ ਰਜਤ ਸਮੇਤ ਸਾਰੇ ਸਟਾਫ਼ ਵਿਜੀਲੈਂਸ ਟੀਮ ਵੱਲੋਂ ਮੰਗੇ ਜਾ ਰਹੇ ਦਸਤਾਵੇਜ਼ਾਂ ਨੂੰ ਉਪਲੱਬਧ ਕਰਵਾਉਣ ’ਚ ਜੁਟਿਆ ਸੀ।

 

hacklink al hack forum organik hit kayseri escort mariobet girişslot sitelerideneme bonusu veren sitelertiktok downloadergrandpashabetdeneme bonusu veren sitelerescort1xbet girişsekabetSamsun escortholiganbetpadişahbetpadişahbet girişmarsbahisimajbetgrandpashabet