Chandigarh Airport : ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਹਵਾਈ ਅੱਡਾ ਚੰਡੀਗੜ੍ਹ ਤੋਂ ਸਮਰ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਇਸ ਵਾਰ ਤਿੰਨ ਨਵੀਆਂ ਘਰੇਲੂ ਉਡਾਣਾਂ ਨੂੰ ਸ਼ਡਿਊਲ ‘ਚ ਸ਼ਾਮਲ ਕੀਤਾ ਗਿਆ ਹੈ। ਹੁਣ ਹਵਾਈ ਅੱਡੇ ਤੋਂ ਰੋਜ਼ਾਨਾ 102 ਉਡਾਣਾਂ ਦੀ ਆਵਾਜਾਈ ਹੋਵੇਗੀ। ਇਸ ਸਬੰਧੀ ਹਵਾਈ ਅੱਡੇ ਦੇ ਸੀ.a ਈ. ਓ. ਰਾਕੇਸ਼ ਸਹਾਏ ਰੰਜਨ ਨੇ ਦੱਸਿਆ ਕਿ ਸਮਰ ਸ਼ਡਿਊਲ 26 ਮਾਰਚ ਤੋਂ 28 ਅਕਤੂਬਰ ਤੱਕ ਲਾਗੂ ਰਹੇਗਾ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਸਮਰ ਸ਼ਡਿਊਲ ‘ਚ ਤਿੰਨ ਨਵੀਆਂ ਘਰੇਲੂ ਉਡਾਣਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ ਇਕ ਦਾ ਸੰਚਾਲਨ 17 ਅਪ੍ਰੈਲ ਤੋਂ ਹੋਵੇਗਾ। ਉੱਥੇ ਹੀ ਇੰਟਰਨੈਸ਼ਨਲ ਉਡਾਣਾਂ ਦੇ ਸੰਚਾਲਨ ਸਬੰਧੀ ਉਨ੍ਹਾਂ ਕਿਹਾ ਕਿ ਅਥਾਰਟੀ ਵਲੋਂ ਕਈ ਵਿਦੇਸ਼ੀ ਏਅਰਲਾਈਨਜ਼ ਨੂੰ ਪ੍ਰਪੋਜ਼ਲ ਭੇਜਿਆ ਗਿਆ ਹੈ। ਉੱਥੇ ਹੀ ਕਈ ਏਅਰਲਾਈਨਜ਼ ਨੇ ਹਵਾਈ ਅੱਡੇ ਦਾ ਦੌਰਾ ਵੀ ਕੀਤਾ ਹੈ ਪਰ ਅਜੇ ਕੋਈ ਜਵਾਬ ਨਹੀਂ ਮਿਲਿਆ ਹੈ। ਅਜਿਹੇ ‘ਚ ਸਾਡੀ ਕੋਸ਼ਿਸ਼ ਹੈ ਕਿ ਇੰਟਰਨੈਸ਼ਨਲ ਉਡਾਣਾਂ ਦੀ ਗਿਣਤੀ ‘ਚ ਛੇਤੀ ਵਾਧਾ ਕੀਤਾ ਜਾਵੇ।
ਇੰਟਰਨੈਸ਼ਨਲ ਏਅਰਪੋਰਟ ਤੋਂ 2022-23 ਦੇ ਮੁਕਾਬਲੇ ਤਿੰਨ ਨਵੀਆਂ ਉਡਾਣਾਂ ਹੋਈਆਂ ਸ਼ਾਮਲ
ਭਾਵੇਂ ਹੀ ਇੰਟਰਨੈਸ਼ਨਲ ਉਡਾਣਾਂ ਦੇ ਸੰਚਾਲਨ ‘ਚ ਦੇਰੀ ਹੋ ਰਹੀ ਹੈ ਪਰ ਘਰੇਲੂ ਉਡਾਣਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਤਹਿਤ ਅਥਾਰਟੀ ਵਲੋਂ 2023-24 ਦੇ ਸ਼ਡਿਊਲ ‘ਚ ਤਿੰਨ ਨਵੀਆਂ ਘਰੇਲੂ ਉਡਾਣਾਂ ਸ਼ਾਮਲ ਕੀਤੀਆਂ ਗਈਆਂ ਹਨ। 2022-23 ਦੌਰਾਨ ਸਿਰਫ 96 ਉਡਾਣਾਂ ਦੀ ਆਵਾਜਾਈ ਹੁੰਦੀ ਸੀ, ਉੱਥੇ ਹੀ ਇਸ ਸਮਰ ਸ਼ਡਿਊਲ ‘ਚ ਉਡਾਣਾਂ ਦੀ ਗਿਣਤੀ 51 ਤੱਕ ਪਹੁੰਚ ਗਈ ਹੈ। ਹੁਣ ਏਅਰਪੋਰਟ ਤੋਂ ਰੋਜ਼ਾਨਾ 102 ਉਡਾਣਾਂ ਆਪ੍ਰੇਟ ਹੋਣਗੀਆਂ। ਏਅਰਪੋਰਟ ਤੋਂ ਅਕਾਸ਼ ਏਅਰਲਾਈਨਜ਼ 17 ਅਪ੍ਰੈਲ ਤੋਂ ਚੰਡੀਗੜ੍ਹ-ਬੈਂਗਲੌਰ ‘ਚ ਨਵੀਂ ਉਡਾਣ ਸ਼ੁਰੂ ਕਰ ਰਿਹਾ ਹੈ। ਜਦੋਂਕਿ ਇੰਡੀਗੋ ਕੋਲਕਤਾ-ਚੰਡੀਗੜ੍ਹ-ਸ਼੍ਰੀਨਗਰ ਅਤੇ ਦੂਜੀ ਉਡਾਣ ਅਹਿਮਦਾਬਾਦ-ਚੰਡੀਗੜ੍ਹ-ਸ਼੍ਰੀਨਗਰ ਵਿਚਕਾਰ ਸ਼ੁਰੂ ਕਰ ਰਿਹਾ ਹੈ। ਹਾਲਾਂਕਿ ਇੰਡੀਗੋ ਏਅਰਲਾਈਨਜ਼ ਵਲੋਂ ਅਜੇ ਇਨ੍ਹਾਂ ਦੋਵਾਂ ਉਡਾਣਾਂ ਦੇ ਸੰਚਾਲਨ ਦੀ ਤਾਰੀਖ਼ ਦਾ ਐਲਾਨ ਨਹੀਂ ਕੀਤਾ ਗਿਆ ਹੈ।
ਸਵੇਰੇ 6 ਤੋਂ ਰਾਤ 11.55 ਵਜੇ ਤੱਕ ਏਅਰਪੋਰਟ ਹੋਵੇਗਾ ਆਪ੍ਰੇਟ
ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਚੰਡੀਗੜ੍ਹ ਤੋਂ ਰਾਤ ਸਮੇਂ ਉਡਾਣਾਂ ਨੂੰ ਆਪ੍ਰੇਟ ਕਰਨ ਦੇ ਸਮੇਂ ‘ਚ ਵੀ ਵਾਧਾ ਕੀਤਾ ਗਿਆ ਹੈ। ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ’ਤੇ ਆਖ਼ਰੀ ਉਡਾਣ ਰਾਤ 11.30 ਵਜੇ ਲੈਂਡ ਕਰਦੀ ਸੀ। ਉੱਥੇ ਹੀ ਹੁਣ ਆਪ੍ਰੇਸ਼ਨਜ਼ ਟਾਈਮਿੰਗ ‘ਚ 25 ਮਿੰਟ ਦਾ ਵਾਧਾ ਕੀਤਾ ਗਿਆ ਹੈ। ਹਾਲਾਂਕਿ ਅਥਾਰਟੀ ਵਲੋਂ ਏਅਰਲਾਈਨਜ਼ ਨੂੰ ਆਰਡਰ ਕਰ ਦਿੱਤਾ ਗਿਆ ਹੈ ਕਿ ਇੰਟਰਨੈਸ਼ਨਲ ਏਅਰਪੋਰਟ 24 ਘੰਟੇ ਆਪ੍ਰੇਟ ਹੋਵੇਗਾ ਪਰ ਬੈਂਗਲੌਰ-ਚੰਡੀਗੜ੍ਹ ਦੀ ਉਡਾਣ ਰਾਤ 11. 55 ਵਜੇ ਲੈਂਡ ਹੋਵੇਗੀ ਅਤੇ ਸਵੇਰੇ 6 ਵਜੇ ਪਹਿਲੀ ਉਡਾਣ ਉੱਡੇਗੀ।
2022-23 ਵਿਚ ਸਭ ਤੋਂ ਜ਼ਿਆਦਾ ਉਡਾਣਾਂ ਦੀ ਆਵਾਜਾਈ
ਇੰਟਰਨੈਸ਼ਨਲ ਏਅਰਪੋਰਟ ਚੰਡੀਗੜ੍ਹ ਤੋਂ 2022-23 ਦੌਰਾਨ ਸਭ ਤੋਂ ਜ਼ਿਆਦਾ ਉਡਾਣਾਂ ਦੀ ਆਵਾਜਾਈ ਹੋਈ। ਜਾਣਕਾਰੀ ਅਨੁਸਾਰ 26451 ਉਡਾਣਾਂ ਦੀ ਮੂਵਮੈਂਟ ਹੋਈ, ਜਦੋਂਕਿ ਕੋਵਿਡ-19 ਦੌਰਾਨ ਸਿਰਫ 12774 ਫਲਾਈਟ ਹੀ ਮੂਵਮੈਂਟ ਹੋਈ ਸੀ। ਉੱਥੇ ਹੀ, 2021-22 ਵਿਚ 21144 ਉਡਾਣਾਂ ਦੀ ਆਵਾਜਾਈ ਹੋਈ ਸੀ। ਅਜਿਹੇ ‘ਚ ਅੰਦਾਜ਼ਾ ਲਗਾ ਸਕਦੇ ਹੋ ਕਿ ਏਅਰਪੋਰਟ ਤੋਂ ਮੁਸਾਫ਼ਰਾਂ ਦੀ ਆਵਾਜਾਈ ਸਭ ਤੋਂ ਜ਼ਿਆਦਾ ਹੈ।