05/24/2024 12:13 PM

ਪੰਜਾਬ ਦੇ ਵਿਕਾਸ ਲਈ ਮੁੱਖ ਮੰਤਰੀ ਮਾਨ ਦਾ ਵੱਡਾ ਫ਼ੈਸਲਾ

ਪੰਜਾਬ ਸਰਕਾਰ ਵਲੋਂ ਵਿਕਾਸ ਕਾਰਜਾਂ ਅਤੇ ਹੋਰ ਪ੍ਰਾਜੈਕਟਾਂ ਨੂੰ ਫੁਲਪਰੂਫ ਤਰੀਕੇ ਨਾਲ ਸ਼ੁਰੂ ਅਤੇ ਪੂਰਾ ਕਰਵਾਉਣ ਲਈ ਸਾਰੇ ਜ਼ਿਲ੍ਹਿਆਂ ’ਚ ਡਿਵੈਲਪਮੈਂਟ ਪਲਾਨ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਯੋਜਨਾ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ ’ਤੇ ਬਣਾਈ ਗਈ ਹੈ।

ਇਸ ਯੋਜਨਾ ਤਹਿਤ ਪਲਾਨਿੰਗ ਡਿਪਾਰਟਮੈਂਟ ਵਲੋਂ ਸਬੰਧਤ ਵਿਭਾਗਾਂ ਤੋਂ ਰਿਪੋਰਟ ਮੰਗੀ ਗਈ ਹੈ, ਜਿਨ੍ਹਾਂ ਵਿਭਾਗਾਂ ਨੂੰ ਉਨ੍ਹਾਂ ਵਲੋਂ ਮੌਜੂਦਾ ਵਿੱਤੀ ਸਾਲ ਦੌਰਾਨ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਦੀ ਡਿਟੇਲ ਡਿਸਟ੍ਰਿਕਟ ਡਿਵੈਲਪਮੈਂਟ ਪਲਾਨ ’ਚ ਸ਼ਾਮਲ ਕਰ ਕੇ ਭੇਜਣ ਦੇ ਲਈ ਬੋਲਿਆ ਗਿਆ ਹੈ। ਇਸ ਦੇ ਆਧਾਰ ’ਤੇ ਫੰਡ ਰਿਲੀਜ਼ ਕਰਨ ਦੀ ਮਨਜ਼ੂਰੀ ਦਿੱਤੀ ਜਾਵੇਗੀ ਤਾਂ ਕਿ ਵਿਕਾਸ ਕਾਰਜਾਂ ਜਾਂ ਹੋਰ ਪ੍ਰਾਜੈਕਟਾਂ ਨੂੰ ਸ਼ੁਰੂ ਜਾਂ ਪੂਰਾ ਕਰਨ ’ਚ ਕੋਈ ਸਮੱਸਿਆ ਨਾ ਹੋਵੇ।

ਇਨ੍ਹਾਂ ਵਿਭਾਗਾਂ ਨੂੰ ਕੀਤਾ ਗਿਆ ਹੈ ਸ਼ਾਮਲ

  • ਨਗਰ ਨਿਗਮ
  • ਏ. ਡੀ. ਸੀ. ਅਰਬਨ ਐਂਡ ਰੂਰਲ ਡਿਵੈਲਪਮੈਂਟ
  • ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ
  • ਸਿੱਖਿਆ ਵਿਭਾਗ
  • ਪੀ. ਡਬਲਯੂ. ਡੀ. ਵਿਭਾਗ
  • ਮੰਡੀ ਬੋਰਡ
  • ਸਮਾਜਿਕ ਸੁਰੱਖਿਆ ਵਿਭਾਗ
  • ਮਿਊਂਸੀਪਲ ਕਮੇਟੀਆਂ
  • ਸਿਵਲ ਸਰਜਨ
  • ਵਾਟਰ ਸਪਲਾਈ ਐਂਡ ਸੈਨੀਟੇਸ਼ਨ