ਵਿਭਾਗ ਵੱਲੋਂ ਚਿਤਾਵਨੀ ਜਾਰੀ

 ਹਿਮਾਚਲ ਪ੍ਰਦੇਸ਼ ਦੇ ਰੋਹਤਾਂਗ ਤੇ ਮਨਾਲੀ ਦੀਆਂ ਚੋਟੀਆਂ ’ਤੇ ਮੰਗਲਵਾਰ ਵੀ ਬਰਫ਼ਬਾਰੀ ਹੋਈ। ਮਨਾਲੀ ਅਤੇ ਪੂਰੀ ਉਝੀ ਘਾਟੀ ’ਚ ਮੀਂਹ ਕਾਰਨ ਮੌਸਮ ਸੁਹਾਵਣਾ ਹੋ ਗਿਆ ਹੈ। ਬਾਰਡਰ ਰੋਡ ਆਰਗੇਨਾਈਜ਼ੇਸ਼ਨ ਦੇ ਕਮਾਂਡਰ ਬੀ. ਐੱਸ. ਬਚਿਆਲ ਨੇ ਦੱਸਿਆ ਕਿ ਕਈ ਸਾਲਾਂ ਬਾਅਦ ਰੋਹਤਾਂਗ ਵਿੱਚ ਜੂਨ ’ਚ ਵੀ 15 ਤੋਂ 20 ਫੁੱਟ ਤੱਕ ਬਰਫ਼ ਸਾਫ਼ ਕਰਨ ਵਾਲੀ ਅਜੇ ਪਈ ਹੈ।

ਪੰਜਾਬ ’ਚ ਮੰਗਲਵਾਰ ਸ਼ਾਮ ਤੋਂ ਬਾਅਦ ਅੰਮ੍ਰਿਤਸਰ, ਬਰਨਾਲਾ, ਫਿਰੋਜ਼ਪੁਰ, ਗੁਰਦਾਸਪੁਰ, ਜਲੰਧਰ, ਕਪੂਰਥਲਾ, ਲੁਧਿਆਣਾ, ਮੋਗਾ, ਸੰਗਰੂਰ ਅਤੇ ਤਰਨਤਾਰਨ ਆਦਿ ਜ਼ਿਲ੍ਹਿਆਂ ’ਚ ਤੇਜ਼ ਹਵਾਵਾਂ ਚੱਲੀਆਂ। ਨਾਲ ਹੀ ਮੀਂਹ ਵੀ ਪਿਆ। ਇਸ ਕਾਰਨ ਤਾਪਮਾਨ ’ਚ ਫਿਰ ਗਿਰਾਵਟ ਆ ਗਈ। ਬੀਤੇ ਦਿਨ ਪੰਜਾਬ ਦੇ ਕਈ ਇਲਾਕਿਆਂ ਵਿੱਚ ਹਲਕੇ ਬੱਦਲਾਂ ਦੇ ਬਾਵਜੂਦ ਗਰਮੀ ਬਰਕਰਾਰ ਰਹੀ। ਮੌਸਮ ਵਿਭਾਗ ਨੇ 7 ਜੂਨ ਨੂੰ ਸੂਬੇ ਦੇ ਵਧੇਰੇ ਇਲਾਕਿਆਂ ’ਚ ਗਰਜ-ਚਮਕ ਤੇ ਹਨੇਰੀ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਤਾਪਮਾਨ ’ਚ ਵਧੇਰੇ ਗਿਰਾਵਟ ਦੀ ਸੰਭਾਵਨਾ ਘੱਟ ਹੈ।

ਭਾਰਤੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਗੁਜਰਾਤ ਦੇ ਦੱਖਣੀ ਪੋਰਬੰਦਰ ਵਿੱਚ ਦੱਖਣ-ਪੂਰਬੀ ਅਰਬ ਸਾਗਰ ਵਿੱਚ ਘੱਟ ਦਬਾਅ ਵਾਲੇ ਖੇਤਰ ਦੇ ਉੱਤਰ-ਪੱਛਮ ਵੱਲ ਵਧਣ ਅਤੇ ਇਸ ਦੇ ਸਮੁੰਦਰੀ ਤੂਫ਼ਾਨ ਵਿੱਚ ਬਦਲਣ ਦਾ ਖਦਸ਼ਾ ਹੈ। ਇਸ ਤੂਫਾਨ ਨੂੰ ‘ਬਿਪਰਜਾਏ’ ਕਿਹਾ ਜਾਵੇਗਾ। ਇਹ ਨਾਂ ਬੰਗਲਾਦੇਸ਼ ਨੇ ਰੱਖਿਆ ਹੈ।

ਮੌਸਮ ਵਿਭਾਗ ਮੁਤਾਬਕ ਸਮੁੰਦਰੀ ਤੂਫਾਨ ਵੀਰਵਾਰ ਸਵੇਰ ਤੱਕ ਗੰਭੀਰ ਤੂਫਾਨ ਵਿੱਚ ਬਦਲ ਸਕਦਾ ਹੈ । ਸ਼ੁੱਕਰਵਾਰ ਸ਼ਾਮ ਤੱਕ ਇਹ ਹੋਰ ਵੀ ਭਿਆਨਕ ਹੋ ਜਾਏਗਾ। ਦੱਖਣੀ-ਪੂਰਬੀ ਅਰਬ ਸਾਗਰ ’ਤੇ ਘੱਟ ਦਬਾਅ ਦਾ ਖੇਤਰ ਬਣਨ ਅਤੇ ਅਗਲੇ ਦੋ ਦਿਨਾਂ ’ਚ ਇਸ ਦੀ ਤੀਬਰਤਾ ਕਾਰਨ ਚੱਕਰਵਾਤੀ ਹਵਾਵਾਂ ਕੇਰਲ ਦੇ ਕੰਢੇ ਵੱਲ ਮਾਨਸੂਨ ਦੇ ਆਉਣ ’ਤੇ ਗੰਭੀਰ ਅਸਰ ਪਾ ਸਕਦੀਆਂ ਹਨ। ਮੌਸਮ ਵਿਭਾਗ ਨੇ ਕੇਰਲ ’ਚ ਮਾਨਸੂਨ ਦੇ ਆਉਣ ਦੀ ਸੰਭਾਵਿਤ ਤਰੀਕ ਨਹੀਂ ਦੱਸੀ ਹੈ ਮੌਸਮ ਦੀ ਭਵਿੱਖਬਾਣੀ ਕਰਨ ਵਾਲੀ ਨਿੱਜੀ ਏਜੰਸੀ ‘ਸਕਾਈਮੈਟ ਵੈਦਰ’ ਨੇ ਦੱਸਿਆ ਕਿ ਮਾਨਸੂਨ 8 ਜਾਂ 9 ਜੂਨ ਨੂੰ ਕੇਰਲ ’ਚ ਆ ਸਕਦਾ ਹੈ ਪਰ ਹਲਕੀ ਬਾਰਿਸ਼ ਹੀ ਹੋਣ ਦੀ ਸੰਭਾਵਨਾ ਹੈ।

hacklink al hack forum organik hit kayseri escort mariobet girişMostbetslot sitelerideneme bonusu veren sitelertiktok downloadergrandpashabetdeneme bonusu veren sitelerescort1xbet girişstarzbetAdana escortjojobetporno sexpadişahbetsahabet