ਪਟਿਆਲਾ ‘ਚ ਅਜੇ ਵੀ ਹੜ੍ਹਾਂ ਦਾ ਕਹਿਰ!

ਪਟਿਆਲਾ ਵਿੱਚ ਅਜੇ ਵੀ ਹੜ੍ਹਾਂ ਦਾ ਕਹਿਰ ਜਾਰੀ ਹੈ। ਕਈ ਇਲਾਕਿਆਂ ਵਿੱਚ ਅਜੇ ਵੀ ਹੜ੍ਹਾਂ ਦਾ ਪਾਣੀ ਭਰਿਆ ਹੋਇਆ ਹੈ। ਇਸ ਦੇ ਨਾਲ ਹੀ ਹਿਮਾਚਲ ਤੇ ਪੰਜਾਬ ਵਿੱਚ ਬਾਰਸ਼ ਕਰਕੇ ਘੱਗਰ, ਮਾਰਕੰਡਾ ਤੇ ਟਾਂਗਰੀ ਨਦੀ ਵਿੱਚ ਅਜੇ ਵੀ ਪਾਣੀ ਦੀ ਪੱਧਰ ਵਧ-ਘਟ ਰਿਹਾ ਹੈ। ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ ਕਿ ਤਿੰਨ ਅਗਸਤ ਮਗਰੋਂ ਮੁੜ ਭਾਰੀ ਬਾਰਸ਼ ਹੋ ਸਕਦੀ ਹੈ।

ਹਾਸਲ ਜਾਣਕਾਰੀ ਮੁਤਾਬਕ ਪਟਿਆਲਾ ਨੇੜਲੇ ਵਿਧਾਨ ਸਭਾ ਹਲਕਾ ਸਨੌਰ ਵਿੱਚੋਂ ਲੰਘਦੀ ਮਾਰਕੰਡਾ ਨਦੀ ਤਿੰਨ ਦਿਨ ਖ਼ਤਰੇ ਦੇ ਨਿਸ਼ਾਨ (20 ਫੁੱਟ) ਤੋਂ ਵੀ ਉੱਪਰ ਵਗਦੀ ਰਹੀ, ਪਰ ਸ਼ਨਿੱਚਰਵਾਰ ਦੇਰ ਸ਼ਾਮ ਤੱਕ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ ਇੱਕ ਫੁੱਟ ਘਟਿਆ ਸੀ। ਉਧਰ, ਸਨੌਰ ਹਲਕੇ ਵਿਚੋਂ ਹੀ ਲੰਘਦੀ ਟਾਂਗਰੀ ਨਦੀ ਸ਼ਨੀਵਾਰ ਵੀ ਖ਼ਤਰੇ ਦੇ ਨਿਸ਼ਾਨ (12 ਫੁੱਟ) ’ਤੇ ਹੀ ਵਹਿ ਰਹੀ ਸੀ।

ਇਸ ਕਾਰਨ ਕਿਸਾਨਾਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ। ਟਾਂਗਰੀ ਤੇ ਮਾਰਕੰਡਾ ਨਦੀਆਂ ’ਚ ਮੁੜ ਵਧੇ ਪਾਣੀ ਕਾਰਨ ਕਈ ਕਿਸਾਨਾਂ ਦੀ ਦੂਜੀ ਵਾਰ ਲਾਈ ਝੋਨੇ ਦੀ ਫ਼ਸਲ ਤਬਾਹ ਹੋ ਗਈ ਹੈ। ਇਸ ਕਾਰਨ ਹੁਣ ਉਹ ਤੀਜੀ ਵਾਰ ਝੋਨਾ ਲਾਉਣ ਦੀ ਤਿਆਰੀ ’ਚ ਹਨ। ਇਸੇ ਦੌਰਾਨ ਡੀਸੀ ਸ਼ਾਕਸੀ ਸਾਹਨੀ ਨੇ ਦੱਸਿਆ ਕਿ ਪਟਿਆਲਾ-ਪਿਹੋਵਾ ਵਾਇਆ ਦੇਵੀਗੜ੍ਹ ਮਾਰਗ ਦਾ ਕੁਝ ਹਿੱਸਾ ਪੂਰ ਕੇ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ। ਦੂਜੇ ਪਾਸੇ, ਟਾਂਗਰੀ ਨਦੀ ਵਿੱਚ ਵੀ ਪਏ ਹੋਏ ਪਾੜਾਂ ਵਿੱਚ ਇੱਕ ਨੂੰ ਪੂਰ ਦਿੱਤਾ ਗਿਆ ਹੈ।

ਦੱਸ ਦਈਏ ਕਿ ਜੁਲਾਈ ਦੇ ਪਹਿਲੇ ਹਫ਼ਤੇ ਜਦੋਂ ਟਾਂਗਰੀ ਨਦੀ ’ਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਕਾਫ਼ੀ ਉੱਤੇ ਵਹਿੰਦਾ ਰਿਹਾ, ਤਾਂ ਟਾਂਗਰੀ ’ਚ ਪੰਜਾਬ ਦੇ ਪਿੰਡ ਦੂਧਨਗੁੱਜਰਾਂ ਸਣੇ ਹਰਿਆਣਾ ਦੇ ਪਿੰਡ ਗੋਰਸ਼ੀਆਂ ਤੇ ਭੂਨੀ ਵਿੱਚ ਵੱਡੇ ਵੱਡੇ ਪਾੜ ਪੈ ਗਏ ਸਨ। ਇਸ ਕਾਰਨ ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲ ਬਰਬਾਦ ਹੋ ਗਈ ਸੀ। ਫਿਰ ਜਦੋਂ ਪਾਣੀ ਉੱਤਰ ਗਿਆ ਤਾਂ ਅਜੇ ਇਹ ਪਾੜ ਪੂਰਨ ਦੀ ਕਾਰਵਾਈ ਹੀ ਚੱਲ ਰਹੀ ਸੀ ਕਿ ਮੁੜ ਪਾਣੀ ਵਧ ਗਿਆ।

hacklink al hack forum organik hit kayseri escort mariobet girişMostbetslot sitelerideneme bonusu veren sitelertiktok downloadergrandpashabetdeneme bonusu veren sitelerescort7slots1xbet giriştipobetfixbetjojobetmatbetpadişahbetpadişahbet