ਸਰਕਾਰੀ ਸਕੂਲਾਂ ‘ਚ ਹੁਣ ਟੀਚਰਾਂ ਦੀ ਲੱਗੇਗੀ ਬਾਇਓਮੈਟ੍ਰਿਕ ਮਸ਼ੀਨਾਂ ਰਾਹੀਂ ਹਾਜ਼ਰੀ, ਹੁਕਮ ਜਾਰੀ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਸੂਬੇ ਨੂੰ ਅੱਗੇ ਵਧਾਉਣ ਲਈ ਨਿਤ ਨਵੇਂ ਬਦਲਾਅ ਕਰ ਰਹੀ ਹੈ ਤੇ ਇਸ ਵਿੱਚ ਸਿੱਖਿਆ ਵਿਭਾਗ ‘ਤੇ ਵੀ ਖਾਸ ਜ਼ੋਰ ਦਿੱਤਾ ਜਾ ਰਿਹਾ ਹੈ। ਹੁਣ ਪੰਜਾਬ ਸਰਕਾਰ ਨੇ ਸੂਬੇ ਦੇ ਸਰਕਾਰੀ ਸਕੂਲਾਂ ਲਈ ਨਵੇਂ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਮੁਤਾਬਕ ਹੁਣ ਸਾਰੇ ਮੁਲਾਜ਼ਮਾਂ ਦੀ ਹਾਜ਼ਰੀ ਬਾਇਓਮੈਟ੍ਰਿਕ (ਬੀ.ਏ.ਐੱਸ.) ਹਾਜ਼ਰੀ ਪ੍ਰਣਾਲੀ ਰਾਹੀਂ ਲਈ ਜਾਵੇਗੀ।

ਭਾਵੇਂ ਕਰਮਚਾਰੀ ਐਤਵਾਰ ਜਾਂ ਛੁੱਟੀ ਵਾਲੇ ਦਿਨ ਸਕੂਲ ਜਾਂਦੇ ਹਨ, ਉਨ੍ਹਾਂ ਨੂੰ ਬੀਏਐਸ ‘ਤੇ ਹਾਜ਼ਰੀ ਮਾਰਕ ਕਰਨੀ ਪਵੇਗੀ। ਇਸ ਨਾਲ ਸਾਰੇ ਸਕੂਲੀ ਟੀਚਰਾਂ ਦਾ ਰਿਕਾਰਡ ਆਨਲਾਈਨ ਮੌਜੂਦ ਰਹੇਗਾ ਕਿ ਕਿਹੜਾ ਅਧਿਆਪਕ ਕਿਸ ਵੇਲੇ ਆ ਰਿਹਾ ਹੈ ਤੇ ਕਿਸ ਵੇਲੇ ਜਾ ਰਿਹਾ ਹੈ।

ਜੇ ਸਰਕਾਰੀ ਡਿਊਟੀ ਤੋਂ ਬਾਹਰ ਗਏ ਕਰਮਚਾਰੀ ਲਈ ਸਮੇਂ ਸਿਰ ਵਾਪਸ ਆਉਣਾ ਸੰਭਵ ਨਹੀਂ ਹੈ, ਤਾਂ ਉਹ ਜਿਸ ਵਿਭਾਗ ਵਿੱਚ ਗਿਆ ਹੈ, ਉਸ ਵਿੱਚ ਬੀ.ਏ.ਐਸ. ‘ਤੇ ਆਪਣੀ ਹਾਜ਼ਰੀ ਦਰਜ ਕਰਾ ਸਕੇਗਾ। ਪਰ ਜੇ ਉਸ ਥਾਂ ‘ਤੇ ਬੀ.ਏ.ਐਸ. ਮਸ਼ੀਨ ਨਹੀਂ ਲਗਾਈ ਗਈ ਤਾਂ ਵਿਭਾਗੀ ਮੁਖੀ ਵੱਲੋਂ ਪਹਿਲਾਂ ਹੀ ਜਾਰੀ ਸਿਸਟਮ ਰਾਹੀਂ ਸਟਾਫ਼ ਦੀ ਹਾਜ਼ਰੀ ਦੀ ਨਿਸ਼ਾਨਦੇਹੀ ਕੀਤੀ ਜਾਵੇਗੀ।

ਪੰਜਾਬ ਸਰਕਾਰ ਬੀ.ਏ.ਐਸ ਸਿਸਟਮ ਨੂੰ ਪ੍ਰਭਾਵਸ਼ਾਲੀ ਬਣਾਉਣ ‘ਤੇ ਜ਼ੋਰ ਦੇ ਰਹੀ ਹੈ। ਇਸ ਦੇ ਨਾਲ ਹੀ ਸਕੂਲੀ ਸਿੱਖਿਆ ਵਿੱਚ ਹੋਰ ਵੀ ਕਈ ਤਰ੍ਹਾਂ ਦੇ ਬਦਲਾਅ ਕੀਤੇ ਜਾ ਰਹੇ ਹਨ। ਇਸ ਦਿਸ਼ਾ ਵਿੱਚ ਸਕੂਲ ਦੇ ਪ੍ਰਿੰਸੀਪਲਾਂ ਅਤੇ ਹੈੱਡਮਾਸਟਰਾਂ ਨੂੰ ਵਿਸ਼ੇਸ਼ ਸਿਖਲਾਈ ਲਈ ਸਿੰਗਾਪੁਰ ਅਤੇ ਆਈਆਈਐਮ ਅਹਿਮਦਾਬਾਦ ਭੇਜਿਆ ਜਾ ਰਿਹਾ ਹੈ।

hacklink al hack forum organik hit kayseri escort mariobet girişMostbetslot sitelerideneme bonusu veren sitelertiktok downloadergrandpashabetdeneme bonusu veren sitelerescort1xbet giriştipobetstarzbetjojobetmatbetpadişahbetpadişahbetİzmit escortbahiscom giriş güncelparibahis giriş güncelextrabet giriş güncel