ਮਾਣਯੋਗ ਡਾਇਰੈਕਟਰ ਜਰਨਲ ਪੁਲਿਸ, ਪੰਜਾਬ, ਚੰਡੀਗੜ੍ਹ ਜੀ ਵੱਲ ਪ੍ਰਾਪਤ ਹਦਾਇਤਾ ਤਹਿਤ ਜਿਲ੍ਹਾ ਅੰਮ੍ਰਿਤਸਰ ਦਿਹਾਤੀ ) ਵਿੱਚ ਮਿਤੀ 01.09.2023 ਤੋਂ 30.09.2023 ਤੱਕ ANTI-DRUG CAMPAIGN ਚਲਾਈ ਜਾ ਰਹੀ ਹੈ। ਜਿਸ ਸਬੰਧੀ ਸ਼੍ਰੀ ਸਤਿੰਦਰ ਸਿੰਘ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ (ਅੰਮ੍ਰਿਤਸਰ ਦਿਹਾਤੀ) ਜੀ ਵੱਲੋਂ ਅੱਜ ਡਰੱਗ ਟਿਪ ਨੰਬਰ 9780077033 ਜਾਰੀ ਕੀਤਾ ਗਿਆ।
ਸੀਨੀਅਰ ਕਪਤਾਨ ਪੁਲਿਸ (ਅੰਮ੍ਰਿਤਸਰ ਦਿਹਾਤੀ) ਜੀ ਵੱਲੋਂ ਜਾਰੀ ਇਸ ਡਰੱਗ ਟਿਪ ਨੰਬਰ ਸਬੰਧੀ ਜਾਣਾਰੀ ਦਿੰਦਿਆ ਸ਼੍ਰੀ ਗੁਰਪ੍ਰਤਾਪ ਸਿੰਘ ਸਹੋਤਾ ਐਸ.ਪੀ (PBI) ਅੰਮ੍ਰਿਤਸਰ ਦਿਹਾਤੀ ਜੀ ਨੇ ਦੱਸਿਆ ਕਿ ANTI-DRUG CAMPAIGN ਤਹਿਤ ਪੂਰੇ ਪੰਜਾਬ ਵਿੱਚ ਨਸ਼ਿਆ ਦੇ ਖਿਲਾਫ ਜੰਗੀ ਪੱਧਰ ਤੇ ਕੰਮ ਹੋ ਰਿਹਾ ਹੈ ਅਤੇ ਏਸੇ ਮੁਹਿੰਮ ਤਹਿਤ ਹੀ ਅੱਜ ਸੀਨੀਅਰ ਕਪਤਾਨ ਪੁਲਿਸ (ਅੰਮ੍ਰਿਤਸਰ ਦਿਹਾਤੀ) ਜੀ ਵੱਲੋਂ ਇਹ ਡਰੱਗ ਟਿਪ ਨੰਬਰ ਜਾਰੀ ਕੀਤਾ ਗਿਆ। ਉਹਨਾ ਦੱਸਿਆ ਇਸ ਨੰਬਰ ਤੇ ਲੋਕਾਂ ਵੱਲੋਂ ਪ੍ਰਾਪਤ ਜਾਣਕਾਰੀ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ ਅਤੇ ਬਕਾਇਦਾ ਇਹਨਾ ਸੂਚਨਾਵਾਂ ਦਾ ਰਿਕਾਡਰ ਵੀ ਰੱਖਿਆ ਜਾਵੇਗਾ। ਉਹਨਾ ਅੱਗੇ ਜਾਣਕਾਰੀ ਦਿੰਦਿਆ ਕਿਹਾ ਕਿ ਇਹ ਨੰਬਰ 247 ਚਾਲੂ ਰਹੇਗਾ। ਉਹਨਾ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਨਸ਼ਿਆ ਸਬੰਧੀ ਵੱਧ ਤੋਂ ਵੱਧ ਜਾਣਕਾਰੀ ਇਸ ਨੰਬਰ ਤੇ ਸਾਂਝੀ ਕੀਤੀ ਜਾਵੇ ਤਾਂ ਜੋ ਨਸ਼ੇ ਦੇ ਇਸ ਨੈਟਵਰਕ ਨੂੰ ਤੋੜਿਆ ਜਾ ਸਕੇ ਤੇ ਲੋਕਾਂ ਨੂੰ ਨਸ਼ਾ ਮੁਕਤ ਸਮਾਜ ਦਿੱਤਾ ਜਾ ਸਕੇ।
ਐਸ.ਪੀ (PBI) ਅੰਮ੍ਰਿਤਸਰ ਦਿਹਾਤੀ ਜੀ ਵੱਲ ਅੱਗੇ ਜਾਣਕਾਰੀ ਦਿੰਦਿਆ ਕਿਹਾ ਕਿ ANTI-DRUG CAMPAIGN ਤਹਿਤ ਮਿਤੀ 01.09.2023 ਤੋਂ ਮਿਤੀ (08,009.2023 ਤਕ NDPS ACT ਤਹਿਤ 28 ਮੁੱਕਦਮੇ ਦਰਜ ਰਜਿਸਟਰ ਕਰਕੇ 37 ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾ ਕੋਲੋ 19.960 ਕਿੱਲੋ ਹੈਰੋਇਨ, 03 ਕਿੱਲੋ ਭੁੱਕੀ ਅਤੇ 70 ਨਸ਼ੀਲੀਆ ਗੋਲੀਆ ਬ੍ਰਾਮਦ ਕੀਤੀ ਗਈ ਏਸੇ ਤਰ੍ਹਾਂ EXCISE ACT ਤਹਿਤ 17 ਮੁਕੱਦਮੇ ਦਰਜ ਕਰਕੇ 15 ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾ ਕੋਲੋ 282,750 ਲੀਟਰ ਨਜਾਇਜ਼ ਸ਼ਰਾਬ, 5050 ਕਿੱਲੋ ਲਾਹਣ ਬ੍ਰਾਮਦ ਕੀਤੀ ਗਈ। ਇਸ ਤੋਂ ਇਲਾਵਾ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਵੱਖ-ਵੱਖ ਜੀ.ਓ ਅਤੇ ਮੁੱਖ ਅਫਸਰਾ ਵੱਲੋ ਕੁੱਲ 133 ਪਬਲਿਕ ਮੀਟਿੰਗਾ ਕੀਤੀਆ ਗਈਆ ਹਨ।