ਪੰਜਾਬ ਸੋਸ਼ਲ ਨੈੱਟਰਕ – ਪੰਜਾਬ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਪੰਜਾਬ ਵਿੱਚ ਮੂੰਹ ਢੱਕ ਕੇ ਬਾਈਕ ਜਾਂ ਸਕੂਟਰ ਚਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਸਮੇਂ ਪੰਜਾਬ ਦੇ ਬਰਨਾਲਾ ਦੀ ਡੀਸੀ ਪੂਨਮਦੀਪ ਕੌਰ ਨੇ ਆਪਣੇ ਜ਼ਿਲ੍ਹੇ ਵਿੱਚ ਇਹ ਹੁਕਮ ਜਾਰੀ ਕੀਤੇ ਹਨ।
ਪੰਜਾਬ ‘ਚ ਜੇਕਰ ਤੁਸੀਂ ਮੂੰਹ ਢੱਕ ਕੇ ਸੜਕ ‘ਤੇ ਜਾ ਰਹੇ ਹੋ, ਸਕੂਟਰ ਚਲਾ ਰਹੇ ਹੋ ਜਾਂ ਬਾਈਕ ‘ਤੇ ਚਿਹਰਾ ਢੱਕ ਕੇ ਕਿਤੇ ਜਾ ਰਹੇ ਹੋ ਤਾਂ ਸਾਵਧਾਨ ਹੋ ਜਾਓ। ਦਰਅਸਲ, ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੀ ਡੀਸੀ ਪੂਨਮਦੀਪ ਕੌਰ ਨੇ ਸਖ਼ਤ ਹੁਕਮ ਜਾਰੀ ਕੀਤੇ ਹਨ। ਜੇਕਰ ਕੋਈ ਵਿਅਕਤੀ ਮੂੰਹ ਢੱਕ ਕੇ ਬਾਹਰ ਨਿਕਲਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਬਰਨਾਲਾ ਦੀ ਡੀਸੀ ਪੂਨਮਦੀਪ ਕੌਰ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਜ਼ਿਲ੍ਹੇ ਵਿੱਚ ਮੂੰਹ ਢੱਕ ਕੇ ਚੱਲਣ ਅਤੇ ਵਾਹਨ ਚਲਾਉਣ ਦੀ ਮਨਾਹੀ ਹੋਵੇਗੀ। ਜੇਕਰ ਕੋਈ ਮੂੰਹ ਢੱਕ ਕੇ ਬਾਹਰ ਨਿਕਲਦਾ ਹੈ ਤਾਂ ਉਸ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇਗਾ।
ਦੱਸ ਦੇਈਏ ਕਿ ਪੰਜਾਬ ਵਿੱਚ ਕਈ ਮੁਲਜ਼ਮ ਮੂੰਹ ਢੱਕ ਕੇ ਵਾਰਦਾਤਾਂ ਕਰਨ ਵਿੱਚ ਕਾਮਯਾਬ ਹੋ ਰਹੇ ਹਨ। ਇਨ੍ਹਾਂ ਅਪਰਾਧਿਕ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਬਰਨਾਲਾ ਦੀ ਡੀਸੀ ਪੂਨਮਦੀਪ ਕੌਰ ਨੇ ਉਪਰੋਕਤ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਜਾਰੀ ਹੋਣ ਤੋਂ ਬਾਅਦ ਪੁਲਿਸ ਵੀ ਚੌਕਸ ਹੋ ਗਈ ਹੈ।