ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੀ ਵਿਦਿਆਰਥਣ ਦੀ ਮੌਤ ਹੋ ਗਈ ਹੈ। ਪਰਿਵਾਰਕ ਮੈਂਬਰਾਂ ਵੱਲੋਂ ਕਥਿਤ ਤੌਰ ‘ਤੇ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਇੱਕ ਪ੍ਰੋਫ਼ੈਸਰ ਵੱਲੋਂ ਉਸਨੂੰ ਯੂਨਿਵਰਸਿਟੀ ਦੇ ਹੀ ਇੱਕ ਪ੍ਰੋਫ਼ੈਸਰ ਵੱਲੋਂ ਮਾਨਸਿਕ ਤੌਰ ‘ਤੇ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਸੀ। ਜਿਸ ਕਰਕੇ ਮਾਪਿਆਂ ਅਤੇ ਵਿਦਿਆਰਥੀਆਂ ਵੱਲੋਂ ਵਾਇਸ-ਚਾਂਸਲਰ ਦੇ ਦਫ਼ਤਰ ਅੱਗੇ ਧਰਨਾ ਲਗਾਇਆ ਜਾ ਰਿਹਾ ਹੈ ਅਤੇ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਧਰਨੇ ਵਿੱਚ ਮੌਜੂਦ ਵਿਦਿਆਰਥੀ ਆਗੂ ਪ ਨੇ ਦੱਸਿਆ, “ਜਸ਼ਨਪ੍ਰੀਤ ਕੌਰ ਜ਼ਿਲ੍ਹਾ ਬਠਿੰਡਾ ਦੇ ਪਿੰਡ ਚਾਉਕੇ ਦੀ ਰਹਿਣ ਵਾਲੀ ਸੀ। ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਖੇ 5 ਸਾਲਾ ਏਕਗ੍ਰਿਤ ਕੋਰਸ ਵਿੱਚ ਪੜ੍ਹਾਈ ਕਰ ਰਹੀ ਸੀ। ਪਿਲੇ ਛਕਾਫ਼ੀ ਸਮੇਂ ਤੋਂ ਇਹ ਵਿਦਿਆਰਥਣ ਬਿਮਾਰ ਚੱਲ ਰਹੀ ਸੀ ਜਿਸਦੇ ਚੱਲਦਿਆਂ ਉਸਨੇ ਆਪਣੇ ਪ੍ਰੋਫ਼ੈਸਰ ਤੋਂ ਇਲਾਜ ਸਬੰਧੀ ਇੱਕ ਹਫ਼ਤੇ ਦੀ ਛੁੱਟੀ ਦੀ ਮੰਗ ਕੀਤੀ, ਜੋ ਕਿ ਉਸਨੂੰ ਨਹੀਂ ਦਿੱਤੀ ਗਈ। ਜਿਸਦੇ ਚਲਦਿਆਂ ਜਸ਼ਨਪ੍ਰੀਤ ਕੌਰ ਦੀ ਬਿਮਾਰੀ ਕਾਰਨ ਮੌਤ ਹੋ ਗਈ। “
ਯੂਨਿਵਰਸਿਟੀ ਦੀ ਇੱਕ ਹੋਰ ਵਿਦਿਆਰਥਣ ਰਮਨਦੀਪ ਕੌਰ ਨੇ ਦੱਸਿਆ ਕਿ ਪ੍ਰੋਫ਼ੈਸਰ ਵੱਲੋਂ ਵਿਦਿਆਰਥੀਆਂ ਨਾਲ ਮਾੜਾ ਵਿਹਾਰ ਕੀਤਾ ਜਾਂਦਾ ਹੈ ਮਾੜੀ ਭਾਸ਼ਾ ਵੀ ਵਰਤੀ ਜਾਂਦੀ ਹੈ। ਜਸ਼ਨਪ੍ਰੀਤ ਵੀ ਇਸੇ ਵਿਹਾਰ ਕਰਕੇ ਮਾਨਸਿਕ ਪਰੇਸ਼ਾਨ ਚੱਲ ਰਹੀ ਸੀ।