ਜਲੰਧਰ (ਜਸਕੀਰਤ ਰਾਜਾ) ਸੀ ਆਈ.ਏ ਸਟਾਫ ਜਲੰਧਰ ਦਿਹਾਤੀ ਸ੍ਰੀ ਮੁੱਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾ/ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਮਨਪ੍ਰੀਤ ਸਿੰਘ ਢਿੱਲੋ ਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ੍ਰੀ ਸੁਰਿੰਦਰ ਪਾਲ ਪੀ.ਪੀ.ਐਸ ਉਪ-ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਸੀ.ਆਈ.ਏ ਸਟਾਫ ਜਲੰਧਰ-ਦਿਹਾਤੀ ਦੀ ਟੀਮ ਨੇ 250 ਗ੍ਰਾਮ ਹੈਰੋਇਨ ਸਮੇਤ 02 ਵਿਅਕਤੀ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਮੁੱਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਸੀ.ਆਈ.ਏ ਸਟਾਫ ਜਲੰਧਰ-ਦਿਹਾਤੀ ਦੀਆਂ ਟੀਮਾਂ ਵਲੋਂ ਨਸ਼ਾ ਸਮਗਲਰ ਅਤੇ ਮਾੜੇ ਆਨਸਰਾਂ ਵਿਰੁਧ ਕਾਰਵਾਈ ਕਰਦੇ ਹੋਏ ਕਰਤਾਰਪੁਰ ਅਤੇ ਫਿਲੋਰ ਦੇ ਏਰੀਆ ਵਿੱਚ ਹੈਰੋਇਨ ਸਪਲਾਈ ਕਰਨ ਵਾਲੇ 02 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਮਿਤੀ 25-12-2023 ਨੂੰ ਐਸ.ਆਈ ਨਿਰਮਲ ਸਿੰਘ ਸੀ.ਆਈ.ਏ ਸਟਾਫ ਜਲੰਧਰ-ਦਿਹਾਤੀ ਸਮੇਤ ਕਰਮਚਾਰੀਆਂ ਦੌਰਾਨੇ ਗਸ਼ਤ ਬਾ-ਚੈਕਿੰਗ ਤਲਾਸ਼ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਭੁਲੱਥ ਮੋੜ ਕਰਤਾਰਪੁਰ ਮੌਜੂਦ ਸੀ ਅਤੇ ਆਉਣ ਜਾਣ ਵਾਲੇ ਵਹੀਕਲਾਂ ਦੀ ਚੈਕਿੰਗ ਕਰ ਰਹੇ ਸੀ ਤਾਂ ਕੁੱਝ ਸਮੇ ਬਾਅਦ ਇੱਕ ਨੌਜਵਾਨ ਸਕੂਟਰੀ ਪਰ ਸਵਾਰ ਅੰਮ੍ਰਿਤਸਰ ਸਾਈਡ ਵਲੋਂ ਸਰਵਿਸ ਲਾਈਨ ਪਰ ਆਉਦਾ ਦਿਖਾਈ ਦਿੱਤਾ। ਜਿਸ ਨੂੰ ਐਸ.ਆਈ ਨਿਰਮਲ ਸਿੰਘ ਨੇ ਰੁਕਣ ਦਾ ਇਸ਼ਾਰਾ ਕੀਤਾ ਜੋ ਰੁਕਣ ਦੀ ਬਜਾਏ ਐਕਟਿਵਾ ਸਕੂਟਰੀ ਨੂੰ ਭਜਾਉਣ ਲੱਗਾ। ਜਿਸ ਨੂੰ ਐਸ.ਆਈ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਕੁਲਵਿੰਦਰ ਸਿੰਘ ਉਰਫ ਕਾਕਾ ਪੁੱਤਰ ਗੁਰਦਿਆਲ ਸਿੰਘ ਵਾਸੀ ਮੁੱਹਲਾ ਹਾਥੀ ਗੇਟ ਘਈਆਂ ਵਾਲੀ ਗਲੀ ਥਾਣਾ ਸਿਟੀ ਬਟਾਲਾ ਜਿਲ੍ਹਾ ਗੁਰਦਾਸਪੁਰ ਦੱਸਿਆ। ਐਸ.ਆਈ ਨਿਰਮਲ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਹਾਜਰੀ ਵਿੱਚ ਸਕੂਟਰੀ ਐਕਟਿਵਾ ਨੰਬਰੀ PB02-EQ-0177. ਦੀ ਤਲਾਸ਼ੀ ਅਮਲ ਵਿੱਚ ਲਿਆਂਦੀ ਤਾਂ ਸੀਟ ਹੇਠਲੀ ਡਿੱਗੀ ਵਿੱਚ 150 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਜਿਸ ਤੇ ਮੁਕੱਦਮਾ ਨੰਬਰ 168 ਮਿਤੀ 25.12.2023 ਜੁਰਮ 21-B/61/85 NDPS ACT ਥਾਣਾ ਕਰਤਾਰਪੁਰ ਜਿਲ੍ਹਾ ਜਲੰਧਰ-ਦਿਹਾਤੀ ਦਰਜ ਰਜਿਸਟਰ ਕਰਕੇ ਦੋਸ਼ੀ ਕੁਲਵਿੰਦਰ ਸਿੰਘ ਉਰਫ ਕਾਕਾ ਉਕਤ ਨੂੰ ਹਸਬਜਾਬਤਾ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਜੋ ਇਸ ਨੂੰ ਬਾਰਡਰ ਦੇ ਇਲਾਕਾ ਵਿੱਚ ਹੈਰੋਇਨ ਲਿਆ ਕੇ ਜਲੰਧਰ ਸਪਲਾਈ ਦੇਣ ਆਏ ਨੂੰ ਕਰਤਾਰਪੁਰ ਇਲਾਕਾ ਵਿੱਚ ਕਾਬੂ ਕੀਤਾ ਹੈ। ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਸੀ.ਆਈ.ਏ ਸਟਾਫ ਜਲੰਧਰ-ਦਿਹਾਤੀ ਦੀ ਦੂਸਰੀ ਟੀਮ ਦੇ ਐਸ.ਆਈ ਭੁਪਿੰਦਰ ਸਿੰਘ ਸਮੇਤ ਕਰਮਚਾਰੀਆਂ ਮਿਤੀ 22-12-2023 ਨੂੰ ਦੋਰਾਨੇ ਚੈਕਿੰਗ ਫਿਲੌਰ ਤੋ ਗੰਨਾ ਪਿੰਡ ਪਾਰ ਕਰਕੇ ਪਿੰਡ ਤਲਵਣ ਨੂੰ ਜਾ ਰਹੇ ਸੀ ਤਾਂ ਖੱਬੇ ਹੱਥ ਇੱਕ ਨੌਜਵਾਨ ਦਿਖਾਈ ਦਿੱਤਾ ਜਿਸਨੇ ਆਪਣੇ ਸੱਜੇ ਹੱਥ ਵਿੱਚ ਮੋਮੀ ਲਿਫਾਫਾ ਵਜਨਦਾਰ ਫੜਿਆ ਹੋਇਆ ਸੀ ਜੋ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਨੌਜਵਾਨ ਨੇ ਆਪਣੇ ਸੱਜੇ ਹੱਥ ਵਿੱਚ ਫੱੜੇ ਹੋਏ ਮੋਮੀ ਵਜਨਦਾਰ ਲਿਫਾਫੇ ਨੂੰ ਕੱਚੀ ਜਗ੍ਹਾ ਪਰ ਸੁੱਟ ਦਿੱਤਾ ਜਿਸਨੂੰ ਐਸ.ਆਈ ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸਨੇ ਅਪਣਾ ਨਾਮ ਸੁਮੀਤ ਕੁਮਾਰ ਉਰਫ ਸ਼ੰਬੂ ਪੁੱਤਰ ਬਲਵੀਰ ਚੰਦ ਵਾਸੀ ਗੰਨਾ ਪਿੰਡ ਥਾਣਾ ਫਿਲੋਰ ਜਿਲ੍ਹਾ ਜਲੰਧਰ ਦੱਸਿਆ। ਸੁਮੀਤ ਕੁਮਾਰ ਉਰਫ ਸੰਬੂ ਉਕਤ ਦੇ ਦੁਆਰਾ ਸੁੱਟੇ ਹੋਏ ਵਜਨਦਾਰ ਮੋਮੀ ਲਿਫਾਫਾ ਨੂੰ ਚੁੱਕ ਕੇ ਖੋਲ ਕੇ ਚੈੱਕ ਕੀਤਾ ਤਾਂ ਵਿੱਚੋਂ 100 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਜਿਸ ਤੇ ਮੁਕੱਦਮਾ ਨੰਬਰ 335 ਮਿਤੀ 22-12-2023 ਜੁਰਮ 21ਬੀ-61-85-NDPS Act ਥਾਣਾ ਫਿਲੋਰ ਜਿਲਾ ਜਲੰਧਰ ਦਿਹਾਤੀ ਦਰਜ ਰਜਿਸਟਰ ਕਰਕੇ ਦੋਸ਼ੀ ਸੁਮੀਤ ਕੁਮਾਰ ਉਕਤ ਨੂੰ ਹਸਬਜਾਬਤਾ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ। ਦੋਰਾਨੇ ਪੁਲਿਸ ਰਿਮਾਂਡ ਦੋਸ਼ੀਆਂ ਪਾਸੋ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਹਨਾ ਸਮਗਲਰਾਂ ਦੀ ਚੱਲ ਅਚੱਲ ਜਾਇਦਾਦ ਬਾਰੇ ਪਤਾ ਕੀਤਾ ਜਾ ਰਿਹਾ ਹੈ ਜਿਸ ਨੂੰ ਕਾਨੂੰਨ ਅਨੁਸਾਰ ਜਬਤ ਕੀਤਾ ਜਾਵੇਗਾ।
ਕੁੱਲ ਬ੍ਰਾਮਦਗੀ:-
250 ਗ੍ਰਾਮ ਹੈਰੋਇਨ ਇੱਕ ਸਕੂਟਰੀ ਐਕਟਿਵਾ ਨੰਬਰੀ PBO2-EQ-0177
ਸੁਮੀਤ ਕੁਮਾਰ ਉਰਫ ਸ਼ੰਬੂ ਤੇ ਦਰਜ ਮੁੱਕਦਮੇ:-
1. ਮੁੱਕਦਮਾ ਨੰਬਰ 194 ਮਿਤੀ 25-12-2020 ਅ/ਧ 22A-61-85 NDPS Act ਥਾਣਾ ਨੂਰਮਹਿਲ।
2. ਰਮਨਾ ਸਵਾਰਭ ਘਰ 280 ਭੀੜੀ 11-10-2021 ਅ/ਪ 218-61-85 ਐਨ.ਡੀ.ਪੀ.ਐਸ ਐਕਟ ਘਾਟਾ ਦੇਲੇਵ ਸੀਲਾ ਜਲੰਧਰ-ਦਿਹਾਤੀ
3. ਦਰਜ ਮੁੱਕਦਮਾ ਨੰਬਰ 196 ਮਿਤੀ 22-07-2022 ਅ/ਧ 218-61-85 NDPS Act ਥਾਣਾ ਫਿਲੋਰ ਜਿਲ੍ਹਾ ਜਲੰਧਰ-ਦਿਹਾਤੀ
4. ਰਤਨ ਭੁਵਰਭਾ ਘਰ 227 ਭੀੜੀ 17-08-2022 ਬੀ/ਪੀ 218,29-61-85 ਐਨ.ਡੀ.ਪੀ.ਐਸ ਐਕਟ ਘਾਟਾ ਦੇਲੇਵ ਸੀਲਾ ਜਲੰਧਰ-ਦਿਹਾਤੀ
5. ਰਕਤ ਭੁਵਰਭਾ ਘਰ 27 ਭੀੜੀ 11-02-2023 ਬੀ/ਪੀ 218,29-61-85 ਐਨ.ਡੀ.ਪੀ.ਐਸ ਐਕਟ ਘਾਟਾ ਡਿਲੀਵਰ ਟੀਲਾ ਜਲੰਧਰ-ਦਿਹਾਤੀ
6. ਮੁਕੱਦਮਾ ਨੰਬਰ 335 ਮਿਤੀ 22-12-2023 ਜੁਰਮ 21ਬੀ-61-85-NDPS Act ਥਾਣਾ ਫਿਲੋਰ ਜਿਲਾ ਜਲੰਧਰ ਦਿਹਾਤੀ।
ਕੁਲਵਿੰਦਰ ਸਿੰਘ ਉਰਫ ਕਾਕਾ ਤੇ ਦਰਜ ਮੁੱਕਦਮੇ:-
1. ਮੁਕੱਦਮਾ ਨੰਬਰ 168 ਮਿਤੀ 25.12.2023 ਜੁਰਮ 21-B/61/85 NDPS ACT ਥਾਣਾ ਕਰਤਾਰਪੁਰ ਜਿਲ੍ਹਾ ਜਲੰਧਰ- ਦਿਹਾਤੀ।