ਆਤਮਯਾਦ ਪੱਤਰਕਾਰ,/ਨਵਾਂ ਸ਼ਹਿਰ 05/01/2024 ਵਿਸ਼ਵ ਕਿਸ ਤੇਜ਼ੀ ਨਾਲ ਬਦਲ ਰਿਹਾ ਹੈ,ਪਲ ਪਲ ਅਸੀਂ ਅਚੰਭੇ ਭਰੀਆਂ ਤਬਦੀਲੀਆਂ ਵੇਖ ਰਹੇ ਹਾਂ। ਆਰਟੀਫਿਸ਼ਲ ਇੰਟੈਲੀਜੈਂਸੀ ਦੀ ਆਮਦ ਨੇ ਮਨੁੱਖ ਨੂੰ ਹੋਰ ਹੈਰਾਨੀ ਵਾਲੀ ਸਥਿਤੀ ਵਿੱਚ ਪੁੰਹਚਾ ਦਿੱਤਾ ਹੈ। ਪਰਮਾਣੂ ਬੰਬ ਦੇ ਰਾਹੀਂ ਵਿਸ਼ਵ ਯੁੱਧ ਦੇ ਦ੍ਰਿਸ਼ ਗਾਜ਼ਾ ਪੱਟੀ ਤੋਂ ਲੈਕੇ ਯੂਕਰੇਨ ਦੇ ਸ਼ਹਿਰਾਂ ਅੰਦਰ ਹੋਣ ਜਾ ਰਹੇ ਪ੍ਰਤੀਤ ਹੁੰਦੇ ਹਨ। ਨਵੇਂ ਵਰ੍ਹੇ ਦੀ ਆਮਦ ਨੇ ਮਨੁੱਖ ਨੂੰ ਹੋਰ ਵੀ ਕਈ ਸਥਿਤੀਆਂ ਨੂੰ ਦਾਰਸ਼ਨਿਕ ਢੰਗ ਨਾਲ ਪੇਸ਼ ਆਉਣ ਦੀ ਦਸਤਕ ਦੇ ਦਿੱਤੀ ਹੈ। ਇਹਨਾਂ ਸਾਰੀਆਂ ਵਿਸ਼ਵ ਘਟਨਾਕ੍ਰਮ ਵਿਚਕਾਰ ਮੇਰਾ ਧਿਆਨ ਲੁਧਿਆਣਾ ਦੀ ਜੰਮਪਲ ਅਰਸ਼ੀਆ ਕੌਰ ਵੱਲ ਜਾਂਦਾ ਹੈ,ਮਹਿਜ਼ ਤੇਰਾਂ ਸਾਲ ਦੀ ਉਮਰ ਵਿੱਚ ਵਿਸ਼ਵ ਦੀ ਸਭ ਤੋਂ ਵੱਡੀ ਚੁਣੌਤੀ,, ਵਾਤਾਵਰਣ ਤੇ ਆਪਣੀ ਪਹਿਲੀ ਕਿਤਾਬ ਨਾਲ, ਬਰਾਏ ਬੁੱਕਸ ਦੁਆਰਾ ਵਿਸ਼ਵ ਦੇ ਨਕਸ਼ੇ ਤੇ ਮਾਣ ਨਾਲ ਪੇਸ਼ ਹੋਈ ਹੈ। ਅਰਸ਼ੀਆ ਕੌਰ ਬਾਰੇ ਜਾਣਕਾਰੀ ਦਿੱਤੀ ਗਈ ਹੈ,ਪ੍ਰੈਸ ਕਾਨਫਰੰਸ ਦੌਰਾਨ ਅਰਸ਼ੀਆ ਕੌਰ ਦੇ ਦਾਦਾ ਸੁਰਿੰਦਰ ਪਾਲ ਸਿੰਘ ਨੇ ਕਿਹਾ,,ਤਬਦੀਲੀ ਜਿਸ ਨੇ ਦੁਨੀਆਂ ਨੂੰ ਹਿੱਲਾ ਦਿੱਤਾ,,,ਉਸ ਦੀ ਕਿਤਾਬ ਦਾ ਨਾਮ ਹੈ। ਉਹਨਾਂ ਨੇ ਕਿਹਾ,ਪਹਿਲੀ ਗੱਲ ਕਿਤਾਬ ਦੇ ਸਿਰਲੇਖ ਤੋਂ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਇਸ ਨੂੰ ਲਿਖਣ ਵਾਲੀ ਮਹਿਜ਼ ਤੇਰਾਂ ਸਾਲ ਦੀ ਉਮਰ ਦੀ ਇੱਕ ਲੜਕੀ ਹੈ। ਅਰਸ਼ੀਆ ਕੌਰ ਦੀ ਮਾਂ ਸਿਮਰਨ ਕੌਰ ਤੇ ਪਿਤਾ ਮਾਨਵਜੀਤ ਸਿੰਘ ਸ਼ੁਰੂ ਤੋਂ ਹੀ ਆਪਣੀ ਬੇਟੀ ਅਰਸ਼ੀਆ ਕੌਰ ਅੰਦਰ ਅਜਿਹੇ ਸੰਵੇਦਨਸ਼ੀਲ ਸੰਸਕਾਰ ਭਰਦੇ ਰਹੇ ਕਿ ਅਰਸ਼ੀਆ ਆਪਣੇ ਨਾਮ ਵਾਂਗ ਹਮੇਸ਼ਾ ਅਰਸ਼ ਤੇ ਹੀ ਰਹੀ। ਜ਼ਿੰਦਗੀ ਦੇ ਹਰ ਖੇਤਰ ਵਿੱਚ ਅੱਵਲ ਰਹਿਣ ਵਾਲੀ ਅਰਸ਼ੀਆ ਕੌਰ ਮੂਲ ਰੂਪ ਵਿੱਚ ਸ਼ਾਂਤ ਸੁਭਾਅ ਦੀ ਹੈ। ਹਰ ਗੱਲ ਨੂੰ ਸਹਿਜ ਸੁਭਾਅ ਸਮਝਣਾ,ਉਸ ਦੀ ਰੂਹ ਵਿੱਚ ਸਮਾਇਆ ਹੋਇਆ ਹੈ। 2500 ਵਿਦਿਆਰਥੀਆਂ ਦੇ ਸਕੂਲ ਦੀ ਸੁਪਰੀਮ ਕੌਂਸਲ ਦੀ ਮੈਂਬਰ ਅੱਠਵੀਂ ਜਮਾਤ ਦੀ ਇਸ ਵਿਦਿਆਰਥਣ ਅਰਸ਼ੀਆ ਕੌਰ ਨੇ ਚਾਰ ਰਾਊਂਡ ਦੌਰਾਨ ਆਪਣੇ ਤੋਂ ਵੱਧ ਸ਼ਕਤੀਸ਼ਾਲੀ ਤੇ ਬੁੱਧੀਮਾਨ ਵਿਦਿਆਰਥੀਆਂ ਨੂੰ ਪਛਾੜ ਕੇ ਸੁਪਰੀਮ ਕੌਂਸਲ ਦੀ ਮੈਂਬਰ ਬਣ ਸਭ ਨੂੰ ਹੈਰਾਨ ਕੀਤਾ ਸੀ, ਉਸ ਨੇ ਵਾਤਾਵਰਣ ਪ੍ਰਤੀ ਬੜੀ ਸੰਜੀਦਗੀ ਨਾਲ ਗੱਲਬਾਤ ਕਰ ਆਪਣੇ ਵਿਚਾਰ ਦੱਸੇ। ਉਸ ਨਾਲ ਗੱਲਬਾਤ ਕਰਦਿਆਂ ਮੈਨੂੰ ਮਹਿਸੂਸ ਹੋਇਆ ਸਵੀਡਿਸ਼ ਵਾਤਾਵਰਣ ਬਾਰੇ ਵਿਸ਼ਵ ਦੇ ਨਕਸ਼ੇ ਤੇ ਆਪਣੀ ਵੱਖਰੀ ਪਹਿਚਾਣ ਅੰਕਿਤ ਕਰ ਰਹੀ ਗਰੇਟਾ ਥਨਡਬਰਗ ਨਾਲ ਗੱਲਬਾਤ ਕਰ ਰਿਹਾ ਹਾਂ। ਉਸ ਸਵੀਡਿਸ਼ ਕੁੜੀ ਦੇ ਬੋਲ,, ਸਾਡੇ ਵਾਤਾਵਰਣ ਨੂੰ ਖਰਾਬ ਕਰਨ ਦੀ ਤੁਹਾਡੀ ਜੁਰਅੱਤ ਕਿਵੇਂ ਪਈ। ਅਰਸ਼ੀਆ ਕੌਰ ਮੈਨੂੰ ਗਰੇਟਾ ਥਨਡਨ ਬਰਗ ਦਾ ਅਗਲਾ ਪੜਾਅ ਜਾਪੀ। ਸੁਨਿਹਰੀ ਦਿਲ ਦੀ ਮਾਲਕ ਅਰਸ਼ੀਆ ਕੌਰ ਹਰ ਸੰਭਵ ਯਤਨ ਕਰਦੀ ਹੈ ਕਿ ਉਹ ਸਮਾਜ ਦੇ ਲੋਕਾਂ ਦੇ ਜੀਵਨ ਲਈ ਮਦਦਗਾਰ ਸਾਬਿਤ ਹੋ ਸਕੇ। ਅਰਸ਼ੀਆ ਕੌਰ ਦੀ ਇਹ ਪਹਿਲੀ ਕਿਤਾਬ ਹੈ, ਬਰਾਏ ਬੁੱਕਸ ਦੁਆਰਾ ਵਿਸ਼ਵ ਭਰ ਵਿੱਚ ਕਿਤੇ ਵੀ ਔਨ ਲਾਈਨ ਆਰਡਰ ਕਰਕੇ ਮੰਗਵਾਈ ਜਾ ਸਕਦੀ ਹੈ। ਸਾਲ 2024 ਦੀ ਆਮਦ ਹੋ ਗਈ ਹੈ, ਰੱਬ ਦੇ ਰੰਗ ਵਿੱਚ ਰੰਗੇ ਖੂਬਸੂਰਤ ਅੰਦਾਜ਼ ਨਾਲ ਸਾਡੀ ਸਰਦਲ ਤੇ ਦਸਤਕ ਦੇ ਰਹੇ ਇਹ ਬਾਲ ਲੇਖਕ ਸਾਡੇ ਸਮਿਆਂ ਦੇ ਖੂਬਸੂਰਤ ਪਲ ਹਨ, ਇਹਨਾਂ ਨੂੰ ਸਤਿਕਾਰ ਦੇਣਾ ਸਾਡਾ ਸਾਰਿਆਂ ਦਾ ਪਹਿਲਾਂ ਕਾਰਜ ਹੋਣਾ ਚਾਹੀਦਾ ਹੈ। ਅਰਸ਼ੀਆ ਕੌਰ ਦੇ ਦਾਦੀ ਇਕਬਾਲ ਕੌਰ ਨੇ ਕਿਹਾ, ਮੈਂ ਆਪਣੀ ਆਗੋਸ਼ ਵਿੱਚ ਲੇਟੀ ਉਸ ਨਿੱਕੀ ਜਿਹੀ ਕੁੜੀ ਨੂੰ ਵੇਖ ਰਹੀ ਹਾਂ ਜਿਹੜੀ ਦਰਬਾਰ ਸਾਹਿਬ ਦੀ ਤਸਵੀਰ ਟੀ ਵੀ ਤੇ ਆਉਣ ਸਾਰ ਮੈਨੂੰ ਸਿਰ ਤੇ ਚੁੰਨੀ ਲੈਣ ਲਈ ਕਹਿ ਦਿੰਦੀ ਸੀ। ਅਰਸ਼ੀਆ ਕੌਰ ਦੀ ਕਿਤਾਬ ਵੇਖ ਮੈਨੂੰ ਮਹਿਸੂਸ ਹੁੰਦਾ ਹੈ ਕਿ ਮੈਂ ਜਿਵੇਂ ਕਿਸੇ ਪਵਿੱਤਰ ਪੁਸਤਕ ਨੂੰ ਵੇਖ ਰਹੀ ਹਾਂ। ਅਰਸ਼ੀਆ ਕੌਰ ਦੇ ਸਕੂਲ ਵਿੱਚ ਉਸ ਦੀ ਇਸ ਪ੍ਰਾਪਤੀ ਤੇ ਬੇਹੱਦ ਖੁਸ਼ੀ ਮਨਾਈ ਗਈ। ਸੂਰਜ ਦੀ ਕਿਰਨ ਵਰਗੀ ਸ਼ਖ਼ਸੀਅਤ ਅਰਸ਼ੀਆ ਕੌਰ ਤੇ ਉਸ ਦੇ ਮਾਂ ਬਾਪ ਸਿਮਰਨ ਕੌਰ ਤੇ ਮਾਨਵਜੀਤ ਸਿੰਘ ਨੂੰ ਨਿਰੰਤਰ ਵਧਾਈ ਸੁਨੇਹੇ ਆ ਰਹੇ ਹਨ। ਆਮੀਨ !