ਜਲੰਧਰ(EN) ਤੀਜੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ,ਗੁਰਦੇਵ ਨਗਰ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ।ਪੰਜ ਦਿਨਾਂ ਦੀਵਾਨਾਂ ਦੀ ਲੜੀ ਵਿੱਚ ਅੱਜ ਪ੍ਰਕਾਸ਼ ਪੁਰਬ ਵਾਲੇ ਦਿਨ ਸ਼ਾਮ 6 ਵਜੇ ਤੋ ਰਾਤ 10 ਵਜੇ ਤੱਕ ਦੀਵਾਨ ਸਜਾਏ ਗਏ। ਅੱਜ ਦੇ ਦੀਵਾਨ ਦੀ ਆਰੰਭਤਾ ਵਿੱਚ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਤੋ ਬਾਅਦ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਗੁਰਭੇਜ ਸਿੰਘ ਜੀ ਵਲੋ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਉਪਰੰਤ ਗੁਰਦੁਆਰਾ ਸੰਤ ਧਾਮ, ਗੋਪਾਲ ਨਗਰ, ਦੇ ਰਾਗੀ ਸਿੰਘ ਭਾਈ ਬ੍ਰਹਮ ਜੋਤ ਸਿੰਘ ਜੀ ਵਲੋ ਕੀਰਤਨ ਦੀ ਹਾਜ਼ਰੀ ਲਵਾਈ ਗਈ। ਉਪਰੰਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਹਜੂਰੀ ਰਾਗੀ, ਭਾਈ ਰਵਿੰਦਰ ਸਿੰਘ ਜੀ ਤੇ ਭਾਈ ਅਮਨਦੀਪ ਸਿੰਘ ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੇ ਰਸਭਿੰਨੇ ਕੀਰਤਨ ਅਤੇ ਗੁਰਮਤਿ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਸਟੇਜ ਸਕੱਤਰ ਦੀ ਸੇਵਾ ਗੁਰੂ ਘਰ ਦੇ ਮੁੱਖ ਸੇਵਾਦਾਰ ਰਜਿੰਦਰ ਸਿੰਘ ਮਿਗਲਾਨੀ ਵੱਲੋਂ ਨਿਭਾਈ ਗਈ। ਉਹਨਾਂ ਬੱਚਿਆਂ ਵਿੱਚ ਵੱਧ ਰਹੀ ਪਤਿਤਪੁਣੇ ਦੀ ਲਹਿਰ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਤੇ ਕਿਹਾ ।ਜੇ ਅਸੀਂ ਆਪਣਿਆਂ ਬੱਚਿਆਂ ਦੇ ਸਿਰਾਂ ਤੇ ਦਸਤਾਰਾਂ ਸਜਾਉਣ ਦਾ ਰੁਝਾਨ ਛੋਟੀ ਉਮਰੇ ਹੀ ਪੈਦਾ ਨਾ ਕੀਤਾ ।ਤਾਂ ਫਿਰ ਬਹੁਤ ਦੇਰ ਹੋ ਜਾਵੇਗੀ। ਉਹਨਾਂ ਕਿਹਾ ਬੱਚਿਆਂ ਨੂੰ ਬਾਣੀ ਨਾਲ ਜੋੜਨ ਲਈ ਰੋਜਾਨਾ ਗੁਰੂ ਘਰ ਲੈ ਕੇ ਆਉਣਾ ਚਾਹੀਦਾ ਹੈ ।ਦੀਵਾਨ ਦੀ ਸਮਾਪਤੀ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਦੀਵਾਨ ਦੀ ਹਾਜ਼ਰੀ ਭਰਨ ਵਾਲਿਆਂ ਵਿੱਚ ਹਰਪ੍ਰੀਤ ਸਿੰਘ ਨੀਟੂ ,ਚਰਨਜੀਤ ਸਿੰਘ ਮਿੰਟਾਂ ,ਗਗਨਦੀਪ ਸਿੰਘ ਪਾਰਸ, ਰਜਿੰਦਰ ਸਿੰਘ(ਗੁਰਦੇਵ ਨਗਰ )ਅਮਰਜੀਤ ਸਿੰਘ, ਚਰਨਜੀਤ ਸਿੰਘ ਸੇਠੀ, ਹਰਜਿੰਦਰ ਸਿੰਘ ਕੁੱਕੀ ,ਦਰਸ਼ਨ ਸਿੰਘ, ਤਰਸੇਮ ਸਿੰਘ, ਗੁਰਮੀਤ ਸਿੰਘ, ਹਰਮਨਜੋਤ ਸਿੰਘ ,ਪਰਮਜੀਤ ਸਿੰਘ ,ਇੰਦਰਜੀਤ ਸਿੰਘ, ਬਲਦੇਵ ਸਿੰਘ ,ਹਰਪ੍ਰੀਤ ਸਿੰਘ ਸੋਨੂ ,ਪਵਨਪ੍ਰੀਤ ਸਿੰਘ, ਜਪਨੂਰ ਸਿੰਘ, ਲਖਵਿੰਦਰ ਕੌਰ, ਨਵਦੀਪ ਕੌਰ, ਰਜਿੰਦਰ ਕੌਰ, ਗੁਣਵੀਨ ਕੌਰ, ਗੁਰਪ੍ਰੀਤ ਕੌਰ ,ਅਮਰਜੀਤ ਕੌਰ ਪਰਮਿੰਦਰ ਕੌਰ, ਇੰਦਰਜੀਤ ਕੌਰ, ਹਰਜੀਤ ਕੌਰ, ਆਦਿ ਸ਼ਾਮਿਲ ਸਨ।